ਕਮਿਸ਼ਨਰ ਰਾਜ ''ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਦਹਿਸ਼ਤ ਦੇ ਸਾਏ ''ਚ ਰਿਹਾ ਸ਼ਹਿਰ
Monday, Sep 09, 2019 - 05:14 PM (IST)
![ਕਮਿਸ਼ਨਰ ਰਾਜ ''ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਦਹਿਸ਼ਤ ਦੇ ਸਾਏ ''ਚ ਰਿਹਾ ਸ਼ਹਿਰ](https://static.jagbani.com/multimedia/2019_9image_14_12_237312335untitled-11copy.jpg)
ਜਲੰਧਰ (ਸੁਧੀਰ)— ਪੰਜਾਬ ਬੰਦ ਦੀ ਕਾਲ ਦੇ ਮੱਦੇਨਜ਼ਰ ਅਤੇ ਕਮਿਸ਼ਨਰੇਟ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਸ਼ਹਿਰ 'ਚ ਕਈ ਥਾਵਾਂ 'ਤੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਕਈ ਥਾਵਾਂ 'ਤੇ ਤੋੜ ਫੋੜ ਅਤੇ ਕਈ ਥਾਵਾਂ 'ਤੇ ਜ਼ਬਰਨ ਦੁਕਾਨਾਂ ਬੰਦ ਕਰਵਾਈਆਂ ਗਈਆਂ। ਇੰਨਾ ਹੀ ਨਹੀਂ ਜੋਤੀ ਚੌਂਕ ਦੇ ਕੋਲ ਲੱਗਣ ਵਾਲੀ ਸਬਜ਼ੀ ਮੰਡੀ 'ਚ ਹਥਿਆਰਬੰਦ ਨੌਜਵਾਨਾਂ ਨੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਸਬਜ਼ੀ ਵਿਕਰੇਤਾਵਾਂ ਦੀਆਂ ਫੜੀਆਂ 'ਚ ਸੜਕ 'ਤੇ ਹੀ ਉਲਟਾ ਦਿੱਤੀਆਂ ਅਤੇ ਪੂਰੀ ਮਾਰਕੀਟ 'ਚ ਹਥਿਆਰਬੰਦ ਨੌਜਵਾਨ ਦਹਿਸ਼ਤ ਫੈਲਾਉਂਦੇ ਹੋਏ ਬੜੇ ਆਰਾਮ ਨਾਲ ਫਰਾਰ ਹੋ ਗਏ। ਜਦੋਂ ਕਿ ਸ਼ਹਿਰ 'ਚ ਸੁਰੱਖਿਆ ਦੇ ਲੰਬੇ ਚੌੜੇ ਦਾਅਵੇ ਕਰਨ ਵਾਲੇ ਪੁਲਸ ਕਮਿਸ਼ਨਰ ਦੀ ਫੋਰਸ ਇਨ੍ਹਾਂ ਸ਼ਰਾਰਤੀ ਅਨਸਰਾਂ 'ਤੇ ਨਕੇਲ ਕਸਣ ਵਿਚ ਨਾਕਾਮ ਰਹੀ। ਇੰਨਾ ਹੀ ਨਹੀਂ ਸ਼ਰਾਰਤੀ ਅਨਸਰਾਂ ਦੇ ਹੌਂਸਲੇ ਇਸ ਤਰ੍ਹਾਂ ਬੁਲੰਦ ਸਨ ਕਿ ਉਨ੍ਹਾਂ ਨੇ ਪੀ.ਏ. ਪੀ. ਚੌਂਕ ਦੇ ਕੋਲ ਇਕ ਗੱਡੀ ਦੀ ਵੀ ਤੋੜ ਭੰਨ ਕੀਤੀ। ਜਦੋਂ ਕਿ ਜੋਤੀ ਚੌਕ ਦੇ ਕੋਲ ਲਗਣ ਵਾਲੀ ਸਬਜ਼ੀ ਮੰਡੀ ਦੇ ਕੁਝ ਦੁਕਾਨਦਾਰਾਂ ਨੇ ਦੋਸ਼ ਲਗਾਇਆ ਕਿ ਕੁਝ ਦੂਰੀ 'ਤੇ ਹੀ ਕੁਝ ਪੁਲਸ ਮੁਲਾਜ਼ਮ ਵੀ ਖੜ੍ਹੇਸਨ ਜਿਨ੍ਹਾਂ ਨੇ ਹਥਿਆਰਬੰਦ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਅਤੇ ਉਹ ਦੂਰ ਤੋਂ ਹੀ ਤਮਾਸ਼ਾ ਦੇਖਦੇ ਰਹੇ। ਸ਼ਹਿਰ 'ਚ ਇਸ ਤਰ੍ਹਾਂ ਸ਼ਰੇਆਮ ਗੁੰਡਾਗਰਦੀ ਦੇ ਨੰਗੇ ਨਾਚ ਨੂੰ ਦੇਖ ਕੇ ਕਮਿਸ਼ਨਰੇਟ ਪੁਲਸ 'ਤੇ ਇਹ ਕਹਾਵਤ ਸਿੱਧ ਹੁੰਦੀ ਹੈ ਜਿਵੇਂ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਲਿਖਿਆ ਹੁੰਦਾ ਹੈ ਕਿ ਸਵਾਰੀ ਆਪਣੇ ਸਾਮਾਨ ਦੀ ਆਪ ਜ਼ਿੰਮੇਵਾਰੀ ਹੈ। ਸ਼ਹਿਰ ਵਿਚ ਸੁਰੱਖਿਆ ਦੇ ਖੋਖਲੇ ਦਾਅਵੇ ਦੇਖ ਕੇ ਸ਼ਹਿਰ ਵਾਸੀ ਵੀ ਆਪਣੀ ਸੁਰੱਖਿਆ ਦੇ ਖੁਦ ਜਿੰਮੇਵਾਰ ਹਨ। ਇੰਨਾ ਹੀ ਨਹੀਂ ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਨੇ ਐਬੂਲੈਂਸ ਨੂੰ ਵੀ ਰੋਕਿਆ। ਜਿਸ ਦੇ ਬਾਅਦ ਕਈ ਬੈਂਕਾਂ ਨੂੰ ਵੀ ਬੰਦ ਕਰਵਾਇਆ ਗਿਆ। ਉਥੇ ਹੀ ਦੂਜੇ ਵਾਸੇ ਲੋਕਾਂ ਨੇ ਦੋਸ਼ ਲਗਾਇਆ ਕਿ ਪੁਲਸ
ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ. ਸੀ. ਵਰਿੰਦਰ ਸ਼ਰਮਾ ਨੇ ਪਹਿਲਾ ਮੀਟਿੰਗ ਵੀ ਕੀਤੀ ਸੀ, ਜਿਸ 'ਚ ਪਤਵੰਤਿਆਂ ਨੇ ਬੰਦ ਦੀ ਕਾਲ ਨੂੰ ਵਾਪਸ ਲੈਣ ਨੂੰ ਕਿਹਾ ਸੀ ਪਰ ਉਸ ਦੇ ਬਾਅਦ ਮੁੜ ਬੰਦ ਦੀ ਕਾਲ ਕੀਤੀ ਗਈ। ਲੋਕਾਂ ਨੇ ਦੋਸ਼ ਲਗਾਇਆ ਕਿ ਜੇਕਰ ਪੁਲਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਸਹੀ ਸਮੇਂ 'ਤੇ ਹੀ ਸਥਿਤੀ ਦੇ ਬਾਰੇ 'ਚ ਸਪਸ਼ਟ ਕਰ ਦਿੰਦੇ ਤਾਂ ਅਜਿਹੀ ਨੌਬਤ ਨਾ ਆਉਂਦੀ ਅਤੇ ਨਾ ਹੀ ਉਹ ਵੇਚਣ ਦੇ ਲਈ ਮੰਡੀ ਤੋਂ ਹਜ਼ਾਰਾਂ ਰੁਪਏ ਦੀ ਸਬਜ਼ੀਆਂ ਲੈ ਕੇ ਆਉਂਦੇ ਲੋਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਦੁਕਾਨਾਂ ਵੀ ਬੰਦ ਕੀਤੀਆਂ ਸਨ ਪਰ ਸਬਜ਼ੀਆਂ ਨੂੰ ਬੋਰੀਆਂ ਨਾਲ ਢੱਕਿਆ ਹੋਇਆ ਸੀ ਪਰ ਉਸ ਦੇ ਬਾਵਜੂਦ ਸ਼ਹਿਰ ਦੇ ਮੁੱਖ ਭੀੜ ਵਾਲੇ ਇਲਾਕੇ ਜੋਤੀ ਚੌਕ ਦੇ ਕੋਲ ਹਥਿਆਰਬੰਦ ਨੌਜਵਾਨਾਂ ਨੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਇੰਨਾ ਸਭ ਕੁਝ ਹੋਣ ਦੇ ਬਾਅਦ ਵੀ ਲੋਕਾਂ ਦਾ ਕਮਿਸ਼ਨਰੇਟ ਪੁਲਸ ਤੋਂ ਵਿਸ਼ਵਾਸ ਉਠਦਾ ਜਾ ਰਿਹਾ ਹੈ।
ਸ਼ਹਿਰ 'ਚ ਚੋਰ-ਲੁਟੇਰਿਆਂ ਦਾ ਰਾਜ, ਕਈ ਵਾਰਦਾਤਾਂ ਅਨਟਰੇਸ
ਕਦੇ ਸ਼ਹਿਰ 'ਚ ਚੋਰ ਲੁਟੇਰੇ ਭਾਰੂ ਹੋ ਰਹੇ ਹਨ ਤਾਂ ਕਦੇ ਸ਼ਹਿਰ ਵਿਚ ਕਿਸੇ ਔਰਤ ਦੇ ਹੱਥੋਂ ਪਰਸ ਖੋਹਿਆ ਜਾ ਰਿਹਾ ਹੈ ਤਾਂ ਕਦੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੁਟੇਰੇ ਫਰਾਰ ਹੋ ਰਹੇ ਹਨ। ਹਾਲਾਂ ਵੀ ਜੇਕਰ ਕਮਿਸ਼ਨਰੇਟ ਪੁਲਸ ਦਾ ਰਿਕਾਰਡ ਖੰਗਾਲਿਆ ਜਾਵੇ ਤਾਂ ਹੁਣ ਵੀ ਕਈ ਮਾਮਲੇ ਅਨਟਰੇਸ ਪਏ ਹਨ ਜਿਨ੍ਹਾਂ ਨੂੰ ਕਮਿਸ਼ਨਰੇਟ ਪੁਲਸ ਸੁਲਝਾਉਣ 'ਚ ਨਾਕਾਮਯਾਬ ਰਹੀ ਹੈ। ਜਿਨ੍ਹਾ 'ਚ ਥਾਣਾਂ 2 ਦੇ ਅਧੀਨ ਆਉਂਦੇ ਜੈਨ ਕਾਲੋਨੀ ਵਿਚ ਫਾਸਟਵੇਅ ਕੇਬਲ ਦੀ ਵਰਦੀ ਪਾ ਕੇ ਆਏ ਲੁਟੇਰਿਆਂ ਨੇ ਇਕ ਘਰ 'ਚ ਦਾਖਲ ਹੋ ਕੇ ਔਰਤ ਨੂੰ ਬੰਦਕ ਬਣਾ ਕੇ ਉਸ ਨੂੰ ਬਾਥਰੂਮ 'ਚ ਬੰਦ ਕਰ ਘਰ ਅੰਦਰੋਂਲੱਖਾਂ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਲੈ ਗਏ। ਜਿਸ ਦੇ ਬਾਅਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਰੇਆਮ ਮੋਟਰ ਸਾਈਕਲ 'ਤੇ ਹੀ ਫਰਾਰ ਹੋ ਗਏ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਔਰਤ ਇਕ ਮਾਸੂਮ ਬੱਚਾ ਸਕੂਲ ਤੋਂ ਵਾਪਸ ਘਰ ਆਇਆ ਤਾਂ ਉਸ ਨੇ ਘਰ ਦੇ ਅੰਦਰ ਆ ਕੇ ਮਾਂ ਨੂੰ ਆਵਾਜ਼ ਲਗਾਈ ।
ਆਪਣੇ ਬੱਚੇ ਦੀ ਆਵਾਜ਼ ਸੁਣ ਕੇ ਕਿਸੇ ਤਰ੍ਹਾਂ ਮਾਂ ਨੇ ਹਿੰਮਤ ਦਿਖਾਈ ਅਤੇ ਲੁਟੇਰਿਆਂ ਵੱਲੋਂ ਮੂੰਹ ਅਤੇ ਹੱਥ ਪੈਰ ਬੰਨ੍ਹੇ ਹੋਣ ਦੇ ਬਾਵਜੂਦ ਉਸ ਨੇ ਕਿਸੇ ਤਰ੍ਹਾਂ ਮੂੰਹ ਤੋਂ ਕਪੜਾ ਉਤਾਰਿਆ ਅਤੇ ਮਾਸੂਮ ਨੂੰ ਆਵਾਜ਼ ਲਗਾਈ ਜਿਸ ਦੇ ਬਾਅਦ ਉਸ ਨੇ ਬਾਥਰੂਮ ਦਾ ਦਰਵਾਜ਼ਾ ਖੋਲਿਆ ਅਤੇ ਘਟਨਾ ਦਾ ਖੁਲਾਸਾ ਹੋਇਆ, ਜਿਸ ਦੇ ਬਾਅਦ ਇਹ ਖ਼ਬਰ ਪੂਰੇ ਜੰਗਲ 'ਚ ਅੱਗ ਦੀ ਤਰ੍ਹਾਂ ਫੈਲ ਗਈ। ਜਿਸ ਦੇ ਬਾਅਦ ਲੁਟੇਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਗਈ ਜਿਸ ਵਿਚ ਉਨ੍ਹਾਂ ਨੇ ਰਾਮ ਨਗਰ ਫਾਟਕ ਦੇ ਕੋਲ ਜਾ ਕੇ ਆਪਣੇ ਕਪੜੇ ਬਦਲੇ ਅਤੇ ਚਲੇ ਗਏ। ਇਸ ਘਟਨਾ ਨੂੰ ਹੋਏ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਕਮਿਸ਼ਨਰੇਟ ਪੁਲਸ ਇਸ ਗੰਭੀਰ ਮਾਮਲੇ ਨੂੰ ਟਰੇਸ ਕਰਨ ਵਿਚ ਨਾਕਾਮ ਰਹੀ ਹੈ। ਅਜਿਹੇ ਕਈ ਮਾਮਲੇ ਕਮਿਸ਼ਨਰੇਟ ਪੁਲਸ ਦੇ ਰਿਕਾਰਡ ਵਿਚ ਅਨਟਰੇਸ ਪਏ ਹਨ। ਉਥੇ ਦੂਜੇ ਪਾਸੇ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਜੇਕਰ ਕਮਿਸ਼ਨਰੇਟ ਪੁਲਸ ਬੰਦ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕਰਦੀ ਤਾਂ ਸ਼ਹਿਰ ਵਿਚ ਤੋੜ ਫੋੜ ਦੀ ਘਟਨਾਵਾਂ ਨਾ ਹੁੰਦੀਆਂ ਅਤੇ ਨਾ ਹੀ ਸ਼ਹਿਰ ਵਾਸੀਆਂ ਨੂੰ ਦਹਿਸ਼ਤ ਦੇ ਸਾਏ ਵਿਚ ਰਹਿਣਾ ਪੈਂਦਾ।