ਜਲੰਧਰ: ਪਤੀ ਨੂੰ ਛੱਡ ਦੋਸਤ ਦੇ ਘਰ ਰਹਿ ਰਹੀ ਔਰਤ ਨੇ ਖ਼ੁਦ ''ਤੇ ਪੈਟਰੋਲ ਪਾ ਕੇ ਲਾਈ ਅੱਗ

Saturday, Mar 05, 2022 - 12:23 PM (IST)

ਜਲੰਧਰ: ਪਤੀ ਨੂੰ ਛੱਡ ਦੋਸਤ ਦੇ ਘਰ ਰਹਿ ਰਹੀ ਔਰਤ ਨੇ ਖ਼ੁਦ ''ਤੇ ਪੈਟਰੋਲ ਪਾ ਕੇ ਲਾਈ ਅੱਗ

ਜਲੰਧਰ (ਸ਼ੋਰੀ)- ਮਾਡਲ ਹਾਊਸ ਨੇੜੇ ਘੁੱਲੇ ਦੀ ਚੱਕੀ ਨੇੜੇ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਔਰਤ ਨੇ ਖ਼ੁਦ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ। ਔਰਤ ਦੇ ਜਾਣਕਾਰ ਨੇ ਕਿਸੇ ਤਰ੍ਹਾਂ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ ਅਤੇ ਝੁਲਸੀ ਹਾਲਤ ਵਿਚ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋਣ ਕਾਰਨ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਅਨੁਸਾਰ ਸੀਮਾ (35) ਪਤਨੀ ਸੋਨੂੰ ਨਿਵਾਸੀ ਬਸਤੀ ਸ਼ੇਖ ਦੀ ਕਿਸੇ ਕਾਰਨ ਪਤੀ ਨਾਲ ਅਣਬਣ ਹੋ ਗਈ, ਜਿਸ ਤੋਂ ਬਾਅਦ ਉਹ ਮਾਡਲ ਹਾਊਸ ਸਥਿਤ ਆਪਣੇ ਦੋਸਤ ਡਿੰਪਲ ਨਾਲ ਲਿਵ-ਇਨ-ਰਿਲੇਸ਼ਨ 'ਚ ਰਹਿਣ ਲੱਗੀ ਸੀ। ਡਿੰਪਲ ਦਾ ਕਹਿਣਾ ਹੈ ਕਿ ਰਾਤ ਨੂੰ ਸੀਮਾ ਨੇ ਉਸ ਦੇ ਕਮਰੇ ਦੀ ਕੁੰਡੀ ਲਾ ਦਿੱਤੀ ਅਤੇ ਖ਼ੁਦ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ। ਉਸ ਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਉਸ ਨੇ ਕਿਸੇ ਤਰ੍ਹਾਂ ਦਰਵਾਜ਼ਾ ਤੋੜਿਆ ਅਤੇ ਸੀਮਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ 2022: ਚੋਣ ਨਤੀਜਿਆਂ ਤੋਂ ਪਹਿਲਾਂ ਸੀਟ ਵਾਰ ਮੁਲਾਂਕਣ ਕਰ ਰਹੀ ਕਾਂਗਰਸ

ਉਥੇ ਹੀ ਜਾਂਚ ਅਧਿਕਾਰੀ ਏ. ਐੱਸ. ਆਈ. ਮੋਹਨ ਦਾ ਕਹਿਣਾ ਸੀਮਾ ਦਾ ਜੀਜਾ ਰਜਿੰਦਰ ਨਿਵਾਸੀ ਟਾਂਡਾ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਸੀਮਾ ਦੇ ਮਾਂ-ਬਾਪ ਦੀ ਮੌਤ ਹੋਣ ਤੋਂ ਬਾਅਦ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗੀ ਸੀ। ਪਹਿਲਾਂ ਦੀ ਮਾਂ ਦੀ ਮੌਤ ਹੋਈ ਅਤੇ 16 ਫਰਵਰੀ ਨੂੰ ਪਿਤਾ ਦੀ ਮੌਤ ਹੋ ਗਈ ਸੀ। ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕਿਆ ਹੈ। ਮ੍ਰਿਤਕਾ ਦੀ ਲਾਸ਼ ਸ਼ਨੀਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਯੂਕ੍ਰੇਨੀ ਫ਼ੌਜ ਨੇ ਸੈਂਕੜੇ ਲੋਕਾਂ ਨੂੰ ਵੀਰਾਨ ਇਲਾਕੇ ’ਚ ਛੱਡਿਆ, ਬਲੈਕਆਊਟ ’ਚ ਕੱਟ ਰਹੇ ਰਾਤਾਂ


author

shivani attri

Content Editor

Related News