ਜਲੰਧਰ 'ਚ ਲੋਕਾਂ ਨੇ ਫੜਿਆ ਵਾਲ ਕੱਟਣ ਵਾਲਾ ਕੀੜਾ! ਦੇਖੋਂ ਤਸਵੀਰਾਂ

Thursday, Aug 10, 2017 - 12:05 AM (IST)

ਜਲੰਧਰ 'ਚ ਲੋਕਾਂ ਨੇ ਫੜਿਆ ਵਾਲ ਕੱਟਣ ਵਾਲਾ ਕੀੜਾ! ਦੇਖੋਂ ਤਸਵੀਰਾਂ

ਜਲੰਧਰ — ਪਹਿਲਾਂ ਦੇਸ਼ ਅੰਦਰ ਵਾਲ ਕੱਟਣ ਵਾਲੇ ਗਿਰੋਹ ਦੀ ਦਹਿਸ਼ਤ ਅਤੇ ਫਿਰ ਸ਼ੋਸਲ ਮੀਡੀਆ 'ਤੇ ਕੁਝ ਦਿਨ ਪਹਿਲਾਂ ਵਾਇਰਲ ਹੋਈ ਇਕ ਕੀੜੇ ਦੀ ਫੋਟੋ ਨੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ।

PunjabKesari

ਇਸ ਕੀੜੇ ਦੀ ਫੋਟੋ ਬਾਰੇ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਕੀੜੇ ਦਾ ਨਾਂ 'ਮੈਕੀ' ਹੈ ਅਤੇ ਇਹ ਜਿਸ ਦੇ ਸਿਰ 'ਤੇ ਬੈਠ ਜਾਂਦਾ ਹੈ, ਉਸ ਦੇ ਵਾਲ ਕੱਟ ਦਿੰਦਾ ਹੈ ਅਤੇ ਉਕਤ ਵਿਅਕਤੀ ਨੂੰ ਬੇਹੋਸ਼ ਕਰ ਦਿੰਦਾ ਹੈ।

PunjabKesari

ਇਸ ਉਡਣ ਵਾਲੇ ਕੀੜੇ ਕਾਰਨ ਲੋਕ ਕਾਫੀ ਦਹਿਸ਼ਤ 'ਚ ਹਨ। ਅੱਜ ਰਾਤ ਸਥਾਨਕ ਪੁਰਾਣੀ ਸਬਜ਼ੀ ਮੰਡੀ-ਡਾਲਫਿਨ ਹੋਟਲ ਨੇੜੇ ਕੁਝ ਲੋਕਾਂ ਨੇ ਇਕ ਕੀੜੇ ਨੂੰ ਕਾਬੂ ਕਰਕੇ ਦਾਅਵਾ ਕੀਤਾ ਹੈ, ਕਿ ਇਹ ਕੀੜਾ 'ਮੈਕੀ' ਹੈ।  

PunjabKesari

ਲੋਕ ਬੇਸ਼ੱਕ ਕੀੜੇ ਨੂੰ ਦਾਅਵੇ ਨਾਲ ਵਾਲ ਕੱਟਣ ਵਾਲਾ ਦੱਸ ਰਹੇ ਹੋਣ ਪਰ ਅਸਲੀਅਤ ਕੀ ਹੈ, ਇਸ ਬਾਰੇ 'ਚ ਹਲੇਂ ਕੁਝ ਕਿਹਾ ਨਹੀਂ ਜਾ ਸਕਦਾ। ਪਰ ਇਕ ਗੱਲ ਜ਼ਰੂਰ ਹੈ ਕਿ ਇਸ ਕੀੜੇ ਦੇ ਫੜੇ ਜਾਣ ਕਾਰਨ ਲੋਕਾਂ ਨੇ ਕੁਝ ਹੱਦ ਤੱਕ ਸੁੱਖ ਦਾ ਸਾਹ ਜ਼ਰੂਰ ਲਿਆ ਹੈ।

PunjabKesari


Related News