ਬੈਂਸ ਦਾ ਭਗਵੰਤ 'ਤੇ ਹਮਲਾ, ਬਿਅਨਬਾਜ਼ੀ ਨੂੰ ਲੈ ਕੇ ਲਗਾਏ ਖੂਬ ਰਗੜੇ (ਵੀਡੀਓ)
Monday, Mar 18, 2019 - 02:48 PM (IST)
ਜਲੰਧਰ(ਸੁਨੀਲ ਮਹਾਜਨ)— ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਟਕਸਾਲੀਆਂ ਨਾਲ ਗਠਜੋੜ ਨੂੰ ਲੈ ਕੇ 'ਆਪ' ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਲਗਾਤਾਰ ਝੂਠ ਬੋਲਦੇ ਰਹੇ ਹਨ। ਜਲੰਧਰ ਪੁੱਜੇ ਬੈਂਸ ਨੇ ਕਿਹਾ ਕਿ ਜੇਕਰ ਦੋਹਾਂ ਦਾ ਗਠਜੋੜ ਹੋ ਜਾਂਦਾ ਤਾਂ ਦੋਹਾਂ ਨੂੰ ਜ਼ਮੀਨੀ ਹਕੀਕਤ ਪਤਾ ਲੱਗ ਜਾਣੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਬਿਲਕੁੱਲ ਖਤਮ ਹੋਣ ਦੀ ਕਗਾਰ 'ਤੇ ਹੈ। ਬੈਂਸ ਦਾ ਕਹਿਣਾ ਹੈ ਕਿ ਮੇਰੇ ਮਨ ਦੀ ਇੱਛਾ ਸੀ ਕਿ ਆਮ ਆਦਮੀ ਪਾਰਟੀ ਅਤੇ ਟਕਸਾਲੀ ਇਕੱਠੇ ਹੁੰਦੇ ਅਤੇ 13 ਦੀਆਂ 13 ਸੀਟਾਂ 'ਤੇ ਚੋਣਾਂ ਲੜਦੇ।
ਭਗਵੰਤ ਮਾਨ ਦੇ ਇਲਾਵਾ ਬੈਂਸ ਆਪਣੇ ਦੂਜੇ ਸਿਆਸੀ ਦੁਸ਼ਮਣ ਸੁਖਬੀਰ ਬਾਦਲ ਖਿਲਾਫ ਬੋਲਣਾ ਵੀ ਨਹੀਂ ਭੁੱਲੇ। ਬੈਂਸ ਨੇ ਦਾਅਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਵਿਚ ਸੁਖਬੀਰ ਸੈਨਾ ਦੇ ਸਾਰੇ ਉਮੀਦਵਾਰ ਬੁਰੀ ਤਰ੍ਹਾਂ ਹਾਰਨਗੇ।