New Year ਦੇ ਜਸ਼ਨ ਸਬੰਧੀ ਜਲੰਧਰ ਪੁਲਸ ਸਖ਼ਤ, PPR ਮਾਰਕੀਟ ‘ਨੋ ਵ੍ਹੀਕਲ ਜ਼ੋਨ’ ਐਲਾਨੀ, ਬਣਾਈ ਇਹ ਯੋਜਨਾ
Saturday, Dec 30, 2023 - 06:20 PM (IST)
ਜਲੰਧਰ (ਵਰੁਣ)–ਇਸ ਸਾਲ ਵੀ ਪਿਛਲੇ ਸਾਲ ਵਾਂਗ ਨਿਊ ਯੀਅਰ ਵਿਚ ਪੀ. ਪੀ. ਆਰ. ਮਾਰਕੀਟ ‘ਨੋ ਵ੍ਹੀਕਲ ਜ਼ੋਨ’ ਐਲਾਨੀ ਗਈ ਹੈ। ਕਿਸੇ ਵੀ ਗੱਡੀ ਜਾਂ ਫਿਰ ਟੂ-ਵ੍ਹੀਲਰ ਨੂੰ ਮਾਰਕੀਟ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਲੋਕ ਪੈਦਲ ਹੀ ਪੀ. ਪੀ .ਆਰ. ਮਾਰਕੀਟ ਵਿਚ ਦਾਖ਼ਲ ਹੋ ਸਕਣਗੇ। ਇਸ ਸਾਲ ਕਮਿਸ਼ਨਰੇਟ ਪੁਲਸ ਦਾ ਫੋਕਸ ਲੋਕਾਂ ਨੂੰ ਨਿਊ ਯੀਅਰ ਸੈਲੀਬ੍ਰੇਸ਼ਨ ਵਿਚ ਵਧੀਆ ਮਾਹੌਲ ਦੇਣਾ ਹੈ।
ਏ. ਡੀ. ਸੀ. ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਕਿਹਾ ਕਿ ਜੇਕਰ ਕਿਸੇ ਵੀ ਲਾਅ ਐਂਡ ਆਰਡਰ ਨੂੰ ਬ੍ਰੇਕ ਕਰਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਹੁੱਲੜਬਾਜ਼ਾਂ ’ਤੇ ਪੁਲਸ ਦੀ ਤਿੱਖੀ ਨਜ਼ਰ ਰਹੇਗੀ। ਸ਼ਰਾਬ ਪੀ ਕੇ ਸੜਕਾਂ ’ਤੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਵੀ ਪੁਲਸ ਨੇ ਸਾਰੀ ਪਲਾਨਿੰਗ ਕਰ ਲਈ ਹੈ। ਚੱਪੇ-ਚੱਪੇ ’ਤੇ ਪੁਲਸ ਦੇ ਨਾਕੇ ਹੋਣਗੇ ਅਤੇ ਐਲਕੋਮੀਟਰ ਨਾਲ ਵਾਹਨ ਚਾਲਕਾਂ ਦੀ ਚੈਕਿੰਗ ਕੀਤੀ ਜਾਵੇਗੀ। ਏ. ਡੀ. ਸੀ. ਪੀ. ਨੇ ਕਿਹਾ ਕਿ ਜੇਕਰ ਕਿਸੇ ਨੇ ਵੀ ਸ਼ਰਾਬ ਪੀ ਕੇ ਵਾਹਨ ਚਲਾਇਆ ਤਾਂ ਉਸ ਦਾ ਚਲਾਨ ਤਾਂ ਕੱਟਿਆ ਹੀ ਜਾਵੇਗਾ, ਨਾਲ ਹੀ ਨਾਲ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਛੇੜਛਾੜ ਨੂੰ ਰੋਕਣ ਲਈ ਵੀ ਪੁਲਸ ਨੇ ਯੋਜਨਾ ਤਿਆਰ ਕੀਤੀ ਹੈ। ਅਜਿਹੀ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਹੋਵੇਗੀ, ਜੋ ਮਾਹੌਲ ਨੂੰ ਖ਼ਰਾਬ ਕਰੇ।
ਇਹ ਵੀ ਪੜ੍ਹੋ : ਇੰਟਰਨੈੱਟ 'ਤੇ ਪੋਸਟ ਵੇਖ ਜਲੰਧਰ ਦੇ DC ਨੇ ਖ਼ੂਨ ਦਾਨ ਕਰਕੇ ਬਚਾਈ 85 ਸਾਲਾ ਔਰਤ ਦੀ ਜਾਨ
ਮਾਡਲ ਟਾਊਨ ਵਿਚ ਡਾਇਵਰਸ਼ਨ ਜਾਰੀ ਰਹਿਣਗੇ
ਏ. ਡੀ. ਸੀ. ਪੀ. ਚਾਹਲ ਨੇ ਦੱਸਿਆ ਕਿ ਮਾਡਲ ਟਾਊਨ ਵਿਚ ਨਿਊ ਯੀਅਰ ਦੇ ਆਗਮਨ ਦੌਰਾਨ ਡਾਇਵਰਸ਼ਨ ਰੂਟ ਉਸੇ ਤਰ੍ਹਾਂ ਰਹਿਣਗੇ। ਟ੍ਰੈਫਿਕ ਵਿਵਸਥਾ ਨੂੰ ਵੇਖਦਿਆਂ ਡਾਇਵਰਟ ਰੂਟ ਨਹੀਂ ਹਟਾਏ ਜਾ ਰਹੇ ਪਰ ਮਾਡਲ ਟਾਊਨ ਦੇ ਸ਼ਿਵਾਨੀ ਪਾਰਕ ਦੇ ਆਲੇ-ਦੁਆਲੇ ਲੱਗੇ ਬੈਰੀਕੇਡਜ਼ ਜ਼ਰੂਰ ਸਾਈਡ ’ਤੇ ਕਰਵਾਏ ਜਾਣਗੇ ਤਾਂ ਕਿ ਲੋਕਾਂ ਦੇ ਵਾਹਨ ਉਥੇ ਨਾ ਫਸਣ ਅਤੇ ਟ੍ਰੈਫਿਕ ਆਰਾਮ ਨਾਲ ਚੱਲਦਾ ਰਹੇ।
ਸ਼ਰੇਆਮ ਸ਼ਰਾਬ ਪੀਣ ਜਾਂ ਪਿਆਉਣ ’ਤੇ ਵੀ ਹੋਵੇਗੀ ਸਖ਼ਤੀ
ਪੁਲਸ ਸ਼ਰੇਆਮ ਸ਼ਰਾਬ ਪੀਣ ਜਾਂ ਪਿਆਉਣ ਵਾਲੇ ਦੁਕਾਨਦਾਰਾਂ ’ਤੇ ਵੀ ਸਖ਼ਤੀ ਵਰਤੇਗੀ। ਸ਼ਰੇਆਮ ਸ਼ਰਾਬ ਦਾ ਸੇਵਨ ਕਰਨ ਅਤੇ ਕਰਵਾਉਣ ਵਾਲਿਆਂ ’ਤੇ ਐੱਫ. ਆਈ. ਆਰ. ਦੀ ਚਿਤਾਵਨੀ ਦਿੱਤੀ ਗਈ ਹੈ। ਸਾਫ ਹੈ ਕਿ ਸ਼ਹਿਰ ਦੀਆਂ ਸੜਕਾਂ ’ਤੇ ਬਜ਼ੁਰਗ, ਔਰਤਾਂ, ਲੜਕੀਆਂ ਅਤੇ ਬੱਚੇ ਵੀ ਸੈਲੀਬ੍ਰੇਸ਼ਨ ਲਈ ਆਉਣਗੇ, ਜਿਸ ਕਾਰਨ ਜਨਤਕ ਥਾਵਾਂ ’ਤੇ ਸ਼ਰਾਬ ਨਹੀਂ ਪੀਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ: 'ਵੰਦੇ ਭਾਰਤ' 'ਚ ਪਹਿਲੇ ਦਿਨ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਹੋਵੇਗਾ ਮੁਫ਼ਤ ਸਫ਼ਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।