ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ

Saturday, Feb 13, 2021 - 02:46 PM (IST)

ਜਲੰਧਰ ’ਚ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜ ਕੇ ਲੁੱਟੀ 3 ਲੱਖ ਦੀ ਨਕਦੀ

ਜਲੰਧਰ (ਮ੍ਰਿਦੂਲ)— ਸ਼ਹਿਰ ਦੇ ਨਕੋਦਰ ਚੌਂਕ ਨੇੜੇ ਲੁਟੇਰਿਆਂ ਵੱਲੋਂ ਵੱਡੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਰੀਜ਼ੈਂਟ ਪਾਰਕ ਹੋਟਲ ਨੇੜਿਓਂ ਇਕ ਗੱਡੀ ’ਚੋਂ ਤਿੰਨ ਲੱਖ ਰੁਪਏ ਕੱਢ ਲਏ।

ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ

PunjabKesari

ਗੱਡੀ ਦੇ ਮਾਲਕ ਸੁਮੇਸ਼ ਸੈਣੀ ਵਾਸੀ ਗੁਜਰਾਲ ਨਗਰ ਨੇ ਕਿਹਾ ਕਿ ਉਨ੍ਹਾਂ ਦੀ ਗੱਡੀ ’ਚ ਕਰੀਬ 3 ਲੱਖ ਰੁਪਏ ਕੈਸ਼ ਸਨ, ਜੋ ਕਿ ਇਕ ਬੈਗ ’ਚ ਪਏ ਸਨ। ਉਨ੍ਹਾਂ ਕਿਹਾ ਕਿ ਬੈਗ ’ਚ ਲੈਪਟਾਪ ਅਤੇ ਕੁਝ ਜ਼ਰੂਰੀ ਦਸਤਾਵੇਜ਼ ਵੀ ਸਨ। 

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)

PunjabKesari
ਸੈਣੀ ਨੇ ਦੱਸਿਆ ਕਿ ਰਾਤ ਨੂੰ ਜਦੋਂ ਭੂਚਾਲ ਆਇਆ ਤਾਂ ਉਸ ਸਮੇਂ ਉਨ੍ਹਾਂ ਦੀ ਗੱਡੀ ਠੀਕ ਸੀ ਪਰ ਰਾਤ ਨੂੰ ਕਰੀਬ ਡੇਢ ਵਜੇ ਉਹ ਕਿਸੇ ਕੰਮ ਤੋਂ ਵਾਪਸ ਘਰ ਆਏ ਤਾਂ ਵੇਖਿਆ ਕਿ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਸੀ। ਮਾਮਲੇ ਨੂੰ ਲੈ ਕੇ ਪੁਲਸ ਡਿਵੀਜ਼ਨ ਨੰਬਰ 4 ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਕੈਪਟਨ ਦੇ ਆਮ ਆਦਮੀ ਪਾਰਟੀ ’ਤੇ ਵੱਡੇ ਹਮਲੇ, ਕਿਹਾ- ‘ਆਪ’ ਨੂੰ ਪੰਜਾਬ ਦੀ ‘ਆਨ, ਬਾਨ ਤੇ ਸ਼ਾਨ’ ਦਾ ਕੀ ਪਤਾ

PunjabKesari
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News