ਜਲੰਧਰ ਦੇ ਸਾਬਕਾ ਮੇਅਰ ਸਹਿਗਲ ਨੂੰ ਕੋਰਟ ਨੇ ਦਿੱਤਾ ਝਟਕਾ, ਜਾਣਾ ਪਵੇਗਾ ਜੇਲ

Friday, Nov 02, 2018 - 04:59 PM (IST)

ਜਲੰਧਰ ਦੇ ਸਾਬਕਾ ਮੇਅਰ ਸਹਿਗਲ ਨੂੰ ਕੋਰਟ ਨੇ ਦਿੱਤਾ ਝਟਕਾ, ਜਾਣਾ ਪਵੇਗਾ ਜੇਲ

ਜਲੰਧਰ (ਸੁਨੀਲ ਮਹਾਜਨ)— ਪਿਛਲੇ ਦਿਨੀਂ ਜਲੰਧਰ ਦੇ ਫਗਵਾੜਾ ਗੇਟ 'ਚ ਗੈਰ-ਕਾਨੂੰਨੀ ਨਿਰਮਾਣ ਨੂੰ ਰੁਕਵਾਉਣ ਲਈ ਗਏ ਇੰਸਪੈਕਟਰ ਦਿਨੇਸ਼ ਜੋਸ਼ੀ 'ਤੇ ਸਾਬਕਾ ਮੇਅਰ ਸਹਿਗਲ ਵਲੋਂ ਹਮਲੇ ਦੇ ਬਾਅਦ ਪੂਰਾ ਨਿਗਮ ਪ੍ਰਸ਼ਾਸਨ 3 ਦਿਨ ਤੋਂ ਹੜਤਾਲ 'ਤੇ ਹੈ। ਉੱਥੇ ਦੂਜੇ ਪਾਸੇ ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੂੰ ਕੋਰਟ ਨੇ ਰਾਹਤ ਨਹੀਂ ਦਿੱਤੀ ਹੈ। ਉਨ੍ਹਾਂ ਦੀ ਰਿਹਾਈ 'ਚ ਵੀਰਵਾਰ ਨੂੰ ਲੰਬੀ ਬਹਿਸ ਹੋਈ ਸੀ, ਫਿਰ ਵੀ ਸਹਿਗਲ ਪੱਖ ਅਦਾਲਤ ਨੂੰ ਸੰਤੁਸ਼ਟ ਨਹੀਂ ਕਰ ਸਕਿਆ। 

ਜ਼ਿਕਰਯੋਗ ਹੈ ਕਿ ਸਾਬਕਾ ਮੇਅਰ ਸੁਰੇਸ਼ ਸਹਿਗਲ ਅਤੇ ਇਕ ਬਿਲਡਿੰਗ ਮਾਲਕ ਵਲੋਂ ਬੀਤੇ ਦਿਨੀਂ ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਦੀ ਖੂਬ ਕੁੱਟਮਾਰ ਕੀਤੀ ਗਈ ਸੀ, ਜਿਸ ਦੇ ਵਿਰੋਧ 'ਚ ਨਿਗਮ ਕਰਮਚਾਰੀ ਅਤੇ ਅਧਿਕਾਰੀ ਸੁਰੇਸ਼ ਸਹਿਗਲ ਦੀ ਗ੍ਰਿਫਤਾਰੀ ਦੀ ਮੰਗ 'ਤੇ ਅੜੇ ਹੋਏ ਸਨ। ਨਿਗਮ ਸਟਾਫ ਇਹ ਵੀ ਮੰਗ ਕਰ ਰਹੇ ਸਨ ਕਿ  ਸੁਰੇਸ਼ ਸਹਿਗਲ ਉਪਰ ਨਿਗਮ ਵਲੋਂ ਗੈਰ-ਜ਼ਮਾਨਤੀ ਧਰਾਵਾਂ ਦੇ ਤਹਿਤ ਪਰਚਾ ਦਰਜ ਕਰਵਾਇਆ ਜਾਵੇ। ਇਸ ਮੰਗ ਨੂੰ ਲੈ ਕੇ ਹੜਤਾਲੀ ਨਿਗਮ ਕਰਮਚਾਰੀਆਂ ਨੇ ਨਿਗਮ ਕਮਿਸ਼ਨਰ ਅਤੇ ਮੇਅਰ ਨਾਲ ਮੁਲਾਕਾਤ ਕੀਤੀ ਸੀ।


Related News