ਜਮਾਲਪੁਰ ਗੋਲੀਬਾਰੀ ਕਾਂਡ: ਅਕਾਲੀ ਨੇਤਾ ਸਮੇਤ ਦੋ ਪੁਲਸ ਕਰਮੀਆਂ ਨੂੰ ਉਮਰ ਕੈਦ, ਇਕ ਹੋਮ ਗਾਰਡ ਬਰੀ
Monday, Oct 10, 2022 - 06:57 PM (IST)
ਲੁਧਿਆਣਾ (ਮੇਹਰਾ) : ਮਹਾਨਗਰ ਦੇ ਵਾਧੂ ਸੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਬਹੁ ਚਰਚਿਤ ਜਮਾਲਪੁਰ ਸ਼ੂਟ ਆਊਟ ਕੇਸ 'ਚ ਅਕਾਲੀ ਨੇਤਾ ਗੁਰਜੀਤ ਸਿੰਘ ਸਮੇਤ ਦੋ ਪੁਲਸ ਵਾਲਿਆਂ ਯਾਦਵਿੰਦਰ ਸਿੰਘ, ਅਜੀਤ ਸਿੰਘ ਨੂੰ ਉਮਰ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 7 ਅਕਤੂਬਰ ਨੂੰ ਹੀ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਸੀ ਤੇ ਸਜ਼ਾ ਲਈ ਆਪਣਾ ਫ਼ੈਸਲਾ ਅੱਜ ਲਈ ਸੁਰੱਖਿਅਤ ਰੱਖਿਆ ਸੀ। ਪੁਲਸ ਹੋਮਗਾਰਡ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਕੋਟਰ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਅਕਾਲੀ ਨੇਤਾ ਗੁਰਜੀਤ ਸਿੰਘ ਖ਼ਿਲਾਫ਼ 302, 148, 149 ਅਤੇ 120 ਬੀ ਆਈਪੀਸੀ ਅਤੇ ਹਥਿਆਰ ਐਕਟ ਤਹਿਤ ਦੋਸ਼ ਤੈਅ ਕੀਤੇ ਸਨ, ਜਦਕਿ ਤਿੰਨ ਹੋਰਾਂ ਪੁਲਸ ਕਾਮਿਆਂ ਯਾਦਵਿੰਦਰ ਸਿੰਘ, ਅਜੀਤ ਸਿੰਘ ਤੇ ਬਲਦੇਵ ਸਿੰਘ ਦੇ ਵਿਰੁੱਧ 148, 302, 149, 120 ਬੀ ਹਥਿਆਰ ਐੱਕਟ ਦੇ ਤਹਿਤ ਦੋਸ਼ ਤੈਅ ਕੀਤੇ ਗਏ ਸਨ।
ਇਹ ਵੀ ਪੜ੍ਹੋ : CM ਮਾਨ ਨੇ ਜੀ-20 ਸੰਮੇਲਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ, ਸੁਚਾਰੂ ਪ੍ਰਬੰਧਾਂ ਲਈ ਕੈਬਨਿਟ ਸਬ-ਕਮੇਟੀ ਗਠਿਤ
ਜ਼ਿਕਰਯੋਗ ਹੈ ਕਿ ਜਮਾਲਪੁਰ 'ਚ ਰਹਿ ਰਹੇ ਦੋ ਭਰਾਵਾਂ ਹਰਜਿੰਦਰ ਸਿੰਘ ਉਰਫ ਲਾਲੀ ਅਤੇ ਜਤਿੰਦਰ ਸਿੰਘ ਉਰਫ ਗੋਲਡੀ ਨੂੰ ਕਥਿਤ ਤੌਰ 'ਤੇ ਦੋਸ਼ੀਆਂ ਵੱਲੋਂ ਫਰਜੀ ਐਨਕਾਉਂਟਰ 'ਚ ਮਾਰ ਦੇਣ ਦੇ ਦੋਸ਼ ਲਾਏ ਸਨ। ਪੁਲਸ ਥਾਣਾ ਜਮਾਲਪੁਰ ਵੱਲੋਂ 27 ਸਤੰਬਰ 2014 ਨੂੰ ਮਾਮਲਾ ਦਰਜ ਕਰ ਦੋਸ਼ੀ ਗੁਰਜੀਤ ਸਿੰਘ ਉਰਫ ਸੈਮ, ਯਾਦਵਿੰਦਰ ਸਿੰਘ, ਅਜੀਤ ਸਿੰਘ ਅਤੇ ਬਲਦੇਵ ਸਿੰਘ ਉਨ੍ਹਾਂ ਦੇ ਵਿਰੁੱਧ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਨ੍ਹਾਂ ਦੀ ਸਜ਼ਾ ਲਈ ਫ਼ੈਸਲਾ ਅੱਜ ਲਈ ਸੁਰੱਖਿਅਤ ਰੱਖਿਆ ਸੀ।
ਜ਼ਿਕਰਯੋਗ ਹੈ ਕਿ ਲੁਧਿਆਣੇ ਦੇ ਜਮਾਲਪੁਰ ਇਲਾਕੇ ਦੀ ਆਹਲੁਵਾਲੀਆ ਕਾਲੋਨੀ 'ਚ 2 ਭਰਾਵਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਪਰ ਪੁਲਸ ਨੇ ਇਸ ਨੂੰ ਐਨਕਾਉਂਟਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਪੂਰੇ ਪੰਜਾਬ 'ਚ ਇਸ ਖ਼ਿਲਾਫ਼ ਆਵਾਜ਼ ਉੱਠਣ 'ਤੇ ਜਾਂਚ ਦੌਰਾਨ ਪੁਲਸ ਨੇ ਅਕਾਲੀ ਨੇਤਾ ਸਮੇਤ ਪੁਲਿਸ ਕਰਮੀਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਮਾਮਲਾ ਸਤੰਬਰ 2014 ਦਾ ਹੈ। ਤਿੰਨਾਂ ਨੂੰ ਕਤਲ, ਆਰਮਜ਼ ਐਕਸਟ ਅਤੇ ਸਾਜਿਸ਼ ਰਚਨ ਦਾ ਦੋਸ਼ੀ ਪਾਇਆ ਗਿਆ ਸੀ। ਦੋਵੇਂ ਭਰਾਵਾਂ ਜਤਿੰਦਰ ਅਤੇ ਹਰਿੰਦਰ ਦੀਆਂ ਮ੍ਰਿਤਕ ਦੇਹਾਂ ਦਾ ਉਸ ਸਮੇਂ ਸਿਵਲ ਹਸਪਤਾਲ 'ਚ ਤਾਇਨਾਤ ਡਾ. ਸੁਰੇਸ਼ ਹੁਨਰ, ਡਾ. ਜਸਬੀਰ ਕੌਰ ਅਤੇ ਡਾ. ਸੀਮਾ ਚੋਪੜਾ ਨੇ ਪੋਸਟਮਾਰਟਮ ਕੀਤਾ ਸੀ।
ਇਹ ਵੀ ਪੜ੍ਹੋ : ਨਹੀ ਹੱਲ ਹੋ ਰਿਹਾ ਮਨਸੂਰਵਾਲ ਕਲਾਂ ਸ਼ਰਾਬ ਫੈਕਟਰੀ ਦਾ ਮਾਮਲਾ, ਮੋਰਚੇ 'ਚ ਗੱਲਬਾਤ ਕਰਨ ਪਹੁੰਚੇ ਵਿਧਾਇਕ ਭੁੱਲਰ
ਪੋਸਟਮਾਰਟਮ ਦੀ ਰਿਪੋਰਟ 'ਚ ਆਇਆ ਸੀ ਕਿ ਹਰਿੰਦਰ ਨੂੰ ਤਿੰਨ ਗੋਲੀਆਂ ਲੱਗੀਆਂ ਸਨ ਤੇ ਜਤਿੰਦਰ ਨੂੰ ਬਹੁਤ ਨੇੜੇ ਤੋਂ ਦੋ ਗੋਲੀਆਂ ਮਾਰੀਆਂ ਗਈਆਂ ਸਨ। ਜਾਂਚ ਦੌਰਾਨ ਐਨਕਾਊਂਟਰ ਵਾਲੀ ਗੱਲ ਸਾਹਮਣੇ ਨਹੀਂ ਆਈ ਸੀ। ਇਸ ਮਾਮਲੇ 'ਚ ਨਾਮਜ਼ਦ ਥਾਣਾ ਮੁਖੀ ਤੇ ਉਸ ਦੇ ਰੀਡਰ ਨੂੰ ਫੜਿਆ ਨਹੀਂ ਜਾ ਸਕਿਆ।ਮਾਮਲੇ ਦੇ ਦੋਸ਼ੀ ਉਸ ਸਮੇਂ ਦੇ ਥਾਣਾ ਮੁਖੀ ਮਨਜਿੰਦਰ ਸਿੰਘ ਅਤੇ ਉਸਦਾ ਰੀਡਰ ਕਾਂਸਟੇਬਲ ਸੁਖਬੀਰ ਸਿੰਘ 7 ਸਾਲ ਤੋਂ ਫ਼ਰਾਰ ਹਨ।