ਸੁਚੇਤਗੜ੍ਹ ਸਰਹੱਦ ’ਤੇ ਵੰਡੀ ਗਈ 679ਵੇਂ ਟਰੱਕ ਦੀ ਰਾਹਤ ਸਮੱਗਰੀ

Saturday, Aug 20, 2022 - 05:19 PM (IST)

ਸੁਚੇਤਗੜ੍ਹ ਸਰਹੱਦ ’ਤੇ ਵੰਡੀ ਗਈ 679ਵੇਂ ਟਰੱਕ ਦੀ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਪਾਕਿਸਤਾਨੀ ਗੋਲੀਬਾਰੀ ਅਤੇ ਖਾੜਕੂਵਾਦ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਸ਼ੁਰੂ ਕੀਤਾ ਗਿਆ ਆਪ੍ਰੇਸ਼ਨ ਜਾਰੀ ਹੈ। ਇਸੇ ਕੜੀ ਵਿੱਚ ਬੀ. ਐੱਸ. ਐੱਫ਼ ਦੇ 2 ਵਾਈ. ਸੀ. ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਸੁਚੇਤਗੜ੍ਹ (ਜੰਮੂ-ਕਸ਼ਮੀਰ) ਦੇ ਖਾੜਕੂਵਾਦ ਤੋਂ ਪ੍ਰਭਾਵਿਤ ਲੋਕਾਂ ਲਈ 679ਵੇਂ ਟਰੱਕ ਦੀ ਰਾਹਤ ਸਮੱਗਰੀ ਭੇਂਟ ਕੀਤੀ ਗਈ, ਜੋਕਿ ਲਾਡਵਾ ਦੇ ਸਮਾਜ ਸੇਵੀ ਸੰਦੀਪ ਗਰਗ ਵੱਲੋਂ ਭੇਜੀ ਗਈ। (ਕੁਰੂਕਸ਼ੇਤਰ) ਗਿਆ ਸੀ ਇਸ ਵਿੱਚ 300 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ।

ਬੀ. ਐੱਸ. ਐੱਫ਼ ਅਧਿਕਾਰੀ ਦਵਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਵਿਜੇ ਕੁਮਾਰ ਚੋਪੜਾ ਦੀ ਪ੍ਰੇਰਨਾ ਸਦਕਾ ਪੰਜਾਬ ਦੇ ਦਾਨੀ ਸੱਜਣਾਂ ਵੱਲੋਂ ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਭੇਜ ਕੇ ਜੋ ਪੁੰਨ ਦਾ ਕੰਮ ਕੀਤਾ ਜਾ ਰਿਹਾ ਹੈ, ਉਹ ਬੇਮਿਸਾਲ ਹੈ। ਸਮਾਜ ਸੇਵਕ ਸੰਦੀਪ ਗਰਗ ਨੇ ਕਿਹਾ ਕਿ ਅਸੀਂ ਇਥੇ ਆਉਣ ਤੋਂ ਪਹਿਲਾਂ ਨਹੀਂ ਸੋਚਿਆ ਸੀ ਕਿ ਸਰਹੱਦ 'ਤੇ ਹਾਲਾਤ ਇੰਨੇ ਖਰਾਬ ਹਨ। ਸਥਿਤੀ ਨੂੰ ਵੇਖ ਕੇ ਮਨ ਕਹਿੰਦਾ ਹੈ ਕਿ ਅਸੀਂ ਮਦਦ ਲਈ ਬਾਰ ਬਾਰ ਆਵਾਂਗੇ, ਅਸੀਂ ਆਵਾਂਗੇ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਅਸੀਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਰਹੱਦ ਦੇ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ। ਡਿੰਪਲ ਸੂਰੀ ਜਨਰਲ ਸਕੱਤਰ ਹੁਸ਼ਿਆਰਪੁਰ ਭਾਜਪਾ ਮਹਿਲਾ ਮੋਰਚਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।ਗਰਗ ਅਵਤਾਰ ਸਿੰਘ, ਪੰਕਜ ਸੂਰੀ, ਰੋਸ਼ਨ ਅਤੇ ਹੋਰ ਵੀ ਇਸ ਮੌਕੇ ਹਾਜ਼ਰ ਸਨ। 

ਇਹ ਵੀ ਪੜ੍ਹੋ: ਮੰਤਰੀ ਕਟਾਰੂਚੱਕ ਤੋਂ ਜਾਣੋ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਕਦੋਂ ਹੋਣਗੇ ਪੱਕੇ, ਨਵੀਆਂ ਭਰਤੀਆਂ ਬਾਰੇ ਕਹੀ ਇਹ ਗੱਲ

ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਂਟ ਕਰਦੇ ਸਮੇਂ ਬੀ. ਐੱਸ. ਐੱਫ਼ ਦੇ 2 ਵਾਈ. ਸੀ. ਦਵਿੰਦਰ ਸਿੰਘ, ਸੰਦੀਪ ਗਰਗ, ਕ੍ਰਿਸ਼ਨਾ ਧਮੀਜਾ, ਅਵਤਾਰ ਸਿੰਘ, ਪੰਕਜ ਸੂਰੀ, ਡਿੰਪਲ ਸੂਰੀ, ਰੋਸ਼ਨ ਲਾਲ, ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਹਾਜ਼ਰ ਸਨ। 

ਇਹ ਵੀ ਪੜ੍ਹੋ: ਜਲੰਧਰ ’ਚ ਫਰੈਸ਼ ਬਾਈਟ ਵਾਲੇ ਪਿੱਜ਼ਾ ਕੱਪਲ ਦਾ ਪੈ ਗਿਆ ਰੌਲਾ, ਲੋਕਾਂ ਨੇ ਘੇਰੀ ਦੁਕਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News