ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ : ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਹੋਈਆਂ 35 ਰਿਸਰਚ

02/09/2020 9:59:12 AM

ਅੰਮ੍ਰਿਤਸਰ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ 'ਤੇ ਰਿਸਰਚ ਨਿਰੰਤਰ ਜਾਰੀ ਹੈ ਅਤੇ 35 ਲੋਕ ਪੀ.ਐੱਚ.ਡੀ. ਕਰ ਚੁੱਕੇ ਹਨ। ਰਿਸਰਚ ਕਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 183 ਸ਼ਬਦ ਅਤੇ 265 ਸ਼ਲੋਕ ਸਹਿਜੇ ਗਏ ਹਨ। ਆਪਣੀ ਬਾਣੀ 'ਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਜਿਸ ਆਤਮਿਕ ਅਵਸਥਾ ਵਾਲੇ ਸ਼ਹਿਰ 'ਚ ਮੈਂ ਵਸਦਾ ਹਾਂ, ਉਸ ਦਾ ਨਾਮ ਬੇਗਮਪੁਰਾ ਹੈ। ਉਥੇ ਨਾ ਕੋਈ ਦੁੱਖ ਹੈ, ਨਾ ਕੋਈ ਚਿੰਤਾ ਅਤੇ ਨਾ ਹੀ ਕੋਈ ਘਬਰਾਹਟ ਹੈ। ਉਥੇ ਕਿਸੇ ਨੂੰ ਕੋਈ ਦੁੱਖ ਨਹੀਂ ਹੈ। ਉਥੇ ਕੋਈ ਜਾਇਦਾਦ ਨਹੀਂ ਅਤੇ ਨਾ ਹੀ ਕੋਈ ਕਰ ਲੱਗਦਾ ਹੈ। ਉਥੇ ਅਜਿਹੀ ਸੱਤਾ ਹੈ, ਜੋ ਸਦਾ ਰਹਿਣ ਵਾਲੀ ਹੈ। ਉੱਥੇ ਕੋਈ ਭੇਦਭਾਵ ਨਹੀਂ ਹੈ। ਗੁਰੂ ਜੀ ਫਰਮਾਨ ਕਰਦੇ ਹਨ ਕਿ ਅਜਿਹੀ ਸੁੰਦਰ ਖੁਸ਼ਨੁਮਾ ਆਬੋ-ਹਵਾ ਵਾਲੇ ਸ਼ਹਿਰ ਜੋ ਰਹੇਗਾ ਉਹ ਸਾਡਾ ਮਿੱਤਰ ਹੈ। ਉਨ੍ਹਾਂ ਨੇ ਅਜਿਹੇ ਆਧੁਨਿਕ ਸ਼ਾਸਨ ਦੀ ਗੱਲ ਕੀਤੀ ਸੀ, ਜਿਥੇ ਸਾਰੇ ਬਰਾਬਰ ਹੋਣ ਅਤੇ ਕਿਸੇ ਨੂੰ ਕੋਈ ਦੁੱਖ ਨਾ ਹੋਵੇ।

ਰਿਸਰਚ 'ਚ ਖੁਲਾਸਾ : ਸੁਲਤਾਨਪੁਰ ਲੋਧੀ ਆਏ ਸਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
ਸ੍ਰੀ ਗੁਰੂ ਰਵਿਦਾਸ ਜੀ ਸੁਲਤਾਨਪੁਰ ਲੋਧੀ ਅਤੇ ਫਗਵਾੜਾ ਆਏ ਸੀ। ਉਹ ਹੁਸ਼ਿਆਰਪੁਰ 'ਚ ਖੁਰਾਲਗੜ੍ਹ ਵੀ ਆਏ। ਉਨ੍ਹਾਂ ਨੇ ਮਥੁਰਾ, ਹਰਿਦੁਆਰ, ਪੁਣੇ, ਰਾਜਸਥਾਨ, ਤੇਲੰਗਾਨਾ, ਗੁਜਰਾਤ, ਜੂਨਾਗੜ੍ਹ ਆਦਿ 'ਚ ਜਾ ਕੇ ਮਾਨਵਤਾਵਾਦੀ ਵਿਚਾਰ ਦਿੱਤੇ ਹਨ।

ਸ੍ਰੀ ਗੁਰੂ ਰਵਿਦਾਸ ਚੇਅਰ ਨੇ ਸਹਿਜੀ ਬਾਣੀ
ਪੰਜਾਬ ਯੂਨੀਵਰਸਿਟੀ ਦੀ ਸ੍ਰੀ ਗੁਰੂ ਰਵਿਦਾਸ ਚੇਅਰ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਸਹਿਜੀ ਹੈ, ਜਿਸ 'ਚ 183 ਸ਼ਬਦ ਅਤੇ 265 ਸ਼ਲੋਕ ਹਨ। ਸਾਲ 1986 'ਚ ਪੰਜਾਬੀ ਯੂਨੀਵਰਸਿਟੀ ਨੇ ਇਹ ਰਿਸਰਚ ਪ੍ਰਕਾਸ਼ਿਤ ਕੀਤੀ ਸੀ।

ਦੇਸ਼-ਵਿਦੇਸ਼ 'ਚ ਹੋ ਰਿਹਾ ਪ੍ਰਚਾਰ
ਹੁਣ ਤੱਕ ਕੇਵਲ ਇੰਗਲੈਂਡ 'ਚ 23 ਗੁਰੂ ਘਰ ਬਣ ਚੁੱਕੇ ਹਨ। ਗੁਰੂ ਘਰ ਬਣਾਉਣ ਦਾ ਸਿਲਸਿਲਾ 1970 ਦੇ ਦਸ਼ਕ 'ਚ ਸ਼ੁਰੂ ਹੋਇਆ ਸੀ। ਇਸ ਤੋਂ ਇਲਾਵਾ ਫਰਾਂਸ, ਯੂ.ਐੱਸ., ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ, ਸਪੇਨ, ਕੈਨੇਡਾ, ਜਰਮਨੀ ਦੇ ਵੱਖ-ਵੱਖ ਹਿੱਸਿਆ 'ਚ ਗੁਰੂ ਘਰ ਬਣਾਏ ਗਏ।


Baljeet Kaur

Content Editor

Related News