ਇਸ ਸਾਲ ਵੀ ''13 ਅਪ੍ਰੈਲ'' ਨੂੰ ਨਹੀਂ ਖੁੱਲ੍ਹੇਗਾ ''ਜਲ੍ਹਿਆਂਵਾਲਾ ਬਾਗ'', ਸੈਲਾਨੀਆਂ ਲਈ ਨਹੀਂ ਲੱਗੇਗਾ ਟਿਕਟ ਕਾਊਂਟਰ

Saturday, Apr 10, 2021 - 11:17 AM (IST)

ਇਸ ਸਾਲ ਵੀ ''13 ਅਪ੍ਰੈਲ'' ਨੂੰ ਨਹੀਂ ਖੁੱਲ੍ਹੇਗਾ ''ਜਲ੍ਹਿਆਂਵਾਲਾ ਬਾਗ'', ਸੈਲਾਨੀਆਂ ਲਈ ਨਹੀਂ ਲੱਗੇਗਾ ਟਿਕਟ ਕਾਊਂਟਰ

ਅੰਮ੍ਰਿਤਸਰ (ਕਮਲ) : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਸ ਸਾਲ ਵੀ 13 ਅਪ੍ਰੈਲ ਵਾਲੇ ਦਿਨ ਜਲ੍ਹਿਆਂਵਾਲਾ ਬਾਗ ਨੂੰ ਨਹੀਂ ਖੋਲ੍ਹਿਆ ਜਾਵੇਗਾ ਅਤੇ ਸੈਲਾਨੀਆਂ ਲਈ ਟਿਕਟ ਕਾਊਂਟਰ ਵੀ ਨਹੀਂ ਲਾਇਆ ਜਾਵੇਗਾ। ਇਸ ਸਬੰਧੀ ਰਾਜ ਸਭਾ ਸਾਂਸਦ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 95 ਫ਼ੀਸਦੀ ਬਾਗ ਦਾ ਚੱਲ ਰਿਹਾ ਵਿਕਾਸ ਕਾਰਜ ਮੁਕੰਮਲ ਹੋ ਚੁੱਕਿਆ ਹੈ ਪਰ ਕੋਰੋਨਾ ਮਹਾਮਾਰੀ ਕਾਰਨ ਅਜੇ ਜਲ੍ਹਿਆਂਵਾਲਾ ਬਾਗ ਨੂੰ ਖੋਲ੍ਹਿਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ : ਚੰਡੀਗੜ੍ਹ : PGI ਦੇ ਮਰੀਜ਼ਾਂ ਲਈ ਅਹਿਮ ਖ਼ਬਰ, ਇਸ ਤਾਰੀਖ਼ ਨੂੰ ਫਿਰ ਬੰਦ ਹੋ ਜਾਵੇਗੀ OPD

ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਸੀਂ ਕਿਧਰੇ ਵੀ ਇਕੱਠ ਨਹੀਂ ਕਰ ਸਕਦੇ। ਮਲਿਕ ਨੇ ਕਿਹਾ ਕਿ ਕਾਂਗਰਸੀ ਟਰੱਸਟੀਆਂ ਨੇ ਸ਼ਹੀਦਾਂ ਦੀ ਧਰਤੀ ਜਲ੍ਹਿਆਂਵਾਲਾ ਬਾਗ ਨੂੰ ਉਜਾੜ ਕੇ ਰੱਖ ਦਿੱਤਾ ਸੀ ਪਰ ਜਦੋਂ ਮੈਂ ਟਰੱਸਟੀ ਵਜੋਂ ਅਹੁਦਾ ਸੰਭਾਲਿਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਵ. ਅਰੁਣ ਜੇਤਲੀ ਅਤੇ ਕਈ ਹੋਰ ਮੰਤਰੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਜਲ੍ਹਿਆਂਵਾਲਾ ਬਾਗ ਸਬੰਧੀ ਦੱਸਿਆ। ਇਸ ਤੋਂ ਬਾਅਦ 100 ਕਰੋੜ ਦੇ ਪੈਕਜ ਨਾਲ ਜਲ੍ਹਿਆਂਵਾਲਾ ਬਾਗ ਦਾ ਵਿਕਾਸ ਕਾਰਜ ਸ਼ੁਰੂ ਕਰਵਾਇਆ ਗਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਪੰਜਾਬ ਜਾਣ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਖ਼ਬਰ, ਬੰਦ ਹੋਈ ਰਾਤ ਦੀ 'ਬੱਸ ਸੇਵਾ'

ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਲ੍ਹਿਆਂਵਾਲਾ ਬਾਗ ਸ਼ਾਮ ਦੇ 5.00 ਵਜੇ ਬੰਦ ਹੋ ਜਾਂਦਾ ਹੈ, ਇਸ ਨੂੰ ਰਾਤ 9.00 ਵਜੇ ਤੱਕ ਖੋਲ੍ਹਿਆ ਜਾਵੇ। ਮਲਿਕ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ’ਤੇ ਰਾਤ ਵੇਲੇ ਲਾਈਟ ਐਂਡ ਸਾਊਂਡ ਸ਼ੁਰੂ ਕੀਤਾ ਜਾਵੇਗਾ ਅਤੇ ਤਿੰਨ ਭਾਸ਼ਾਵਾਂ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਦੇ ਨਾਲ ਲਾਈਟ ਐਂਡ ਸ਼ੋਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹੀਦੀ ਗਲੀ ’ਚ ਸ਼ਹੀਦਾਂ ਦੇ ਸਟੈਂਚੂ ਲਾਏ ਹਨ, ਬਹੁਤ ਵਧੀਆ ਗੈਲਰੀ ਬਣਾਈ ਹੈ, ਜਿਸ ਦੇ ਚੱਲਦਿਆਂ ਸ਼ਹੀਦਾਂ ਬਾਰੇ ਜਾਣਕਾਰੀ ਮਿਲੇਗੀ।

ਇਹ ਵੀ ਪੜ੍ਹੋ : ਪੰਜਾਬ ਦੀ 'ਵੇਰਕਾ ਲੱਸੀ' ਦੀ ਸ਼ੌਕੀਨ Indian Army, ਸਰਹੱਦਾਂ 'ਤੇ ਤਾਇਨਾਤ ਫ਼ੌਜੀ ਲੈਣਗੇ ਸੁਆਦ (ਵੀਡੀਓ)

ਉਨ੍ਹਾਂ ਕਿਹਾ ਪੰਜਾਬ ਸਰਕਾਰ ਜਦੋਂ ਤੱਕ ਕੋਰੋਨਾ ਖ਼ਤਮ ਹੋਣ ਸਬੰਧੀ ਹਦਾਇਤ ਜਾਰੀ ਕਰੇਗੀ ਤਾਂ ਉਸ ਦੇ ਚੱਲਦਿਆਂ ਜਲ੍ਹਿਆਂਵਾਲਾ ਬਾਗ ਨੂੰ ਜ਼ਰੂਰ ਖੋਲ੍ਹਣ ਬਾਰੇ ਸੋਚਣਗੇ। ਇਸ ਮੌਕੇ ਡਾ. ਹਰਵਿੰਦਰ ਸੰਧੂ ਵੀ ਹਾਜ਼ਰ ਸਨ।
ਨੋਟ : ਕੋਰੋਨਾ ਮਹਾਮਾਰੀ ਕਾਰਨ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ ਨੂੰ ਨਾ ਖੋਲ੍ਹਣ ਦੇ ਫ਼ੈਸਲੇ ਬਾਰੇ ਦਿਓ ਆਪਣੀ ਰਾਏ
 


author

Babita

Content Editor

Related News