ਜਲੰਧਰ ਵਿਖੇ ਵਰਕਸ਼ਾਪ ਚੌਂਕ ਨੇੜੇ ਚੱਲੀ ਗੋਲ਼ੀ, ਮਚੀ ਭਾਜੜ

Saturday, Oct 23, 2021 - 01:17 PM (IST)

ਜਲੰਧਰ ਵਿਖੇ ਵਰਕਸ਼ਾਪ ਚੌਂਕ ਨੇੜੇ ਚੱਲੀ ਗੋਲ਼ੀ, ਮਚੀ ਭਾਜੜ

ਜਲੰਧਰ (ਸੁਧੀਰ, ਸੋਨੂੰ)–ਸਥਾਨਕ ਵਰਕਸ਼ਾਪ ਚੌਂਕ ਨੇੜੇ ਸਥਿਤ ਮਾਮੇ ਦੇ ਢਾਬੇ ਤੋਂ ਕੁਝ ਦੂਰੀ ’ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਸੜਕ ਦੇ ਵਿਚਾਲੇ ਕਾਰ ਵਿਚੋਂ ਅਚਾਨਕ ਗੋਲ਼ੀ ਚੱਲ ਗਈ। ਗੋਲ਼ੀ ਚੱਲਣ ਦੀ ਸੂਚਨਾ ਨਾਲ ਆਲੇ-ਦੁਆਲੇ ਦੇ ਲੋਕਾਂ ਵਿਚ ਭਾਜੜ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੇ ਇੰਚਾਰਜ ਸੇਵਾ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਉਕਤ ਕਾਰ ਚਾਲਕ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ। 

ਇਹ ਵੀ ਪੜ੍ਹੋ: ਕੈਪਟਨ ਨੇ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਤਸਵੀਰ ਕੀਤੀ ਸ਼ੇਅਰ, ਰੰਧਾਵਾ ਲਈ ਲਿਖੀ ਇਹ ਗੱਲ

PunjabKesari

ਚਾਲਕ ਨਵਜੀਤ ਕੁਮਾਰ ਮੁਤਾਬਕ ਉਹ ਵਰਕਸ਼ਾਪ ਚੌਂਕ ਨੇੜੇ ਕਾਰ ਵਿਚ ਬੈਠ ਰਿਹਾ ਸੀ ਅਤੇ ਉਹ ਸੀਟ ਬੈਲਟ ਲਾਉਣ ਲੱਗਾ ਸੀ ਕਿ ਅਚਾਨਕ ਲਾਇਸੈਂਸੀ ਰਿਵਾਲਵਰ ਵਿਚੋਂ ਗੋਲ਼ੀ ਚੱਲ ਗਈ। ਥਾਣਾ ਨੰਬਰ 2 ਦੇ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਉਥੇ ਹੀ ਥਾਣਾ ਡਿਵੀਜ਼ਨ ਨੰਬਰ 2 ਦੇ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਨਵਜੀਤ ਨੇ ਸ਼ਰਾਬ ਪੀ ਰੱਖੀ ਸੀ ਅਤੇ ਇਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਤੋਂ ਗੋਲ਼ੀ ਚਲਾਈ ਸੀ। ਉਸ ਦਾ ਮੈਡੀਕਲ ਕਰਵਾ ਕੇ ਇਸ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਜਲੰਧਰ-ਪਠਾਨਕੋਟ ਹਾਈਵੇਅ ’ਤੇ ਬਣਨਗੇ 4 ਨਵੇਂ ਬਾਈਪਾਸ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News