ਜਲੰਧਰ : ਪੁਲਸ ਵਲੋਂ 525 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ
Friday, Jul 26, 2019 - 08:45 PM (IST)

ਜਲੰਧਰ: ਸ਼ਹਿਰ 'ਚ ਪੁਲਸ ਵਲੋਂ ਇਕ ਫੈਕਟਰੀ 'ਚੋਂ 525 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਪੁਲਸ ਵਲੋਂ ਚਲਾਈ ਗਈ ਉਕਤ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਸਚਿਨ ਗੁਪਤਾ ਆਈ. ਪੀ. ਐਸ./ ਏ. ਡੀ. ਸੀ. ਪੀ., ਜਸਵਿੰਦਰ ਸਿੰਘ ਖਹਿਰਾ ਪੀ. ਪੀ. ਐਸ./ਏ. ਸੀ. ਪੀ. ਨਾਰਥ ਦੀ ਨਿਗਰਾਨੀ ਹੇਠ ਆਈ. ਐਨ. ਐਸ. ਪੀ. ਰੁਪਿੰਦਰ ਸਿੰਘ, ਮੁੱਖ ਅਫਸਰ ਥਾਣਾ ਨੰਬਰ 8 ਜਲੰਧਰ ਦੀ ਪੁਲਸ ਚੌਂਕੀ ਫੋਕਲ ਪੁਆਇੰਟ ਦੇ ਇੰਚਾਰਜ ਏ. ਐਸ. ਆਈ. ਸਰਬਜੀਤ ਸਿੰਘ ਨੂੰ ਮੁੱਖਬਰ ਖਾਸ ਵਲੋਂ ਉਕਤ ਘਟਨਾ ਦੀ ਜਾਣਕਾਰੀ ਦਿੱਤੀ ਗਈ। ਮੁੱਖਬਰ ਖਾਸ ਨੇ ਦੱਸਿਆ ਕਿ ਜੌਲੀ ਵਿਜ ਪੁੱਤਰ ਬਲਰਾਜ ਵਿਜ ਵਾਸੀ ਬਜ਼ਾਰ ਚੜਤ ਸਿੰਘ, ਗਲੀ ਵੀਰਭਾਲ ਚੌਂਕ, ਜਲੰਧਰ ਜੋ ਕਿ ਉਦਯੋਗ ਨਗਰ, ਗੱਦਈ ਪੁਰ ਵਿਖੇ ਫੈਕਟਰੀ 'ਚ ਮਾਲਕਾਂ ਨਾਲ ਮਿਲ ਕੇ ਬਾਹਰਲੀ ਸਟੇਟ ਦੀ ਸ਼ਰਾਬ ਸਸਤੇ ਭਾਅ 'ਤੇ ਲਿਆ ਕੇ ਮਹਿੰਗੇ ਭਾਅ 'ਤੇ ਵੇਚਦਾ ਹੈ ਤੇ ਉਸ ਨੇ ਇਹ ਸ਼ਰਾਬ ਉਦਯੋਗ ਨਗਰ ਗੱਦਈ ਪੁਰ ਵਿਖੇ ਰੱਖੀ ਹੋਈ ਹੈ, ਜੋ ਉਸ ਨੇ ਵੱਖ-ਵੱਖ ਗਾਹਕਾਂ ਨੂੰ ਸਪਲਾਈ ਕਰਨੀ ਹੈ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਹੋ ਸਕਦੀ ਹੈ। ਜਿਸ 'ਤੇ ਏ. ਐਸ. ਆਈ. ਸਰਬਜੀਤ ਸਿੰਘ ਵਲੋਂ ਛਾਪੇਮਾਰੀ ਕਰਨ 'ਤੇ ਉਕਤ ਫੈਕਟਰੀ 'ਚੋਂ 525 ਪੇਟੀਆਂ ਸ਼ਰਾਬ ਮਾਰਕਾ ਰੋਇਲ ਪਟਿਆਲਾ ਵਿਸ਼ਕੀ ਫਾਰ ਐਕਸਪੋਰਟ ਓਵਰਸ਼ੇਜ ਓਨਲੀ ਬਰਾਮਦ ਕੀਤੀ ਗਈ। ਪੁਲਸ ਪਾਰਟੀ ਨੂੰ ਦੇਖਕੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ ਏ. ਐਸ. ਆਈ. ਸਰਬਜੀਤ ਸਿੰਘ ਚੌਂਕੀ ਇੰਚਾਰਜ ਵਲੋਂ ਮੁਕੱਦਮਾ 93 ਨੰਬਰ ਮਿਤੀ 26.7.19 ਅ/ਧ 61/1/14 ਐਕਟ, 420/120-ਬੀ ਥਾਣਾ ਡਵੀਜ਼ਨ ਨੰਬਰ 8 ਕਮਿਸ਼ਨਰੇਟ ਜਲੰਧਰ 'ਚ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।