ਸਾਈਕਲਿੰਗ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਜਲੰਧਰ ਟ੍ਰੈਫਿਕ ਪੁਲਸ ਨੇ ਲਿਆ ਸਖ਼ਤ ਫੈਸਲਾ (ਵੀਡੀਓ)

8/1/2020 4:56:27 PM

ਜਲੰਧਰ (ਵਰੁਣ)— ਪਟਿਆਲਾ 'ਚ ਬੀਤੇ ਦਿਨੀਂ ਇਕ ਸਾਈਕਲਿਸਟ ਦੀ ਕਾਰ ਨਾਲ ਟੱਕਰ ਹੋਣ ਕਰਕੇ ਮੌਤ ਹੋ ਗਈ ਸੀ ਜਦਕਿ ਇਕ ਹੋਰ ਸਾਈਕਲਿਸਟ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਹਾਦਸੇ ਤੋਂ ਬਾਅਦ ਸ਼ੁੱਕਰਵਾਰ ਨੂੰ ਜਲੰਧਰ ਟ੍ਰੈਫਿਕ ਪੁਲਸ ਨੇ ਹਾਈਵੇਅ 'ਤੇ ਸਾਈਕਲਿੰਗ ਕਰਨ ਦੀ ਰੋਕ ਲਗਾ ਦਿੱਤੀ ਹੈ। ਜਲੰਧਰ ਪੁਲਸ ਟ੍ਰੈਫਿਕ ਨੇ ਸ਼ੁੱਕਰਵਾਰ ਨੂੰ ਹਾਈਵੇਅ 'ਤੇ ਸਾਈਕਲਿੰਗ ਕਰਨ ਜਾ ਰਹੇ ਲੋਕਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਪੀ. ਏ. ਪੀ. ਚੌਂਕ 'ਤੇ ਪੁਲਸ ਨੇ ਸਾਈਕਲਿੰਗ ਕਰਨ ਵਾਲਿਆਂ ਲਈ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੇ ਇਲਾਵਾ ਪੁਲਸ ਨੇ ਮਕਸੂਦਾਂ ਸਬਜ਼ੀ ਮੰਡੀ, ਬਬਰੀਕ ਚੌਕ, ਡਿਫੈਂਸ ਕਾਲੋਨੀ ਅਤੇ ਦਕੋਹਾ ਫਾਟਕ ਦੇ ਕੋਲ ਵੀ ਨਾਕਾ ਲਗਾਇਆ ਅਤੇ ਲੋਕਾਂ ਨੂੰ ਹਾਈਵੇਅ 'ਤੇ ਜਾ ਕੇ ਹਾਈਵੇਅ 'ਤੇ ਜਾ ਕੇ ਸਾਈਕਲ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ।

ਇਹ ਵੀ ਪੜ੍ਹੋ:  ਬਿਨਾਂ ਟੋਕਨ ਦੇ ਕੰਮ ਕਰਵਾਉਣ ਪਹੁੰਚੇ SHO 'ਤੇ ਭੜਕੀ ਬੀਬੀ ਨੇ ਸੁਣਾਈਆਂ ਖਰੀਆਂ-ਖਰੀਆਂ, ਵੀਡੀਓ ਵਾਇਰਲ

ਸ਼ਨੀਵਾਰ ਤੋਂ ਥਾਣਾ ਪੁਲਸ ਨੂੰ ਵੀ ਆਪਣੇ ਇਲਾਕਿਆਂ 'ਚ ਆਉਣ ਵਾਲੇ ਹਾਈਵੇਅ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਤਾਂਕਿ ਕੋਈ ਸਾਈਕਲ ਚਲਉਂਦੇ ਹਾਈਵੇਅ 'ਤੇ ਨਾ ਆ ਸਕੇ। ਜਲੰਧਰ ਪੁਲਸ ਸਖ਼ਤੀ ਕਰਨ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਸ਼ੁੱਕਰਵਾਰ ਨੂੰ ਪੁਲਸ ਨੇ ਹਾਈਵੇਅ 'ਤੇ ਸਾਈਕਲ ਕਰਨ ਵਾਲਿਆਂ ਨੂੰ ਸਿਰਫ ਚਿਤਾਵਨੀ ਦਿੱਤੀ ਪਰ ਹੁਣ ਹਾਈਵੇਅ 'ਤੇ ਸਾਈਕਲ ਚਲਾਉਣ ਵਾਲੇ ਲੋਕਾਂ ਦੇ ਸਾਈਕਲ ਵੀ ਜ਼ਬਤ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ

ਉਧਰ ਸਾਈਕਲ ਚਲਾਉਣ ਤੋਂ ਮਨ੍ਹਾ ਕਰਨ 'ਤੇ ਸਾਈਕਲਿੰਗ ਕਰਨ ਵਾਲੇ ਲੋਕਾਂ 'ਚ ਗੁੱਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਖੁਦ ਦੀ ਲਾਪਰਵਾਹੀ ਲੁਕਾਉਣ ਲਈ ਅਜਿਹਾ ਵਤੀਰਾ ਕਰ ਰਿਹਾ ਹੈ। ਕੁਝ ਸਾਈਕਲਿਸਟ ਦਾ ਕਹਿਣਾ ਹੈ ਕਿ ਜੇਕਰ ਹਾਈਵੇਅ 'ਤੇ ਸਾਈਕਲਿੰਗ ਕਰਨ 'ਤੇ ਰੋਕ ਲਗਾਉਣੀ ਸੀ ਤਾਂ ਸਾਈਕਲ ਦੀ ਵਿਕਰੀ ਕਿਉਂ ਨਹੀਂ ਹੋਣ ਦਿੱਤੀ।

ਇਸ ਬਾਰੇ ਜਦੋਂ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਅਜਿਹਾ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਈਵੇਅ 'ਤੇ ਭਾਰੀ ਵ੍ਹੀਕਲ ਕਾਫ਼ੀ ਰਫ਼ਤਾਰ 'ਚ ਹੁੰਦੇ ਹਨ। ਸਾਈਕਲ ਦੇ ਨੇੜਿਓਂ ਨਿਕਲਣ 'ਤੇ ਸਾਈਕਲ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ, ਜਿਸ ਨਾਲ ਖਤਰਾ ਬਣਿਆ ਰਹਿੰਦਾ ਹੈ। ਏ. ਡੀ. ਸੀ. ਪੀ. ਸ਼ਰਮਾ ਨੇ ਕਿਹਾ ਕਿ ਅਜੇ ਤੱਕ ਸਾਈਕਲਿੰਗ ਲਈ ਕੋਈ ਸਪਾਟ ਤਿਆਰ ਨਹੀਂ ਹੈ ਅਤੇ ਨਾ ਹੀ ਕੋਈ ਲੇਨ ਹੈ। ਅਜਿਹੇ 'ਚ ਲੋਕ ਆਪਣੇ ਮੁਹੱਲੇ ਕਾਲੋਨੀ 'ਚ ਸਾਈਕਲ ਚਲਾਉਣ।

PunjabKesari

12 ਸਾਲ ਤੱਕ ਦੇ ਬੱਚਿਆਂ ਨੂੰ ਹਾਈਵੇਅ 'ਤੇ ਸਾਈਕਲ ਨਾ ਚਲਾਉਣ ਦੀ ਦਿੱਤੀ ਹਦਾਇਤ
ਉਥੇ ਹੀ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਜਲੰਧਰ ਵਾਸੀਆਂ ਨੂੰ ਹਾਈਵੇਅ 'ਤੇ ਸਾਈਕਲ ਨਾ ਚਲਾਉਣ ਦੀ ਅਪੀਲ ਕੀਤੀ ਹੈ। ਡੀ. ਸੀ. ਪੀ. ਨਰੇਸ਼ ਡੋਗਰਾ ਨੇ ਕਿਹਾ ਕਿ ਹਾਈਵੇਅ 'ਤੇ ਤੇਜ਼ ਵਾਹਨ ਲੰਘਦੇ ਹਨ, ਜਿਸ ਕਰਕੇ ਸਾਈਕਲਿੰਗ ਕਰਨ ਵਾਲਿਆਂ ਲਈ ਖ਼ਤਰਾ ਹੋ ਸਕਦਾ ਹੈ। ਉਨ੍ਹਾਂ 10 ਤੋਂ 12 ਸਾਲ ਦੇ ਬੱਚਿਆਂ ਨੂੰ ਹਾਈਵੇਅ 'ਤੇ ਸਾਈਕਲਿੰਗ ਨਾ ਕਰਨ ਦੀ ਹਦਾਇਤ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 10-12 ਸਾਲ ਦੇ ਬੱਚਿਆਂ ਨੂੰ ਸਾਈਕਲ ਚਲਾਉਂਦੇ ਸਮੇਂ ਹਾਈਵੇਅ 'ਤੇ ਚੜ੍ਹਨ ਦਾ ਪਤਾ ਨਹੀਂ ਲੱਗਦਾ ਹੈ, ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪਲਾਂ 'ਚ ਉੱਜੜਿਆ ਪਰਿਵਾਰ, ਦੋ ਭਰਾਵਾਂ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ

PunjabKesari

ਹਾਈਵੇਅ 'ਤੇ ਸਰਵਿਸ ਲੇਨ 'ਤੇ ਦੋ ਘੰਟਿਆਂ ਦੀ ਦਿੱਤੀ ਜਾਵੇ ਇਜਾਜ਼ਤ: ਕਰਨ ਉੱਪਲ
ਸਾਈਕਲਿੰਗ ਲਵਰ ਕਰਨ ਉੱਪਲ ਨੇ ਕਿਹਾ ਕਿ ਟ੍ਰੈਫਿਕ ਪੁਲਸ ਨੇ ਸੁਰੱਖਿਆ ਦੇ ਚਲਦਿਆਂ ਹੀ ਹਾਈਵੇਅ 'ਤੇ ਸਾਈਕਲਿੰਗ ਕਰਨ ਵਾਲਿਆਂ ਨੂੰ ਰੋਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਈਕਲ ਚਲਾਉਣ ਵਾਲਿਆਂ ਦੇ ਲਈ ਸਵੇਰੇ ਸ਼ਾਮ ਇਕ-ਇਕ ਘੰਟੇ ਤੱਕ ਹਾਈਵੇਅ ਦੇ ਸਰਵਿਸ ਲੇਨ 'ਤੇ ਸਾਈਕਲ ਚਲਾਉਣ ਦੀ ਇਜਾਜ਼ਤ ਦਿੱਤਾ ਜਾਵੇ। ਇਸ ਟਾਈਮਿੰਗ 'ਚ ਕਿਸੇ ਵੀ ਹੋਰ ਵਾਹਨ ਨੂੰ ਸਰਵਿਸ ਲੇਨ 'ਤੇ ਨਾ ਆਉਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਥੇ ਆਉਣ ਜਾਣ ਵਾਲੇ ਇਲਾਕਿਆਂ ਤੋਂ ਜਾਣੇ-ਅਣਜਾਣੇ ਲਈ ਟ੍ਰੈਫਿਕ ਪਲਾਨ ਤਿਆਰ ਕਰਨਾ ਚਾਹੀਦਾ ਹੈ ਤਾਂਕਿ ਲੋਕ ਹਾਈਵੇਅ ਤੋਂ  ਨਾ ਹੁੰਦੇ ਹੋਏ ਸਰਵਿਸ ਲੇਨ 'ਤੇ ਪਹੁੰਚ ਜਾਣ। ਕਰਨ ਉੱਪਲ ਨੇ ਕਿਹਾ ਕਿ ਕੈਂਟ 'ਚ ਵੀ ਕੁਝ ਘੰਟਿਆਂ ਲਈ ਇਜਾਜ਼ਤ ਦਿੱਤੀ ਜਾ ਸਕਦਾ ਹੈ।

ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵੱਲੋਂ ਅਨਲਾਕ-3 ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ

PunjabKesari

ਬਾਏ ਲਾਅ ਟ੍ਰੈਫਿਕ ਪੁਲਸ ਨਹੀਂ ਰੋਕ ਸਕਦੀ: ਰੋਹਿਤ ਸ਼ਰਮਾ
ਹਾਕ ਰਾਈਡਰ ਜਲੰਧਰ ਦੇ ਰੋਹਿਤ ਸ਼ਰਮਾ ਨੇ ਕਿਹਾ ਕਿ ਟ੍ਰੈਫਿਕ ਪੁਲਸ ਬਾਏ ਲਾਅ ਸਾਈਕਲਿੰਗ ਲਈ ਨਹੀਂ ਰੋਕ ਸਕਦੀ। ਰੋਹਿਤ ਨੇ ਇਹ ਵੀ ਕਿਹਾ ਕਿ ਸਾਈਕਲ ਚਲਾਉਣ ਤੋਂ ਪਹਿਲਾਂ ਪੂਰੀ ਗਾਈਡਲਾਈਜ਼ ਨੂੰ ਪੜ੍ਹੋ ਅਤੇ ਉਸ ਦੇ ਬਾਅਦ ਹੀ ਸਾਈਕਲਿੰਗ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਲੋਕ ਸਾਈਕਲ ਚਲਾਉਣ ਤੋਂ ਪਹਿਲਾਂ ਹੈਲਮੇਟ ਨਹੀਂ ਪਾਉਂਦੇ। ਅਜਿਹੇ ਲੋਕਾਂ 'ਤੇ ਸਖ਼ਤੀ ਕੀਤੀ ਜਾਵੇ। ਰੋਹਿਤ ਨੇ ਕਿਹਾ ਕਿ ਹੈਲਮੇਟ ਦੇ ਸਾਈਕਲਿੰਗ ਕਰਨ ਨਾਲ ਹਮੇਸ਼ਾ ਜਾਨ ਦਾ ਖ਼ਤਰਾ ਰਹਿੰਦਾ ਹੈ।
ਇਹ ਵੀ ਪੜ੍ਹੋ:  ਹੈਰਾਨੀਜਨਕ: ਤਾਲਾਬੰਦੀ ਖੁੱਲ੍ਹਣ ਦੇ 45 ਦਿਨਾਂ ਦੌਰਾਨ ਪੰਜਾਬ 'ਚ 253 ਲੋਕਾਂ ਨੇ ਕੀਤੀ ਖ਼ੁਦਕੁਸ਼ੀ

ਇਹ ਵੀ ਪੜ੍ਹੋ​​​​​​​:  ਜਲੰਧਰ ਦੇ ਮਸ਼ਹੂਰ ਦਿਲਬਾਗ ਪਤੀਸੇ ਵਾਲਿਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Content Editor shivani attri