ਮਾਮਲਾ ਧੋਖੇ ਨਾਲ ਜ਼ਮੀਨ ਵੇਚਣ ਦਾ, ਸਾਬਕਾ ਸਰਪੰਚ ਸਣੇ 3 ਖਿਲਾਫ ਮਾਮਲਾ ਦਰਜ
Monday, Aug 21, 2017 - 06:25 PM (IST)

ਅੰਮ੍ਰਿਤਸਰ, (ਜ. ਬ.) - ਜਾਅਲਸਾਜ਼ੀ ਕਰਦਿਆਂ ਇਕ ਔਰਤ ਨੂੰ ਜ਼ਮੀਨ ਵੇਚਣ ਵਾਲੇ 3 ਵਿਅਕਤੀਆਂ ਖਿਲਾਫ ਥਾਣਾ ਅਜਨਾਲਾ ਦੀ ਪੁਲਸ ਵੱਲੋਂ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਨਿਊ ਪ੍ਰਤਾਪ ਨਗਰ ਵਾਸੀ ਅੰਮ੍ਰਿਤਪਾਲ ਕੌਰ ਦੀ ਸ਼ਿਕਾਇਤ 'ਤੇ ਮ੍ਰਿਤਕ ਬਾਪ ਰੇਸ਼ਮ ਸਿੰਘ ਦੀ ਮੌਤ ਦੇ ਬਾਵਜੂਦ ਰੇਸ਼ਮ ਸਿੰਘ ਬਣ ਕੇ ਉਸ (ਅੰਮ੍ਰਿਤਪਾਲ ਕੌਰ) ਨੂੰ 40 ਕਨਾਲ 6 ਮਰਲੇ ਜ਼ਮੀਨ ਧੋਖੇ ਨਾਲ ਵੇਖਣ ਵਾਲੇ ਸਾਬਕਾ ਸਰਪੰਚ ਪਿੰਡ ਕੜਿਆਲ ਜੈਮਲ ਸਿੰਘ, ਕਾਰਜ ਸਿੰਘ ਸਾਬਕਾ ਮੈਂਬਰ ਤੇ ਬਲਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਉਡਰ ਦੀ ਗ੍ਰਿਫਤਾਰੀ ਲਈ ਪੁਲਸ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।