ਰਾਮਾ ਮੰਡੀ ਦੀ ਪੁਲਸ ਵੱਲੋਂ ਦੇਹ ਵਪਾਰ ਦੇ ਅੱਡੇ ’ਤੇ ਰੇਡ, ਇਤਰਾਜ਼ਯੋਗ ਹਾਲਾਤ ''ਚ ਔਰਤ ਸਣੇ 8 ਵਿਅਕਤੀ ਗ੍ਰਿਫ਼ਤਾਰ
Thursday, May 19, 2022 - 05:52 PM (IST)
ਜਲੰਧਰ (ਜ. ਬ.)– ਥਾਣਾ ਰਾਮਾ ਮੰਡੀ ਦੀ ਪੁਲਸ ਨੇ ਦੇਹ ਵਪਾਰ ਦੇ ਅੱਡੇ ’ਤੇ ਰੇਡ ਕਰਕੇ ਔਰਤ ਸਮੇਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸਾਰੇ ਮੁਲਜ਼ਮਾਂ ’ਤੇ ਇਮੋਰਟਲ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਸ਼ੇਖੇ ਵਿਚ ਰੇਡ ਕੀਤੀ ਗਈ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਬਚਿੰਤ ਨਗਰ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਉਰਫ਼ ਜੋਤੀ ਪਤਨੀ ਸੁਖਵਿੰਦਰ ਸਿੰਘ ਇਲਾਕੇ ਵਿਚ ਦੇਹ ਵਪਾਰ ਦਾ ਅੱਡਾ ਚਲਾਉਂਦੀ ਹੈ। ਉਥੇ ਜਦੋਂ ਰੇਡ ਕੀਤੀ ਗਈ ਤਾਂ ਪਤਾ ਲੱਗਾ ਕਿ ਜੋਤੀ ਨੇ ਇਲਾਕੇ ਵਿਚ ਕਿਰਾਏ ’ਤੇ ਇਕ ਮਕਾਨ ਲਿਆ ਹੋਇਆ ਹੈ। ਜਦੋਂ ਪੁਲਸ ਨੇ ਰੇਡ ਕੀਤੀ ਤਾਂ ਉਥੋਂ ਇਤਰਾਜ਼ਯੋਗ ਹਾਲਤ ਵਿਚ ਔਰਤਾਂ ਅਤੇ ਮਰਦਾਂ ਨੂੰ ਹਿਰਾਸਤ ਵਿਚ ਲਿਆ ਗਿਆ।
ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਵਾਪਰਿਆ ਵੱਡਾ ਹਾਦਸਾ, ਖੂਹ ’ਚ ਡਿੱਗਣ ਨਾਲ 2 ਵਿਅਕਤੀਆਂ ਦੀ ਮੌਤ
ਇਸ ਦੌਰਾਨ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਜੋਤੀ ਕਾਫ਼ੀ ਦੇਰ ਤੋਂ ਇਥੇ ਅੱਡਾ ਚਲਾ ਰਹੀ ਸੀ। ਉਹ ਇਸ ਤੋਂ ਪਹਿਲਾਂ ਕਈ ਇਲਾਕਿਆਂ ਵਿਚ ਅੱਡਾ ਚਲਾ ਚੁੱਕੀ ਹੈ, ਜਿਸ ਕਾਰਨ ਪੁਲਸ ਨੇ ਤੁਰੰਤ ਗੁਰਪ੍ਰੀਤ ਕੌਰ ਉਰਫ਼ ਜੋਤੀ ਸਮੇਤ 8 ਵਿਅਕਤੀਆਂ ਨੂੰ ਮੌਕੇ ’ਤੇ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਮਰੀਕ ਨਗਰ ਵਾਸੀ ਰਵੀ ਕੁਮਾਰ ਪੁੱਤਰ ਰਾਜੇਸ਼ ਕੁਮਾਰ, ਖਜੂਰਲਾ ਵਾਸੀ ਇੰਦਰਜੀਤ ਸਿੰਘ ਪੁੱਤਰ ਹਰੀਪਾਲ, ਸੰਤੋਖਪੁਰਾ ਵਾਸੀ ਦਵਿੰਦਰਪਾਲ ਪੁੱਤਰ ਹਰਬੰਸ ਲਾਲ, ਢੰਨ ਮੁਹੱਲਾ ਵਾਸੀ ਦਿਨੇਸ਼ ਪੁੱਤਰ ਸ਼ਾਹਿਦ, ਜੰਡੂਸਿੰਘਾ ਵਾਸੀ ਭਗਵਾਨਦਾਸ ਪੁੱਤਰ ਮੀਤ ਰਾਮ, ਮੁਸਲਿਮ ਕਾਲੋਨੀ ਵਾਸੀ ਸੁਦਰਸ਼ਨ ਪੁੱਤਰ ਰਾਮ ਪ੍ਰਵੇਸ਼, ਅਟਾਰੀ ਬਾਜ਼ਾਰ ਵਾਸੀ ਸ਼ਾਹਰੁਖ ਪੁੱਤਰ ਮੁਹੰਮਦ ਮਹਿਤਾਬ, ਬਸਤੀ ਦਾਨਿਸ਼ਮੰਦਾਂ ਲਸੂੜੀ ਮੁਹੱਲਾ ਵਾਸੀ ਬਲਗੁਲ ਰਹਿਮਾਨ ਪੁੱਤਰ ਜਹਾਰ ਵਜੋਂ ਹੋਈ। ਸਾਰੇ ਮੁਲਜ਼ਮਾਂ ਨੂੰ ਜਲਦ ਜੇਲ੍ਹ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਬਿਜਲੀ ਮਹਿਕਮੇ ਦੀ ਵੱਡੀ ਕਾਰਵਾਈ, 23 ਪੁਲਸ ਮੁਲਾਜ਼ਮਾਂ ਦੇ ਘਰਾਂ 'ਚ ਲੱਗੀ 'ਕੁੰਡੀ' ਫੜੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ