ਜਲੰਧਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਹੋਇਆ ਧਮਾਕਾ, ਮਾਸੂਮ ਬੱਚੇ ਸਣੇ 2 ਦੀ ਮੌਤ

Friday, May 20, 2022 - 09:48 AM (IST)

ਜਲੰਧਰ 'ਚ ਗੈਸ ਸਿਲੰਡਰ ਲੀਕ ਹੋਣ ਕਾਰਨ ਹੋਇਆ ਧਮਾਕਾ, ਮਾਸੂਮ ਬੱਚੇ ਸਣੇ 2 ਦੀ ਮੌਤ

ਜਲੰਧਰ (ਸੋਨੂੰ) - ਲੰਮਾ ਪਿੰਡ ਨੇੜੇ ਸਥਿਤ ਗੇਟ ਨੰਬਰ 4 ਵਿਚ ਇਕ ਮਕਾਨ ਵਿਖੇ ਕਿਰਾਏ ’ਤੇ ਕਮਰਾ ਲੈ ਕੇ ਰਹਿ ਰਿਹਾ ਪਰਿਵਾਰ ਅਚਾਨਕ ਘਰ ਵਿਚ ਅੱਗ ਲੱਗਣ ਨਾਲ ਝੁਲਸ ਗਿਆ। ਦੇਖਦੇ ਹੀ ਦੇਖਦੇ ਅੱਗ ਇੰਨੀ ਵਧ ਗਈ ਕਿ ਝੁਲਸਣ ਨਾਲ ਪਿਤਾ ਅਤੇ 2 ਬੱਚਿਆਂ ਦੀ ਮੌਤ ਹੋ ਗਈ, ਜਦੋਂਕਿ ਪਤਨੀ ਗੰਭੀਰ ਰੂਪ ਵਿਚ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹੈ। ਪੁਲਸ ਨੇ ਮਕਾਨ ਮਾਲਕਣ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਮੋਰਚਰੀ ਵਿਚ ਰਖਵਾ ਦਿੱਤਾ ਹੈ। ਹਾਦਸੇ ਵਿਚ ਮੌਤ ਦਾ ਸ਼ਿਕਾਰ ਬਣੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਦੂਜੇ ਜ਼ਿਲ੍ਹੇ ਵਿਚੋਂ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ

ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਲੰਮਾ ਪਿੰਡ ਚੌਕ ਨੇੜੇ ਸਵੇਰੇ 7 ਵਜੇ ਦੇ ਲਗਭਗ ਇਕ ਘਰ ਵਿਚ ਜਨਾੀ ਜਦੋਂ ਚਾਹ ਬਣਾਉਣ ਲਈ ਉੱਠੀ ਤਾਂ ਅਚਾਨਕ ਗੈਸ ਸਿਲੰਡਰ ਨੇ, ਜੋ ਪਹਿਲਾਂ ਤੋਂ ਲੀਕ ਕਰ ਰਿਹਾ ਸੀ, ਅੱਗ ਫੜ ਲਈ। ਅੱਗ ਪੂਰੇ ਕਮਰੇ ਵਿਚ ਫੈਲ ਗਈ। ਜਦੋਂ ਜਨਾਨੀ ਪ੍ਰਿਯਾ ਨੇ ਆਪਣੇ ਪਤੀ ਰਾਜ ਕੁਮਾਰ ਨੂੰ ਆਵਾਜ਼ ਮਾਰੀ ਤਾਂ ਉਸ ਨੇ ਰਜਾਈ ਨਾਲ ਸਿਲੰਡਰ ਨੂੰ ਢਕ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਰਜਾਈ ਪਾਉਣ ਨਾਲ ਅੱਗ ਹੋਰ ਭੜਕ ਗਈ ਅਤੇ ਪੂਰੇ ਕਮਰੇ ਵਿਚ ਫੈਲ ਗਈ।

ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ

ਇਸ ਦੌਰਾਨ ਅੱਗ ਨੇ ਰਾਜ ਕੁਮਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜੋ ਆਵਾਜ਼ਾਂ ਮਾਰਦਿਆਂ ਖੁਦ ਨੂੰ ਬਚਾਉਣ ਲਈ ਬਾਹਰ ਵੱਲ ਭੱਜਿਆ ਪਰ ਕੁਝ ਹੀ ਮਿੰਟਾਂ ਵਿਚ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸੇ ਕਮਰੇ ਵਿਚ ਮ੍ਰਿਤਕ ਰਾਜ ਕੁਮਾਰ ਦਾ ਡੇਢ ਸਾਲ ਦਾ ਬੇਟਾ ਨੈਤਿਕ ਅਤੇ 5 ਸਾਲ ਦਾ ਵੱਡਾ ਬੇਟਾ ਅੰਕਿਤ ਸੁੱਤੇ ਪਏ ਸਨ। ਅੱਗ ਜਿਉਂ ਹੀ ਵਧੀ ਤਾਂ ਉਸ ਨੇ ਨੈਤਿਕ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਸਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਵੱਡੇ ਬੇਟੇ ਅੰਕਿਤ ਅਤੇ ਉਸਦੀ ਮਾਂ ਪ੍ਰਿਯਾ ਦੋਵਾਂ ਨੂੰ ਜਦੋਂ ਹਸਪਤਾਲ ਲਿਜਾ ਕੇ ਦਾਖਲ ਕਰਵਾਇਆ ਗਿਆ ਤਾਂ ਇਲਾਜ ਦੌਰਾਨ ਅੰਕਿਤ ਨੇ ਵੀ ਦਮ ਤੋੜ ਦਿੱਤਾ। ਹਾਲਾਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰਿਯਾ ਦੀ ਹਾਲਤ ਵੀ ਗੰਭੀਰ ਹੈ, ਕਿਉਂਕਿ ਉਸਦਾ ਅੱਧੇ ਤੋਂ ਵੱਧ ਸਰੀਰ ਝੁਲਸ ਚੁੱਕਾ ਹੈ।

ਪੜ੍ਹੋ ਇਹ ਵੀ ਖ਼ਬਰ:  ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ

ਰਾਤ ਸਮੇਂ ਪਾਈਪ ਫਟ ਕੇ ਗੈਸ ਹੋ ਗਈ ਹੋਵੇਗੀ ਲੀਕ : ਪੁਲਸ
ਉਥੇ ਹੀ, ਮੌਕੇ ’ਤੇ ਪੁੱਜੇ ਏ. ਡੀ. ਸੀ. ਪੀ. ਸਿਟੀ-1 ਸੁਹੇਲ ਮੀਰ ਨੇ ਦੱਸਿ ਆ ਕਿ ਜਿਸ ਤਰ੍ਹਾਂ ਨਾਲ ਹਾਦਸਾ ਹੋਇਆ ਹੈ, ਉਸਨੂੰ ਦੇਖਦਿਆਂ ਲੱਗਦਾ ਹੈ ਕਿ ਸ਼ਾਇਦ ਰਾਤ ਸਮੇਂ ਪਾਈਪ ਫਟਣ ਨਾਲ ਗੈਸ ਲੀਕ ਹੋ ਗਈ ਹੋਵੇ, ਜਿਸ ਕਾਰਨ ਸਵੇਰੇ ਚਾਹ ਬਣਾਉਣ ਸਮੇਂ ਰੈਗੂਲੇਟਰ ਆਨ ਕਰਦੇ ਹੀ ਅੱਗ ਲੱਗ ਗਈ। ਜੇਕਰ ਸਿਲੰਡਰ ਫਟਿਆ ਹੁੰਦਾ ਤਾਂ ਕਮਰੇ ਦੀਆਂ ਹੋਰ ਚੀਜ਼ਾਂ ਵੀ ਨੁਕਸਾਨੀਆਂ ਜਾਣੀਆਂ ਸਨ। ਮਕਾਨ ਮਾਲਕਣ ਕੁਲਵਿੰਦਰ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮ੍ਰਿਤਕ ਦੇ ਪਿੰਡ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ: ਦੀਨਾਨਗਰ ’ਚ 21 ਸਾਲਾ ਗੱਭਰੂ ਦੀ ਸ਼ੱਕੀ ਹਾਲਤ ’ਚ ਮੌਤ, ਕੁਝ ਦਿਨਾਂ ਬਾਅਦ ਜਾਣਾ ਸੀ ਇਟਲੀ

 

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚ ਪਏ ਸਿਲੰਡਰ ਦੀ ਗੈਸ ਲੀਕ ਹੋ ਰਹੀ ਸੀ, ਜਿਸ ਦਾ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਸੀ। ਰੋਜ਼ਾਨਾਂ ਦੀ ਤਰ੍ਹਾਂ ਅੱਜ ਸਵੇਰੇ ਜਿਵੇਂ ਹੀ ਘਰ ਦੇ ਕਿਸੇ ਮੈਂਬਰ ਨੇ ਗੈਸ ਚੁੱਲ੍ਹਾ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਅੱਗ ਲੱਗ ਗਈ, ਜੋ ਪੂਰੇ ਘਰ ਵਿੱਚ ਫੈਲ ਗਈ। ਗੈਸ ਲੀਕ ਕਾਰਨ ਹੋਏ ਅੱਗ ਧਮਾਕੇ ਕਾਰਨ 2 ਲੋਕਾਂ ਦੀ ਝੁਲਸਣ ਕਾਰਨ ਮੌਕੇ ’ਤੇ ਮੌਤ ਹੋ ਗਈ। ਇਸ ਹਾਦਸੇ ’ਚ 2 ਹੋਰ ਲੋਕ ਗੰਭੀਰ ਰੂਪ 'ਚ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 

 

 

 

 

 


author

rajwinder kaur

Content Editor

Related News