ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਜਲੰਧਰ ਲੋਕ ਸਭਾ ਸੀਟ, ਸਿਕੰਦਰ ਬਣਨ ਲਈ ਦੋ CM ਪੱਬਾਂ ਪਾਰ

Sunday, May 07, 2023 - 03:56 PM (IST)

ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਜਲੰਧਰ ਲੋਕ ਸਭਾ ਸੀਟ, ਸਿਕੰਦਰ ਬਣਨ ਲਈ ਦੋ CM ਪੱਬਾਂ ਪਾਰ

ਲੁਧਿਆਣਾ (ਮੁੱਲਾਂਪੁਰੀ)- ਦੋਆਬੇ ਦੀ ਰਾਜਧਾਨੀ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦਾ ਪ੍ਰਚਾਰ ਭਲਕੇ ਸੋਮਵਾਰ ਸ਼ਾਮ ਪੰਜ ਵਜੇ ਬੰਦ ਹੋ ਜਾਵੇਗਾ। ਇਹ ਸੀਟ ਜਿੱਤਣ ਲਈ ਜਿੱਥੇ ਕਾਂਗਰਸ, ਭਾਜਪਾ, ਅਕਾਲੀ ਨੇ ਵੱਕਾਰ ਦਾ ਸਵਾਲ ਬਣਾਇਆ ਹੈ, ਉਥੇ ਹੀ ਸਤਾਧਾਰੀ ਆਮ ਆਦਮੀ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਅਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਰੀ ਤਾਕਤ ਝੋਕ ਕੇ ਪੱਬਾਂ ਪਾਰ ਹੋ ਚੁੱਕੇ ਹਨ।

ਜਲੰਧਰ ਲੋਕ ਸਭਾ ਸੀਟ ’ਤੇ ਜਿੱਤ ਦਰਜ ਕਰਨ ਲਈ ਭਾਵੇਂ ਸਾਰੀਆਂ ਪਾਰਟੀਆਂ ਨੇ ਸਾਰੇ ਮੋਰਚੇ ਸੰਭਾਲ ਕੇ ਹੁਣ ਦਿਨ-ਰਾਤ ਇਕ ਕਰ ਦਿੱਤਾ ਹੈ ਪਰ ਦੋ ਮੌਜੂਦਾ ਮੁੱਖ ਮੰਤਰੀ ਜਲੰਧਰ ਵਿਚ ਜ਼ਰੂਰ ਪਸੀਨੋ-ਪਸੀਨੀ ਅਤੇ ਵੋਟਰਾਂ ਦੇ ਰੂ-ਬ-ਰੂ ਹੋਣ ਲਈ ਰੋਡ ਸ਼ੋਅ ਕਰਕੇ ਜਿਸ ਤਰੀਕੇ ਨਾਲ ਵੋਟਾਂ ਮੰਗ ਰਹੇ ਹਨ, ਉਸ ਦੀ ਚਰਚਾ ਸੋਸ਼ਲ ਮੀਡੀਆ ’ਤੇ ਜ਼ੋਰ-ਸ਼ੋਰ ਨਾਲ ਹੋ ਰਹੀ ਹੈ। ਜਲੰਧਰ ਚੋਣ ਵਿਚ ਭਾਜਪਾ ਦੀ ਦਿੱਲੀ ਵਾਲੀ ਲੀਡਰਸ਼ਿਪ ਵੱਲੋਂ ਹਰ ਇਲਾਕੇ ’ਤੇ ਬਾਜ਼ ਦੀ ਅੱਖ ਰੱਖ ਕੇ ਚੱਲਣਾ ਇਹ ਇਸ਼ਾਰਾ ਕਰਦਾ ਹੈ ਕਿ ਭਾਜਪਾ ਹੁਣ ਉਹ ਭਾਜਪਾ ਨਹੀਂ ਰਹੀ, ਜੋ ਅਕਾਲੀ ਦਲ ਗਠਜੋੜ ਮੌਕੇ ਹੁੰਦੀ ਸੀ।

ਇਹ ਵੀ ਪੜ੍ਹੋ : ਰੋਡ ਸ਼ੋਅ ਦੌਰਾਨ ਬੋਲੇ CM ਭਗਵੰਤ ਮਾਨ, ਕਿਹਾ-ਜਲੰਧਰ ਨੂੰ 'ਮੁੰਦਰੀ' ਦੇ ਨਗ ਵਾਂਗ ਚਮਕਾਵਾਂਗੇ

ਕਾਂਗਰਸ ਜਲੰਧਰ ਨੂੰ ਆਪਣਾ ਗੜ੍ਹ ਸਮਝ ਕੇ ਦਲਿਤ ਭਾਈਚਾਰੇ ਨੂੰ ਆਪਣਾ ਪੱਕਾ ਹਮਾਇਤੀ ਮੰਨ ਕੇ ਜਿੱਤ ਲਈ ਆਸਵੰਦ ਹੈ। ਇਸੇ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਜਲੰਧਰ ਵਿਚ ਮਰਹੂਮ ਸਵ. ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਹਮਦਰਦੀ ਵੋਟ ਅਤੇ ਬਸਪਾ ਵੱਲੋਂ ਵੱਡੀ ਭੂਮਿਕਾ ਨਿਭਾਉਣ ’ਤੇ ਈਮਾਨਦਾਰ ਉਮੀਦਵਾਰ ਡਾ. ਸੁੱਖੀ ਪੱਕੀ ਆਸ ਵਿਚ ਦੱਸਿਆ ਜਾ ਰਿਹਾ ਹੈ ਜਦਕਿ ਸ੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਤੇ ਹੋਰ ਉਮੀਦਵਾਰ ਵੀ ਆਪਣੇ ਪੱਧਰ ’ਤੇ ਜ਼ੋਰ-ਅਜ਼ਮਾਈ ਵਿਚ ਡਟੇ ਦੱਸੇ ਜਾ ਰਹੇ ਹਨ ਪਰ ਜਲੰਧਰ ਦਾ ਸਿਕੰਦਰ ਕੌਣ ਹੋਵੇਗਾ, ਇਸ ਸਬੰਧੀ ਫੈਸਲਾ ਜਲੰਧਰ ਦੇ ਵੋਟਰਾਂ ਹੱਥ ਹੈ।

ਇਹ ਵੀ ਪੜ੍ਹੋ : ਨਡਾਲਾ 'ਚ ਵੱਡੀ ਵਾਰਦਾਤ, 2 ਨਕਾਬਪੋਸ਼ ਲੁਟੇਰਿਆਂ ਨੇ ਜਿਊਲਰ ਤੋਂ ਲੁੱਟੀ 35 ਲੱਖ ਰੁਪਏ ਦੀ ਨਕਦੀ


author

shivani attri

Content Editor

Related News