ਜਲੰਧਰ : ਰਾਮਾ ਮੰਡੀ 'ਚ ਪ੍ਰੇਮੀ ਨੇ ਪ੍ਰੇਮਿਕਾ ਨੂੰ ਲਗਾਈ ਅੱਗ
Wednesday, Jun 27, 2018 - 08:40 PM (IST)
ਜਲੰਧਰ,(ਮਹੇਸ਼)— ਸ਼ਹਿਰ ਦੇ ਰਾਮਾ ਮੰਡੀ ਇਲਾਕੇ 'ਚ ਅੱਜ ਇਕ ਪ੍ਰੇਮੀ ਵਲੋਂ ਆਪਣੀ ਪ੍ਰੇਮਿਕਾ 'ਤੇ ਪੈਟਰੋਲ ਸੁੱਟ ਕੇ ਅੱਗ ਲਗਾਉਣ ਦਾ ਸਮਾਚਾਰ ਮਿਲਿਆ ਹੈ। ਇਸ ਦੌਰਾਨ ਪੀੜਤਾ 70 ਫੀਸਦੀ ਅੱਗ ਲੱਗਣ ਕਾਰਨ ਝੁਲਸ ਗਈ, ਜਿਸ ਨੂੰ ਸ਼ਹਿਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰੇਮੀ ਰਾਜਨ ਵਾਸੀ ਏਕਤਾ ਨਗਰ ਚੁਗਿਟੀ ਨੇ ਅੱਜ ਆਪਣੀ ਪ੍ਰੇਮਿਕਾ 'ਤੇ ਪੈਟਰੋਲ ਸੁੱਟ ਕੇ ਅੱਗ ਲਗਾ ਦਿੱਤੀ, ਜੋ ਜਗਜੀਤ ਕਾਲੋਨੀ ਦਕੋਹਾ ਥਾਣਾ ਰਾਮਾ ਮੰਡੀ 'ਚ ਰਹਿੰਦੀ ਹੈ। ਦੱਸਿਆ ਗਿਆ ਹੈ ਕਿ ਪੀੜਤਾ ਪਹਿਲਾਂ ਏਕਤਾ ਨਗਰ ਚੁਗਿਟੀ 'ਚ ਰਹਿੰਦੀ ਸੀ, ਜਿਥੇ ਇਨ੍ਹਾਂ ਦੋਵਾਂ ਵਿਚਾਲੇ ਪ੍ਰੇਮ ਸੰਬੰਧ ਬਣੇ। ਜਿਸ ਤੋਂ ਬਾਅਦ ਹੁਣ ਉਸ ਨੇ ਜਗਜੀਤ ਕਾਲੋਨੀ 'ਚ ਰਹਿਣਾ ਸ਼ੁਰੂ ਕਰ ਦਿੱਤਾ। ਪ੍ਰੇਮੀ ਵਲੋਂ ਅੱਗ ਲਗਾਉਣ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਮਾਮਲੇ 'ਚ ਪੁਲਸ ਵਲੋਂ ਦੋਸ਼ੀ ਰਾਜਨ 'ਤੇ 307 ਦਾ ਪਰਚਾ ਦਰਜ ਕਰ ਲਿਆ ਗਿਆ ਹੈ।
