ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਲੋਕਾਂ ਲਈ ਚੁੱਕਿਆ ਜਾ ਰਿਹਾ ਇਹ ਵੱਡਾ ਕਦਮ
Tuesday, Jul 18, 2023 - 06:21 PM (IST)
ਜਲੰਧਰ : ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਸ਼ਹਿਰ ਦੇ ਲੋਕਾਂ ਦੀ ਸੁਰੱਖਿਆ ਲਈ ਇਕ ਹੋਰ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਇਸ ਦੇ ਤਹਿਤ ਬੀ. ਐੱਮ. ਸੀ. ਚੌਂਕ, ਬਸ ਸਟੈਂਡ ਅਤੇ ਕੈਂਟ ਰੇਲਵੇ ਸਟੇਸ਼ਨ ’ਤੇ ਐਮਰਜੈਂਸੀ ਕਾਲ ਬਾਕਸ (ਈ. ਸੀ. ਬੀ.) ਲਗਾਏ ਜਾਣਗੇ। ਜੇਕਰ ਰਾਤ ਨੂੰ ਝਪਟਮਰੀ, ਲੁੱਟ, ਕੁੱਟਮਾਰ ਸਮੇਤ ਹੋਰ ਅਪਰਾਧਕ ਘਟਨਾਵਾਂ ਵਾਪਰਦੀਆਂ ਹਨ ਤਾਂ ਪੀੜਤ ਵਿਅਕਤੀ ਉਕਤ ਬਾਕਸ (ਈ. ਸੀ. ਬੀ.) ’ਤੇ ਬੋਲ ਕੇ ਜਾਣਕਾਰੀ ਦੇ ਸਕਦਾ ਹੈ ਇਸ ਨਾਲ ਪੀੜਤ ਦੀ ਵੀਡੀਓ ਸਿੱਧੀ ਪੁਲਸ ਕੰਟਰੋਲ ਰੂਮ ਵਿਚ ਪਹੁੰਚ ਜਾਵੇਗੀ ਤਾਂ ਅਤੇ ਪੁਲਸ ਸਿੱਧਾ ਪੀੜਤ ਨਾਲ ਸੰਪਰਕ ਕਰ ਸਕੇਗੀ।
ਇਹ ਵੀ ਪੜ੍ਹੋ : ਖਰੜ ’ਚ ਵੱਡੀ ਵਾਰਦਾਤ, ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਾਰੀਆਂ ਗੋਲ਼ੀਆਂ
ਸ਼ਹਿਰ ਦੀਆਂ ਸੜਕਾਂ ’ਤੇ ਰੈੱਡ ਲਾਈਟ ਜੰਪ ਅਤੇ ਓਵਰ ਸਪੀਡ ਵਿਚ ਵਾਹਨ ਚਲਾਉਣ ’ਤੇ ਚਾਲਕ ਦਾ ਆਟੋਮੈਟਿਕ ਈ-ਚਾਲਾਨ ਕੱਟਿਆ ਜਾਵੇਗਾ। ਸਮਾਰਟ ਸਿਟੀ ਦੀ ਕਮਾਂਡ ਐਂਡ ਕੰਟਰੋਲ ਪ੍ਰੋਜੈਕਟ ਵਿਚ 13 ਚੌਂਕਾਂ (ਜੰਕਸ਼ਨ) ’ਤੇ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਕੰਮ ਹੋਵੇਗਾ। ਕੰਪਨੀ ਨੇ ਇਸ ਪ੍ਰੋਜੈਕਟ ਦਾ 60 ਫੀਸਦੀ ਕੰਮ ਪੂਰਾ ਕਰ ਲਿਆ ਹੈ ਅਤੇ ਅਗਸਤ ਤਕ ਪੂਰਾ ਕੰਮ ਮੁਕੰਮਲ ਕਰਨ ਦਾ ਟੀਚਾ ਹੈ। ਇਸ ਵਿਚ ਨਿਗਮ, ਡੀ. ਸੀ. ਦਫਤਰ ਅਤੇ ਸੀ. ਪੀ. ਦਫਤਰ ਵਿਚ ਸ਼ਹਿਰ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਲਈ ਸਕ੍ਰੀਨ ਵੀ ਲੱਗੇਗੀ। ਹਾਲਾਂਕਿ ਸ਼ਹਿਰ ਵਿਚ 1056 ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣੇ ਹਨ ਜਿਨ੍ਹਾਂ ਵਿਚੋਂ 665 ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 70 ਦੀ ਵਰਕਿੰਗ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਪੁਲਸ ਵਿਭਾਗ ’ਚ ਵੱਡਾ ਫੇਰਬਦਲ, 6 IPS ਤੇ 11 PPS ਅਫਸਰਾਂ ਦੇ ਤਬਾਦਲੇ
ਸਮਾਰਟ ਸਿਟੀ ਦੀ ਕਮਾਂਡ ਐਂਡ ਕੰਟਰੋਲ ਸੈਂਟਰ ਪ੍ਰੋਜੈਕਟ 77.98 ਕਰੋੜ ਵਿਚ ਸ਼ਹਿਰ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਕੰਪਨੀ ਨੂੰ ਐਗਰੀਮੈਂਟ ਦੇ ਹਿਸਾਬ ਨਾਲ ਦਸੰਬਰ ਸਾਲ 2022 ਤਕ ਕੰਮ ਪੂਰਾ ਕਰਨਾ ਸੀ ਪਰ ਕੰਪਨੀ ਨੂੰ ਸਾਫਟਵੇਅਰ ਅਤੇ ਸੜਕਾਂ ਦੀ ਖੁਦਾਈ ਨੂੰ ਦੇਰੀ ਨਾਲ ਮਨਜ਼ੂਰੀ ਮਿਲੀ। ਹੁਣ ਅਗਲੇ ਮਹੀਨੇ ਕੰਮ ਖ਼ਤਮ ਕਰਨ ਦੀ ਡੈੱਡਲਾਈਨ ਹੈ। ਜਿਸ ਕਾਰਣ ਕੰਪਨੀ ਨੇ ਤੇਜ਼ੀ ਫੜੀ ਹੈ। ਸ਼ਹਿਰ ਵਿਚ ਕੈਮਰਿਆਂ ਲਈ 981 ਖੰਭੇ ਲਗਾਉਣ ਦਾ ਕੰਮ ਹੋਣਾ ਹੈ। ਇਸ ਵਿਚੋਂ 504 ਖੰਭੇ ਲਗਾਉਣ ਅਤੇ 159 ਜੰਕਸ਼ਨ ਬਾਕਸ ਲਗਾਉਣ ਦਾ ਕੰਮ ਪੂਰਾ ਹੋ ਗਿਆ ਹੈ। ਅਜੇ 24 ਜੰਕਸ਼ਨ ਬਾਕਸ ਲੱਗਣੇ ਬਾਕੀ ਹਨ। ਉਥੇ ਹੀ ਨਗਰ-ਨਿਗਮ, ਡੀ. ਸੀ. ਦਫਤਰ ਅਤੇ ਸੀ. ਪੀ. ਦਫਤਰ ਵਿਚ ਨਿਗਰਾਨੀ ਲਈ ਸਕ੍ਰੀਨ ਵੀ ਲੱਗੇਗੀ। ਅਜਿਹੇ ਵਿਚ ਅਧਿਕਾਰੀ ਸ਼ੱਕੀ ਵਸਤੂ ਅਤੇ ਲੋਕਾਂ ’ਤੇ ਨਜ਼ਰ ਰੱਖ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ ਖੁੱਲ੍ਹਣ ਤੋਂ ਬਾਅਦ ਸਿੱਖਿਆ ਵਿਭਾਗ ਵਲੋਂ ਜਾਰੀ ਹੋਇਆ ਸਖ਼ਤ ਫ਼ਰਮਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8