ਜਲਿਆਂਵਾਲਾ ਬਾਗ ਸਮਾਰਕ ਸੋਧ ਬਿੱਲ ਲੋਕਸਭਾ 'ਚ ਹੋਇਆ ਪਾਸ
Friday, Aug 02, 2019 - 05:50 PM (IST)
ਨਵੀਂ ਦਿੱਲੀ— ਜਲਿਆਂਵਾਲਾ ਬਾਗ ਸਮਾਰਕ ਸੋਧ ਬਿੱਲ ਲੋਕਸਭਾ 'ਚ ਪਾਸ ਨਵੇਂ ਕਾਨੂੰਨ 'ਚ ਕਾਂਗਰਸ ਪ੍ਰਧਾਨ ਜਲਿਆਂਵਾਲਾ ਬਾਗ ਸਮਾਰਕ ਕਮੇਟੀ ਦੇ ਮੈਬਰ ਨਹੀਂ ਹੋਣਗੇ। ਕੇਂਦਰੀ ਸੰਸਕ੍ਰਿਤੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਬੀਤੇ ਸੋਮਵਾਰ ਨੂੰ ਲੋਕਸਭਾ 'ਚ ਇਸ ਬਿੱਲ ਨੂੰ ਪੇਸ਼ ਕੀਤਾ ਸੀ ਜੋ ਸ਼ੁੱਕਰਵਾਰ ਨੂੰ ਪਾਰਿਤ ਹੋ ਗਿਆ। ਹੁਣ ਕਾਂਗਰਸ ਪਾਰਟੀ ਦੇ ਪ੍ਰਧਾਨ ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਕਮੇਟੀ ਦੇ ਮੈਬਰ ਨਹੀਂ ਬਣ ਸਕਣਗੇ। ਇਸ ਬਿੱਲ ਦਾ ਨਾਂ ਜਲਿਆਂਵਾਲਾ ਬਾਹ ਰਾਸ਼ਟਰੀ ਸਮਾਰਕ ਸੰਸੋਧਨ ਬਿੱਲ ਹੈ। ਹਾਲਾਂਕਿ ਕਾਂਗਰਸ ਸੰਸਦਾਂ ਨੇ ਬਿੱਲ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਜਲਿਆਂਵਾਲਾ ਬਾਗ ਕਾਂਡ ਤੋਂ ਬਾਅਦ ਸਮਾਰਕ ਬਣਾਉਣ ਦੇ ਲਈ ਜਮੀਨ ਕਾਂਗਰਸ ਪਾਰਟੀ ਨੇ ਦਿੱਤੀ ਸੀ ਅਤੇ ਸਮਾਰਕ ਬਣਾਉਣ ਦਾ ਫੈਸਲਾ ਲਿਆ ਸੀ।
ਹੁਣ ਕਾਂਗਰਸ ਪ੍ਰਧਾਨ ਨਹੀਂ ਬਣਨਗੇ ਟ੍ਰਸਟੀ ਦੇ ਮੈਬਰ
ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ ਕਾਨੂੰਨ 1951 'ਚ ਸੰਸ਼ੋਧਨ ਕਰ ਦਿੱਤਾ ਗਿਆ ਹੈ। 1951 'ਚ ਕਾਨੂੰਨ ਬਣਾਉਣ ਤੋਂ ਬਾਅਦ ਕਿਚਲੂ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਹੈ ਕਾਂਗਰਸ ਦੇ ਦਿੱਗਜ਼ਾਂ ਨੂੰ ਤਾਓਮਰ ਟ੍ਰਸਟੀ ਦਾ ਮੈਬਰ ਬਣਾਇਆ ਗਿਆ ਸੀ। ਇਸ ਕਾਨੂੰਨ 'ਚ ਜਲਿਆਂਵਾਲਾ ਬਾਗ ਨੂੰ ਰਾਸ਼ਟਰੀ ਸਮਾਰਕ ਬਣਾਉਣ ਅਤੇ ਉਸ ਦੇ ਰਖਰਖਾਵ ਦੇ ਲਈ ਇਕ ਟ੍ਰਸਟੀ ਬਣਾਉਣ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ 'ਚ ਕਾਂਗਰਸ ਪਾਰਟੀ ਦੇ ਪ੍ਰਧਾਨ ਇਕ ਮੈਬਰ ਦੇ ਤੌਰ 'ਤੇ ਸ਼ਾਮਲ ਹੁੰਦੇ ਸਨ, ਹੁਣ ਕੇਂਦਰ ਸਰਕਾਰ ਨੇ ਇਸ 'ਚ ਬਦਲਾਅ ਕਰ ਦਿੱਤਾ ਹੈ। ਸੰਸ਼ੋਧਿਤ ਬਿੱਲ 'ਚ ਕਾਂਗਰਸ ਪ੍ਰਧਾਨ ਨੂੰ ਕਮੇਟੀ ਦੇ ਮੈਬਰ ਦੇ ਤੌਰ 'ਤੇ ਮਨੋਨੀਤ ਕੀਤੇ ਜਾਣ ਦਾ ਪ੍ਰਬੰਧ ਹਟਾ ਲਿਆ ਗਿਆ ਹੈ।
ਲੋਕਸਭਾ 'ਚ ਸਭ ਤੋਂ ਵੱਡੇ ਵਿਰੋਧੀ ਧੀਰ ਦਲ ਦਾ ਨੇਤਾ ਹੋਵੇਗਾ ਮੈਬਰ
ਨਵੇਂ ਬਿੱਲ 'ਚ ਹੁਣ ਕਮੇਟੀ ਦੇ ਮੈਬਰ ਦੇ ਤੌਰ 'ਤੇ ਲੋਕ ਸਭਾ 'ਚ ਵਿਰੋਧੀ ਧੀਰ ਦੇ ਨੇਤਾ ਨੂੰ ਨਿਯੁਕਤ ਕੀਤੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। ਕਿਉਂਕਿ ਇਸ ਸਮੇਂ ਲੋਕ ਸਭਾ 'ਚ ਕਿਸੇ ਨੂੰ ਵੀ ਵਿਰੋਧੀ ਧੀਰ ਦੇ ਨੇਤਾ ਦਾ ਦਰਜ਼ਾ ਪ੍ਰਾਪਤ ਨਹੀਂ ਹੈ। ਲਿਹਾਜਾ ਉਹ ਕਮੇਟੀ ਦਾ ਮੈਬਰ ਨਹੀਂ ਬਣ ਸਕਦਾ।