ਜੰਮੂ ਕਸ਼ਮੀਰ ’ਚ ਅੱਤਵਾਦੀ ਮੁੱਠਭੇੜ ਦੌਰਾਨ ਪੰਜਾਬ ਦਾ ਜਵਾਨ ਸਤਬੀਰ ਸਿੰਘ ਹੋਇਆ ਸ਼ਹੀਦ

Thursday, Dec 30, 2021 - 03:50 PM (IST)

ਜੰਮੂ ਕਸ਼ਮੀਰ ’ਚ ਅੱਤਵਾਦੀ ਮੁੱਠਭੇੜ ਦੌਰਾਨ ਪੰਜਾਬ ਦਾ ਜਵਾਨ ਸਤਬੀਰ ਸਿੰਘ ਹੋਇਆ ਸ਼ਹੀਦ

ਵਲਟੋਹਾ (ਗੁਰਮੀਤ ਸਿੰਘ) - ਜੰਮੂ-ਕਸ਼ਮੀਰ ਦੇ ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ਵਿਚ ਦੋ ਵੱਖ-ਵੱਖ ਮੁਕਾਬਲਿਆਂ ਵਿਚ 6 ਅੱਤਵਾਦੀ ਮਾਰੇ ਗਏ ਅਤੇ ਫ਼ੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਮੁਕਾਬਲੇ ’ਚ ਸ਼ਹੀਦ ਹੋਏ ਜਵਾਨਾਂ ’ਚ ਇਕ ਜਵਾਨ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮਿਲੀ ਜਾਣਕਾਰੀ ਅਨੁਸਾਰ ਨੌਗਾਮ ਵੇਰੀਨਾਗ ਮੁਕਾਬਲੇ ਵਿੱਚ ਜ਼ਖਮੀ ਹੋਏ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਵੇਈਂਪੁਈ 19 ਰਾਸ਼ਟਰੀ ਰਾਈਫਲਜ਼ ਦੇ ਲਾਂਸ ਨਾਇਕ ਸਤਬੀਰ ਸਿੰਘ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। 

ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ

ਦੱਸ ਦੇਈਏ ਕਿ ਕੁਲਗਾਮ ਮੁਕਾਬਲੇ ਵਿਚ 3 ਜੈਸ਼-ਏ-ਮੁਹੰਮਦ ਅੱਤਵਾਦੀ ਮਾਰੇ ਗਏ, ਜਿਨ੍ਹਾਂ ’ਚੋਂ ਇਕ ਪਾਕਿਸਤਾਨੀ ਅੱਤਵਾਦੀ ਸੀ ਅਤੇ ਦੋ ਸਥਾਨਕ ਅੱਤਵਾਦੀ ਸਨ। ਫ਼ੌਜ ਦੀ ਟੀਮ ਨੇ ਦੋ ਏ. ਕੇ-47 ਅਤੇ ਇਕ ਐੱਮ-4 ਰਾਈਫ਼ਲ ਵੀ ਬਰਾਮਦ ਕੀਤੀ ਹੈ। ਓਧਰ ਅਨੰਤਨਾਗ ਵਿਚ ਰਾਤ ਨੂੰ ਸ਼ੁਰੂਆਤੀ ਗੋਲੀਬਾਰੀ ਵਿਚ ਇਕ ਅੱਤਵਾਦੀ ਮਾਰਿਆ ਗਿਆ ਅਤੇ ਦੋ ਸਵੇਰੇ-ਸਵੇਰੇ ਢੇਰ ਕਰ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਵਿਚ ਫ਼ੌਜ ਦੇ 3 ਜਵਾਨ ਅਤੇ ਜੰਮੂ-ਕਸ਼ਮੀਰ ਪੁਲਸ ਦਾ ਇਕ ਜਵਾਨ ਜ਼ਖਮੀ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਮਲੋਟ ਦੇ ਪਿੰਡ ਈਨਾ ਖੇੜਾ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ


author

rajwinder kaur

Content Editor

Related News