ਗਰਮੀ ਤੋਂ ਮਿਲੀ ਰਾਹਤ, ਮਿੱਠਾਪੁਰ 'ਚ ਹੋਈ ਗੜ੍ਹੇਮਾਰੀ (ਵੀਡੀਓ)

Thursday, Jun 20, 2019 - 03:33 PM (IST)

ਜਲੰਧਰ (ਸੋਨੂੰ)— ਅਤਿ ਦੀ ਪੈ ਰਹੀ ਗਰਮੀ ਤੋਂ ਅੱਜ ਜਿੱਥੇ ਸੂਬੇ 'ਚ ਬਰਸਾਤ ਪੈਣ ਕਾਰਨ ਲੋਕਾਂ ਦੇ ਚਿਹਰੇ ਖਿੜ੍ਹੇ ਹਨ, ਉਥੇ ਹੀ ਇਹ ਬਰਸਾਤ ਕਿਸਾਨਾਂ ਲਈ ਵੀ ਲਾਹੇਵੰਦ ਸਾਬਤ ਹੋਈ ਹੈ। ਇਸ ਸਮੇਂ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ, ਜਿਸ ਕਰਕੇ ਉਨ੍ਹਾਂ ਨੂੰ ਪਾਣੀ ਦੀ ਬੇਹੱਦ ਲੋੜ ਹੈ।

PunjabKesari

ਜਲੰਧਰ 'ਚ ਪਈ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ, ਉਥੇ ਹੀ ਬਾਰਿਸ਼ ਪੈਣ ਕਰਕੇ ਲੋਕਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇਥੋਂ ਦੇ ਮਿੱਠਾਪੁਰ ਵਿਖੇ ਗੜ੍ਹੇਮਾਰੀ ਹੋਣ ਦੀ ਵੀ ਸੂਚਨਾ ਮਿਲੀ ਹੈ। ਸੂਬੇ 'ਚ ਚੱਲ ਰਹੀਆਂ ਤੇਜ਼ ਹਵਾਵਾਂ ਨੇ ਜ਼ਿੰਦਗੀ ਦੀ ਰਫਤਾਰ ਘੱਟ ਕਰ ਦਿੱਤੀ ਹੈ।


author

shivani attri

Content Editor

Related News