ਨਿਹਾਲ ਸਿੰਘ ਵਾਲਾ ਦੇ ਗਰਗ ਪਰਿਵਾਰ ਨੇ ਸਰਹੱਦੀ ਪੀੜਤਾਂ ਲਈ ਭਿਜਵਾਈ 660ਵੇਂ ਟਰੱਕ ਦੀ ਰਾਹਤ ਸਮੱਗਰੀ
Monday, Apr 18, 2022 - 05:46 PM (IST)

ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਤੇ ਗੋਲੀਬਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਰਾਹਤ ਮੁਹਿੰਮ ਜਾਰੀ ਹੈ। ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 660ਵਾਂ ਟਰੱਕ ਰਵਾਨਾ ਕੀਤਾ ਜੋ ਕਿ ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ ਅਤੇ ਸ਼੍ਰਮਣ ਸਵੀਟਸ ਦੇ ਵਿਪਨ ਜੈਨ ਦੀ ਪ੍ਰੇਰਣਾ ਨਾਲ ਨਿਹਾਲ ਸਿੰਘ ਵਾਲਾ ਦੇ ਗੁਲਸ਼ਨ ਕੁਮਾਰ ਗਰਗ ਤੇ ਦੀਪਕ ਰਾਏ ਗਰਗ ਨੇ ਆਪਣੀ ਮਾਤਾ ਸਵ. ਸ਼੍ਰੀਮਤੀ ਆਸ਼ਾ ਰਾਣੀ (ਪਤਨੀ ਸ਼੍ਰੀ ਰਾਜਕੁਮਾਰ ਗਰਗ) ਦੀ ਪਵਿੱਤਰ ਯਾਦ ’ਚ ਭੇਟ ਕੀਤਾ, ਜਿਸ ਵਿਚ 300 ਲੋੜਵੰਦ ਪਰਿਵਾਰਾਂ ਲਈ ਰਜਾਈਆਂ ਸਨ। ਟਰੱਕ ਰਵਾਨਾ ਕਰਦੇ ਸ਼੍ਰੀ ਚੋਪੜਾ ਦੇ ਨਾਲ ਗੁਲਸ਼ਨ ਕੁਮਾਰ ਗਰਗ, ਦੀਪਕ ਰਾਏ ਗਰਗ, ਵਿਪਨ ਜੈਨ, ਸੁਨੀਲ ਗੁਪਤਾ, ਰਾਕੇਸ਼ ਜੈਨ ਤੇ ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਸ਼ਾਮਲ ਸਨ।