ਜਲੰਧਰ: ਰੈਣਕ ਬਾਜ਼ਾਰ 'ਚ ਲੁਟੇਰੇ ਨੇ ਮਚਾਈ ਸੀ ਹਫੜਾ-ਦਫੜੀ, ਹੁਣ ਚੜ੍ਹਿਆ ਅੜਿੱਕੇ

06/08/2020 5:55:51 PM

ਜਲੰਧਰ (ਜ. ਬ.)— ਥਾਣਾ ਨੰਬਰ 4 ਅਧੀਨ ਪੈਂਦੇ ਬ੍ਰੈਂਡਰਥ ਰੋਡ ਰੈਣਕ ਬਾਜ਼ਾਰ ਸਥਿਤ ਕਲਾ ਮੰਦਰ ਸ਼ੋਅਰੂਮ ਵਿਚ ਖਿਡੌਣਾ ਪਿਸਤੌਲ ਦਿਖਾ ਕੇ 4 ਦੁਕਾਨਦਾਰਾਂ ਤੋਂ ਰੰਗਦਾਰੀ ਮੰਗਣ ਦੇ ਮਾਮਲੇ 'ਚ ਫਰਾਰ 28 ਸਾਲਾ ਨੌਜਵਾਨ ਨੂੰ ਥਾਣਾ ਨੰਬਰ 4 ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਾਹੁਲ ਪੁੱਤਰ ਸੁਰਿੰਦਰ ਵਾਸੀ ਅਲੀ ਮੁਹੱਲਾ ਜਲੰਧਰ ਵਜੋਂ ਹੋਈ ਹੈ।

ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਏ. ਡੀ. ਸੀ. ਪੀ. ਸਿਟੀ 1 ਵਤਸਲਾ ਗੁਪਤਾ, ਏ. ਸੀ. ਪੀ. ਹਰਸਿਮਰਤ ਸਿੰਘ ਸ਼ੇਤਰਾ ਨੇ ਦੱਸਿਆ ਕਿ ਕਲਾ ਮੰਦਰ ਸ਼ੋਅਰੂਮ ਦੇ ਮਾਲਕ ਦਿਨੇਸ਼ ਕੁਮਾਰ ਪੁੱਤਰ ਭੀਮਸੇਨ ਗਾਬਾ ਵਾਸੀ ਗਾਰਡਨ ਕਾਲੋਨੀ ਨੇ ਮੁਲਜ਼ਮ ਵਲੋਂ ਰੰਗਦਾਰੀ ਮੰਗਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਤੇ ਕਾਰਵਾਈ ਕਰਦੇ ਹੋਏ ਅੱਜ ਥਾਣਾ ਇੰਚਾਰਜ ਰਸ਼ਪਾਲ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਰਾਹੁਲ ਨੂੰ ਦੋਆਬਾ ਹਸਪਤਾਲ ਨੇੜਿਓਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਵਲੋਂ ਵਾਰਦਾਤ ਵਿਚ ਵਰਤੀ ਖਿਡੌਣਾ ਪਿਸਤੌਲ ਅਤੇ 8 ਹਜ਼ਾਰ ਰੁਪਏ ਅਤੇ ਜਾਮਾ ਤਲਾਸ਼ੀ ਦੌਰਾਨ 4 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਮਾਮਲੇ 'ਚ ਮੁਲਜ਼ਮ ਦਾ ਸਾਥ ਦੇਣ ਵਾਲੇ ਫਰਾਰ ਸਾਥੀ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ 'ਤੇ ਇਸ ਤੋਂ ਪਹਿਲਾਂ ਥਾਣਾ ਨੰਬਰ 2 ਅਤੇ 4 ਵਿਚ ਸੰਗੀਨ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ ਜੋ ਜ਼ਮਾਨਤ 'ਤੇ ਬਾਹਰ ਚੱਲ ਰਿਹਾ ਸੀ।
ਇਹ ਵੀ ਪੜ੍ਹੋ: ਡੇਰਾ ਬਿਆਸ 'ਚ ਸੰਗਤ ਤੇ ਵਿਜ਼ਿਟਰਸ ਦੀ ਐਂਟਰੀ 31 ਅਗਸਤ ਤੱਕ ਰਹੇਗੀ ਬੰਦ

PunjabKesari

ਇਹ ਹੈ ਸਾਰਾ ਮਾਮਲਾ
ਜ਼ਿਕਰਯੋਗ ਹੈ ਕਿ ਬ੍ਰੈਡਰਥ ਰੋਡ ਰੈਣਕ ਬਾਜ਼ਾਰ ਨੇੜੇ ਸ਼ਨੀਵਾਰ ਦੇਰ ਸ਼ਾਮ ਕਲਾ ਮੰਦਰ ਸ਼ੋਅਰੂਮ 'ਚ ਹੰਗਾਮਾ ਹੋਇਆ ਸੀ। ਸ਼ੋਅਰੂਮ ਦੇ ਮਾਲਕ ਦਿਨੇਸ਼ ਕੁਮਾਰ ਨੇ ਅਲੀ ਮੁਹੱਲੇ ਿਵਚ ਰਹਿਣ ਵਾਲੇ 2 ਨੌਜਵਾਨਾਂ 'ਤੇ ਪਿਸਤੌਲਨੁਮਾ ਚੀਜ਼ ਤਾਣ 'ਤੇ ਉਸ ਕੋਲੋਂ ਰੰਗਦਾਰੀ ਮੰਗਣ ਦੇ ਦੋਸ਼ ਲਾਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ.-1 ਵਤਸਲਾ ਗੁਪਤਾ, ਏ. ਸੀ. ਪੀ. ਹਰਸਿਮਰਤ ਸਿੰਘ ਸ਼ੇਤਰਾ ਅਤੇ ਥਾਣਾ ਨੰਬਰ 4 ਦੇ ਇੰਚਾਰਜ ਰਸ਼ਪਾਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਸਨ।

ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, 15 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

ਪੀੜਤ ਨੇ ਦੱਸਿਆ ਸੀ ਕਿ ਸ਼ੋਅਰੂਮ ਅੰਦਰ ਆਏ ਨੌਜਵਾਨ ਨੇ ਉਸ ਕੋਲੋਂ 10 ਹਜ਼ਾਰ ਰੁਪਏ ਮੰਗੇ ਅਤੇ ਕਿਹਾ ਕਿ ਉਸ ਦੇ ਉਪਰ 2 ਤੋਂ 3 ਕੇਸ ਚੱਲ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਮੁਲਜ਼ਮ ਨੇ ਮਾਰਕੀਟ 'ਚ ਹੀ 3 ਹੋਰ ਦੁਕਾਨਦਾਰਾਂ ਕੋਲੋਂ ਵੀ ਪੈਸਿਆਂ ਦੀ ਮੰਗ ਕੀਤੀ। ਜਿਨ੍ਹਾਂ 'ਚ ਬਾਜ਼ਾਰ ਦੇ ਇਕ ਦੁਕਾਨਦਾਰ ਅਮਨਦੀਪ ਸਿੰਘ ਭਾਟੀਆ ਦੇ ਕਹਿਣ 'ਤੇ ਦਿਨੇਸ਼ ਨੇ ਮੁਲਜ਼ਮ ਨੌਜਵਾਨ ਨੂੰ 5 ਹਜ਼ਾਰ ਰੁਪਏ ਦਿੱਤੇ। ਉਥੇ ਹੀ ਮੁਲਜ਼ਮਾਂ ਨੇ ਰੈਣਕ ਬਾਜ਼ਾਰ ਦੇ ਹੀ ਕਾਰੋਬਾਰੀ ਕਮਲਜੀਤ ਸਿੰਘ ਤੋਂ ਵੀ ਲਗਭਗ 2 ਹਜ਼ਾਰ ਰੁਪਏ ਵਸੂਲੇ ਅਤੇ ਉਥੋਂ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਬਾਜ਼ਾਰ 'ਚ ਹੰਗਾਮਾ ਹੋ ਗਿਆ ਅਤੇ ਸਾਰੇ ਕਾਰੋਬਾਰੀਆਂ ਨੇ ਇਕੱਠੇ ਹੋ ਕੇ ਉਕਤ ਮਾਮਲੇ ਸਬੰਧੀ ਥਾਣਾ ਨੰਬਰ 4 ਵਿਚ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ:ਵਿਆਹ ਤੋਂ ਇਕ ਹਫ਼ਤਾ ਪਹਿਲਾਂ ਗੋਲ਼ੀਆਂ ਮਾਰ ਕਤਲ ਕੀਤਾ ਨੌਜਵਾਨ

PunjabKesari

ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਰਸ਼ਪਾਲ ਸਿੰਘ ਅਤੇ ਸਬ-ਇੰਸਪੈਕਟਰ ਅਰੁਣ ਬਾਲੀ ਮੌਕੇ 'ਤੇ ਪਹੁੰਚੇ ਅਤੇ ਸੀ. ਸੀ. ਟੀ. ਵੀ. ਆਪਣੇ ਕਬਜ਼ੇ 'ਚ ਲੈ ਲਏ। ਪੁਲਸ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਨਜ਼ਰ ਆਇਆ ਹੈ ਕਿ ਇਕ ਨੌਜਵਾਨ ਨੇ ਮਾਸਕ ਅਤੇ ਦੂਸਰੇ ਨੇ ਮੂੰਹ 'ਤੇ ਰੁਮਾਲ ਬੰਨ੍ਹਿਆ ਹੋਇਆ ਸੀ ਜੋ ਕਿ ਦੁਕਾਨ 'ਚ ਆ ਕੇ ਦਿਨੇਸ਼ ਕੋਲ ਬੈਠ ਗਿਆ, ਜਿਸ ਦੇ ਹੱਥ 'ਚ ਇਕ ਪਿਸਤੌਲਨੁਮਾ ਚੀਜ਼ ਸੀ ਪਰ ਏ. ਡੀ. ਸੀ. ਪੀ. ਵਤਸਲਾ ਗੁਪਤਾ ਨੇ ਦੁਕਾਨ 'ਤੇ ਰਿਵਾਲਵਰ ਕੱਢਣ ਵਰਗੀ ਗੱਲ ਦੀ ਕਿਸੇ ਪ੍ਰਕਾਰ ਦੀ ਕੋਈ ਪੁਸ਼ਟੀ ਨਹੀ ਕੀਤੀ। ਦੇਰ ਰਾਤ ਲਗਭਗ 10.30 ਵਜੇ ਥਾਣਾ ਨੰਬਰ 4 ਦੀ ਪੁਲਸ ਨੇ ਦੁਕਾਨਦਾਰਾਂ ਦੀ ਲਿਖਿਤ ਸ਼ਿਕਾਇਤ ਦੇ ਆਧਾਰ 'ਤੇ 2 ਨੌਜਵਾਨਾਂ ਜਿਨ੍ਹਾਂ 'ਚੋਂ ਇਕ ਰਾਹੁਲ ਅਤੇ ਇਕ ਅਣਪਛਾਤੇ ਲੜਕੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਤਾਲਾਬੰਦੀ 'ਚ ਜਲੰਧਰ ਦੇ ਮੁੰਡੇ ਦਾ ਮੁੰਬਈ 'ਚ ਅਨੋਖਾ ਵਿਆਹ, ਕੁਝ ਇਸ ਤਰ੍ਹਾਂ ਸ਼ਾਮਲ ਹੋਏ 200 ਤੋਂ ਵਧੇਰੇ ਮਹਿਮਾਨ


shivani attri

Content Editor

Related News