ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 538ਵੇਂ ਟਰੱਕ ਦੀ ਰਾਹਤ ਸਮੱਗਰੀ

12/12/2019 6:34:15 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੀ ਤਹਿਸੀਲ ਆਰ. ਐੱਸ. ਪੁਰਾ ਨਾਲ ਸਬੰਧਤ ਦਰਜਨਾਂ ਪਿੰਡ ਅਜਿਹੇ ਹਨ, ਜਿਨ੍ਹਾਂ ਨੂੰ ਨਾ ਸਿਰਫ ਅੱਤਵਾਦ ਦੀ ਮਾਰ ਲਗਾਤਾਰ ਪਈ ਹੈ, ਸਗੋਂ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਅਨੇਕਾਂ ਘਰਾਂ ਦੀਆਂ ਕੰਧਾਂ ਛਲਣੀ ਕਰ ਦਿੱਤੀਆਂ ਹਨ। ਅਨੇਕਾਂ ਪਰਿਵਾਰਾਂ ਦੇ ਗੱਭਰੂ ਕਮਾਊ ਪੁੱਤਰ ਇਸ ਗੋਲੀਬਾਰੀ ਨੇ ਖਾ ਲਏ। ਬੁਢਾਪੇ ਦਾ ਸਹਾਰਾ ਖੁੱਸ ਜਾਣ ਪਿਛੋਂ ਮਾਪੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।
ਅੱਤਵਾਦ ਅਤੇ ਗੋਲੀਬਾਰੀ ਦੀ ਦੋਹਰੀ ਮਾਰ ਸਹਿਣ ਵਾਲੇ ਲੋਕਾਂ ਲਈ ਬੇਰੋਜ਼ਗਾਰੀ ਅਤੇ ਮਹਿੰਗਾਈ ਨੇ ਜ਼ਖਮਾਂ 'ਤੇ ਨਮਕ ਛਿੜਕਣ ਦਾ ਕੰਮ ਕੀਤਾ ਹੈ। ਬਹੁਤੇ ਲੋਕ ਇਨ੍ਹਾਂ ਪਿੰਡਾਂ 'ਚੋਂ ਪਲਾਇਨ ਕਰਕੇ ਰੋਜ਼ਗਾਰ ਦੀ ਭਾਲ 'ਚ ਦੂਰ-ਦੁਰਾਡੇ ਸ਼ਹਿਰਾਂ ਜਾਂ ਹੋਰ ਰਾਜਾਂ ਨੂੰ ਚਲੇ ਗਏ ਹਨ। ਜਿਹੜੇ ਬੇਸਹਾਰਾ ਅਤੇ ਰੋਜ਼ੀ -ਰੋਟੀ ਤੋਂ ਮੁਥਾਜ ਲੋਕ ਪਿੱਛੇ ਰਹਿ ਗਏ ਹਨ, ਉਹ ਘੜੀਆਂ ਗਿਣ-ਗਿਣ ਕੇ ਦਿਨ ਗੁਜ਼ਾਰ ਰਹੇ ਹਨ। ਅਜਿਹੇ ਕਿਸਮਤ ਦੇ ਮਾਰੇ ਲੋਕਾਂ ਦਾ ਦੁੱਖ-ਦਰਦ ਵੰਡਾਉਣ ਅਤੇ ਉਨ੍ਹਾਂ ਨੂੰ ਸੇਵਾ-ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਨੇ ਇਕ ਵੱਡਾ ਉੱਦਮ ਕਰਦਿਆਂ 20 ਸਾਲ ਪਹਿਲਾਂ ਇਕ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕੀਤੀ ਸੀ, ਜਿਹੜੀ ਹੁਣ ਤੱਕ ਲਗਾਤਾਰ ਜਾਰੀ ਹੈ।

ਪਿਛਲੇ ਦਿਨੀਂ ਇਸ ਮੁਹਿੰਮ ਅਧੀਨ 538ਵੇਂ ਟਰੱਕ ਦੀ ਰਾਹਤ ਸਮੱਗਰੀ ਆਰ.ਐੱਸ.ਪੁਰਾ ਸੈਕਟਰ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਸ਼੍ਰੀ ਰਘੂਨਾਥ ਸੇਵਾ ਦਲ ਅਗਰ ਨਗਰ ਲੁਧਿਆਣਾ ਵੱਲੋਂ ਆਪਣੀ 25ਵੀਂ ਸਿਲਵਰ ਜੁਬਲੀ ਦੇ ਸੰਦਰਭ ਵਿਚ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸੇਵਾ ਦਲ ਦੇ ਪ੍ਰਧਾਨ ਸ਼੍ਰੀ ਦੀਪਕ ਜੈਨ, ਚੇਅਰਮੈਨ ਅਸ਼ਵਨੀ ਗੋਇਲ, ਚਰਨਦਾਸ ਅਗਰਵਾਲ, ਜਨਰਲ ਸਕੱਤਰ ਰਾਜੀਵ ਸਿੰਗਲਾ ਅਤੇ ਕੈਸ਼ੀਅਰ ਰਾਜ ਗੋਇਲ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰ ਸ਼੍ਰੀ ਸ਼ਾਮ ਸੁੰਦਰ ਗੁਪਤਾ, ਕ੍ਰਿਸ਼ਨ ਗੋਪਾਲ ਬਾਂਸਲ, ਮੁਕੇਸ਼ ਸਿੰਘਾਨੀਆ, ਸੁਰਿੰਦਰ ਗਰਗ, ਵਰਿੰਦਰ ਬਾਂਸਲ, ਸੁਖਦਰਸ਼ਨ ਗੁਪਤਾ, ਨਰੇਸ਼ ਅਗਰਵਾਲ, ਸ਼ਿਵ ਨਾਰਾਇਣ ਗੁਪਤਾ, ਧਨੀ ਰਾਮ, ਸੁਰਿੰਦਰ ਕੋਛੜ, ਸਤੀਸ਼ ਗੁਪਤਾ, ਜੀਵਨ ਬਾਂਸਲ, ਜੋਗਿੰਦਰ ਮਿੱਤਲ, ਸ਼ਿਵ ਕੁਮਾਰ, ਪੁਨੀਤ ਸਿੰਗਲਾ, ਵਰਿੰਦਰ ਸਿੰਗਲਾ, ਸੁਸ਼ੀਲ ਗੋਇਲ, ਪ੍ਰਦੀਪ ਗੁਪਤਾ, ਪ੍ਰੇਮ ਗੋਇਲ, ਸੁਰੇਸ਼ ਗੁਪਤਾ,  ਬਾਂਸਲ, ਸੁਖਜੀਵਨ ਰਾਏ,  ਸੰਜੇ ਗੁਪਤਾ, ਸਿਕੰਦਰ ਬਾਂਸਲ, ਨਿਤਿਨ ਸਿੰਗਲਾ, ਕ੍ਰਿਸ਼ਨ ਕਾਂਤ, ਸਤੀਸ਼ ਸਿੰਗਲਾ, ਰਜਨੀਸ਼ ਗਰਗ, ਰਵੀਕਾਂਤ, ਅਨਿਲ ਜੈਨ, ਮਨੋਹਰ ਲਾਲ ਵਰਮਾ, ਨਰੇਸ਼ ਜੈਨ,  ਸੁਸ਼ੀਲ ਮੈਣੀ, ਡਾ. ਪ੍ਰਵੀਨ ਗੁਪਤਾ, ਸੁਰੇਸ਼ ਜੈਨ, ਪ੍ਰਵੀਨ ਸਿੰਗਲਾ, ਅਸ਼ਵਨੀ ਗੁਪਤਾ, ਅਜੈ ਸਿੰਘਾਨੀਆ, ਰਾਮ ਸਰੂਪ, ਸੁਰੇਸ਼ ਸਿੰਗਲਾ, ਅਕਾਸ਼ ਗੁਪਤਾ ਅਤੇ ਵਿਜੈ ਜੈਨ ਨੇ ਵੀ ਲੋੜੀਂਦਾ ਯੋਗਦਾਨ ਦਿੱਤਾ।
ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਲੁਧਿਆਣਾ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ ਕੜਾਕੇ ਦੀ ਸਰਦੀ ਨੂੰ ਧਿਆਨ 'ਚ ਰੱਖਦਿਆਂ 300 ਰਜਾਈਆਂ ਸ਼ਾਮਲ ਕੀਤੀਆਂ ਗਈਆਂ ਸਨ।

ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ, ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਸ਼੍ਰੀ ਰਜਿੰਦਰ ਸ਼ਰਮਾ ਭੋਲਾ ਜੀ, ਰਾਮਗੜ੍ਹ ਦੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ, ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਸ਼੍ਰੀ ਮੁਕੇਸ਼ ਰੈਣਾ ਅਤੇ ਸਾਹਿਲ ਕੁਮਾਰ ਵੀ ਸ਼ਾਮਲ ਸਨ।


shivani attri

Content Editor

Related News