ਪੰਜਾਬ ਦੀਆਂ 13 ਸੀਟਾਂ 'ਤੇ ਦੇਖੋ ਚੋਣ ਤਿਆਰੀ

Saturday, May 18, 2019 - 04:39 PM (IST)

ਪੰਜਾਬ ਦੀਆਂ 13 ਸੀਟਾਂ 'ਤੇ ਦੇਖੋ ਚੋਣ ਤਿਆਰੀ

ਜਲੰਧਰ (ਬਿਊਰੋ) : 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਚੋਣ ਅਮਲਾ ਆਪਣੇ ਸਾਜੋ-ਸਾਮਾਨ ਨਾਲ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਗਿਆ ਹੈ। ਤਸਵੀਰਾਂ ਜਲੰਧਰ, ਗੁਰਦਾਸਪੁਰ ਤੇ ਰੋਪੜ ਦੀਆਂ ਹਨ, ਜਿਥੇ ਚੋਣ ਅਮਲੇ ਦੇ ਨਾਲ-ਨਾਲ ਪੰਜਾਬ ਪੁਲਸ ਤੇ ਹੋਰ ਸੁਰੱਖਿਆ ਦਸਤਿਆਂ ਨੇ ਵੀ ਮੋਰਚਾ ਸੰਭਾਲ ਲਿਆ ਹੈ। ਡਿਊਟੀਆਂ ਲਈ ਜਿਥੇ ਈ.ਵੀ. ਐੱਮ ਸਮੇਤ ਪੋਲਿੰਗ ਅਤੇ ਸੁਰੱਖਿਆ ਕਰਮਚਾਰੀ ਪਹੁੰਚ ਚੁੱਕੇ ਹਨ, ਉਥੇ ਹੀ ਮਸ਼ੀਨਾਂ 'ਚ ਕਿਸੇ ਵੀ ਤਕਨੀਕੀ ਖਰਾਬੀ ਨਾਲ ਨਜਿੱਠਣ ਲਈ ਇੰਜੀਨੀਅਰ ਵੀ ਬੁਲਾਏ ਗਏ ਹਨ।

PunjabKesari

ਉੱਧਰ ਮੁਕਤਸਰ ਤੇ ਫਿਰੋਜ਼ਪਰ ਵਿਚ ਵੀ ਪੁਲਸ ਟੁਕੜੀਆਂ ਨੇ ਆਪਣੀਆਂ ਜਿੰਮੇਵਾਰੀਆਂ ਸੰਭਾਲ ਲਈਆਂ ਹਨ। ਬੂਥਾਂ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਰਨ ਦੇ ਨਾਲ-ਨਾਲ ਚੱਪ-ਚੱਪੇ 'ਤੇ ਤਾਇਨਾਤ ਪੁਲਸ ਫੋਰਸ ਵਲੋਂ ਸ਼ਹਿਰ 'ਚ ਵੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਰ੍ਹਾਂ ਧੂਰੀ ਤੇ ਮਾਨਸਾ 'ਚ ਵੀ ਚੋਣਾਂ ਨੂੰ ਲੈ ਕੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਦੱਸ ਦੇਈਏ ਕਿ 19 ਮਈ ਨੂੰ ਆਖਰੀ ਗੇੜ ਦੀਆਂ ਵੋਟਾਂ ਪੈਣਗੀਆਂ,  ਤੇ 23 ਮਈ ਨੂੰ ਨਤੀਜਿਆਂ ਦਾ ਐਲਾਨ ਹੋ ਜਾਵੇਗਾ।

PunjabKesari


author

cherry

Content Editor

Related News