ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ (ਗੱਦੀਨਸ਼ੀਨ ਬਾਵਾ ਲਾਲ ਜੀ) ਨੇ ਭਿਜਵਾਈ ‘667ਵੇਂ ਟਰੱਕ ਦੀ ਰਾਹਤ ਸਮੱਗਰੀ’

05/19/2022 10:39:04 AM

ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਹਤ ਕਾਰਜ ਜਾਰੀ ਹਨ। ਬੀਤੇ ਦਿਨੀ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 667ਵਾਂ ਟਰੱਕ ਰਵਾਨਾ ਕੀਤਾ, ਜਆਸ਼ੀਰਵਾਦ ਵਜੋਂ ਗੱਦੀ ਬਾਵਾ ਲਾਲ ਜੀ (ਧਿਆਨਪੁਰ) ਦੇ ਗੱਦੀਨਸ਼ੀਨ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਨੇ ਭਿਜਵਾਇਆ ਸੀ। ਟਰੱਕ ਵਿੱਚ 300 ਲੋੜਵੰਦ ਪਰਿਵਾਰਾਂ ਲਈ ਰਾਸ਼ਨ, ਕੰਬਲ, ਕੱਪੜੇ ਅਤੇ ਭਾਂਡੇ ਸਨ।

ਟਰੱਕ ਨੂੰ ਰਵਾਨਾ ਕਰਦੇ ਹੋਏ ਸ੍ਰੀ ਚੋਪੜਾ ਨਾਲ ਜਗਦੀਸ਼ ਬਾਊ ਜੀ, ਨੰਦੀ ਜੀ, ਗਰੀਬ ਦਾਸ, ਅਸ਼ਵਨੀ ਸ਼ਰਮਾ ਦਿੱਲੀ ਵਾਲੇ, ਰਾਜੀਵ ਸ਼ਰਮਾ ਰਾਜੂ, ਇੰਜੀਨੀਅਰ ਸ਼ਰਮਾ, ਮੀਨੂੰ ਸ਼ਰਮਾ, ਡਿੰਪਲ ਸੂਰੀ, ਸਾਰਿਕਾ ਭਾਰਦਵਾਜ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਸ਼ਾਮਲ ਸਨ। 


shivani attri

Content Editor

Related News