ਦੁਸਹਿਰੇ ਦੇ ਤਿਉਹਾਰ ਮੌਕੇ ਦੋ ਕਰੋੜ ਦੀਆਂ ਜਲੇਬੀਆਂ ਖਾ ਗਏ ਜਲੰਧਰ ਵਾਸੀ

10/16/2021 1:43:24 PM

ਜਲੰਧਰ— ਪੂਰੇ ਦੇਸ਼ ਭਰ ’ਚ ਦੁਸਹਿਰੇ ਦਾ ਤਿਉਹਾਰ ਕੱਲ੍ਹ ਯਾਨੀ ਕਿ ਸ਼ੁੱਕਰਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਬਾਜ਼ਾਰਾਂ ’ਚ ਵੀ ਕਾਫ਼ੀ ਰੌਣਕ ਨੂੰ ਵੇਖਣ ਨੂੰ ਮਿਲੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਸਾਲ ਕੋਰੋਨਾ ਦੇ ਕਾਰਨ ਦੁਸਹਿਰੇ ਦਾ ਤਿਉਹਾਰ ਕਾਫ਼ੀ ਫਿੱਕਾ ਰਿਹਾ ਸੀ। ਜ਼ਿਆਦਾਤਰ ਦੁਸਹਿਰੇ ਮੌਕੇ ਹੋਣ ਵਾਲੇ ਵੱਡੇ-ਵੱਡੇ ਪ੍ਰੋਗਰਾਮ ਨਹੀਂ ਕੀਤੇ ਸਨ ਪਰ ਇਸ ਵਾਰ ਕੋਰੋਨਾ ਦੇ ਕੇਸਾਂ ’ਚ ਆਈ ਕਮੀ ਨੂੰ ਵੇਖਦੇ ਹੋਏ ਪੂਰੇ ਦੇਸ਼ਭਰ ’ਚ ਪੂਰੇ ਉਤਸ਼ਾਹ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਜਿੱਥੇ ਬਾਜ਼ਾਰਾਂ ’ਚ ਲੋਕਾਂ ਦੀ ਰੌਣਕ ਵੇਖਣ ਨੂੰ ਮਿਲੀ, ਉਥੇ ਹੀ ਜਲੇਬੀਆਂ ਦੀਆਂ ਦੁਕਾਨਾਂ ’ਤੇ ਬੇਹੱਦ ਭੀੜ ਵੇਖੀ ਗਈ। ਕਈ ਜਗ੍ਹਾ ’ਤੇ ਤਾਂ ਜਲੇਬੀਆਂ ਲੈਣ ਵਾਲਿਆਂ ਦੀਆਂ ਲਾਈਨਾਂ ਤੱਕ ਲੱਗੀਆਂ ਮਿਲੀਆਂ। 

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦੀ ਕਾਰਜ ਪ੍ਰਣਾਲੀ ਦੇ ਕਾਇਲ ਹੋਏ ਲੋਕ, ਹਵਾਈ ਸਫ਼ਰ ਦੌਰਾਨ ਸਰਕਾਰੀ ਫਾਈਲਾਂ ਨਿਪਟਾਈਆਂ

PunjabKesari

ਇਕ ਅੰਦਾਜ਼ੇ ਮੁਤਾਬਕ ਦੁਸਹਿਰੇ ਦੇ ਮੌਕੇ ਜਲੰਧਰ ਦੇ ਲੋਕ ਦੋ ਕਰੋੜ ਦੀਆਂ ਜਲੇਬੀਆਂ ਤੱਕ ਖਾ ਗਏ ਹਨ। ਦੱਸਣਯੋਗ ਹੈ ਕਿ ਜ਼ਿਲ੍ਹੇ ’ਚ 1800 ਤੋਂ ਵੱਧ ਹਲਵਾਈ ਦੀਆਂ ਦੁਕਾਨਾਂ ’ਤੇ ਸ਼ੁੱਕਰਵਾਰ ਨੂੰ ਵੱਖਰੇ ਤੌਰ ’ਤੇ ਟੈਂਟ ਅਤੇ ਸਟਾਲ ਲਗਾ ਕੇ ਜਲੇਬੀਆਂ ਤਿਆਰ ਕੀਤੀਆਂ ਜਾਂਦੀਆਂ ਰਹੀਆਂ। ਕਈ ਛੋਟੇ ਹਲਵਾਈਆਂ ਨੇ ਤਾਂ ਬਾਜ਼ਾਰਾਂ ਅਤੇ ਦੁਸਹਿਰਾ ਉਤਸਵ ਸਥਾਨ ਨੂੰ ਜਾਣ ਵਾਲੇ ਰਸਤਿਆਂ ’ਚ ਵੀ ਸਟਾਲ ਲਗਾ ਕੇ ਜਲੇਬੀਆਂ ਵੇਚੀਆਂ। ਹਰ ਦੁਕਾਨ ’ਤੇ ਕਰੀਬ 50 ਕਿਲੋ ਤੋਂ ਵੱਧ ਜਲੇਬੀਆਂ ਦੀ ਵਿਕਰੀ ਹੋਈ। ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਲੋਕਾਂ ਨੇ ਭਗਵਾਨ ਸ਼੍ਰੀ ਰਾਮ ਨੂੰ ਜਲੇਬੀਆਂ ਦਾ ਭੋਗ ਲਗਾ ਕੇ ਜਲੇਬੀਆਂ ਦਾ ਪ੍ਰਸਾਦ ਵੀ ਵੰਡਿਆ। ਦੁਸਹਿਰਾ ਕਮੇਟੀਆਂ ਨੇ ਵੀ ਕਰੀਬ 10 ਤੋਂ ਵੱਧ ਥਾਵਾਂ ’ਤੇ ਜਲੇਬੀਆਂ ਦਾ ਲੰਗਰ ਵੰਡਿਆ। ਸ਼ਹਿਰ ’ਚ ਇਸ ਵਾਰ ਕਰੀਬ 180 ਰੁਪਏ ਤੋਂ ਲੈ ਕੇ ਦਾਲ ਵਾਲੀ ਦੇਸੀ ਘਿਓ ਨਾਲ ਬਣੀ ਹੋਈ ਜਲੇਬੀ 350 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚੀ ਗਈ। 

ਇਹ ਵੀ ਪੜ੍ਹੋ: ਵਿਰੋਧ ਦਾ ਲੋਕਾਂ ਨੇ ਲੱਭਿਆ ਅਨੋਖਾ ਢੰਗ, ‘ਦੁਸਹਿਰੇ’ ’ਤੇ ਨਸ਼ਾ, ਅੱਤਵਾਦ ਤੇ ਮੰਗਾਂ ਲਈ ਸੜਨ ਲੱਗੇ ਆਗੂਆਂ ਦੇ ਪੁਤਲੇ

PunjabKesari

ਕਿਉਂ ਖਾਂਦੇ ਨੇ ਦੁਸਹਿਰੇ ’ਤੇ ਲੋਕ ਜਲੇਬੀਆਂ 
ਦੁਸਹਿਰੇ ਵਾਲੇ ਤਿਉਹਾਰ ’ਤੇ ਜ਼ਿਆਦਾਤਰ ਲੋਕ ਜਲੇਬੀਆਂ ਖਾਣੀਆਂ ਪੰਸਦ ਕਰਦੇ ਹਨ। ਇਕ ਪੰਡਿਤ ਮੁਤਾਬਕ ਭਗਵਾਨ ਸ਼੍ਰੀ ਰਾਮ ਜੀ ਨੂੰ ‘ਸ਼ਸ਼ਕੁਲੀ’ ਨਾਂ ਦੀ ਮਿਠਾਈ ਪਸੰਦ ਸੀ। ਇਸ ਮਿਠਾਈ ਨੂੰ ਹੁਣ ‘ਜਲੇਬੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੁਸਹਿਰੇ ’ਤੇ ਜਲੇਬੀਆਂ ਖਾਣ ਦੀ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ। 

ਬਦਲਦੇ ਸਮੇਂ ਦੇ ਨਾਲ-ਨਾਲ ਵੈਰਾਇਟੀ ਵੀ ਵਧੀ 
ਸਮਾਂ ਬਦਲਣ ਦੇ ਨਾਲ-ਨਾਲ ਜਲੇਬੀਆਂ ਦਾ ਆਕਾਰ ਅਤੇ ਵੈਰਾਇਟੀ ਵੀ ਵੱਧ ਗਈ ਹੈ। ਸ਼ੂਗਰ ਫਰੀ ਫਲੇਵਰਡ ਜਲੇਬੀ, ਦਾਲ ਵਾਲੀ ਜਲੇਬੀ, ਸੂਜੀ ਵਾਲੀ ਜਲੇਬੀ, ਮੈਦੇ ਵਾਲੀ ਜਲੇਬੀ ਦੇ ਨਾਲ-ਨਾਲ ਹੋਰ ਵੀ ਜਲੇਬੀ ’ਚ ਕਈ ਤਰ੍ਹਾਂ ਦੀਆਂ ਵੈਰਾਇਟੀਆਂ ਮੌਜੂਦ ਹਨ। 

ਇਹ ਵੀ ਪੜ੍ਹੋ: ਵੱਡਾ ਐਕਸ਼ਨ ਬਾਕੀ! ਟਰਾਂਸਪੋਰਟ ਮੰਤਰੀ ਦੇ ਰਾਡਾਰ ’ਤੇ ਨੇ ਪ੍ਰਾਈਵੇਟ ਬੱਸਾਂ ਨੂੰ ਲਾਭ ਪਹੁੰਚਾਉਣ ਵਾਲੇ ਭ੍ਰਿਸ਼ਟ ਅਧਿਕਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News