ਭਿਆਨਕ ਸੜਕ ਹਾਦਸੇ 'ਚ ਬੱਚੇ ਦੀ ਮੌਤ
Saturday, Mar 09, 2019 - 05:17 PM (IST)

ਜਲੰਧਰ (ਸੋਨੂੰ)—ਜਲੰਧਰ-ਕਪੂਰਥਲਾ ਰੋਡ 'ਤੇ ਪੈਂਦੇ ਪਿੰਡ ਮੰਡ ਦੇ ਨੇੜੇ ਇਕ ਕਾਰ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਤੇਜ਼ ਰਫਤਾਰ ਸਕਾਰਪੀਓ ਗੱਡੀ ਦੇ ਅੱਗੇ ਮੋਟਰਸਾਈਕਲ ਆਉਣ ਅਤੇ ਟੁੱਟੀ ਹੋਈ ਸੜਕ ਹੋਣ ਕਾਰਨ ਹੋਇਆ। ਜਾਣਕਾਰੀ ਮੁਤਾਬਕ ਇਸ ਕਾਰ 'ਚ 7 ਮੈਂਬਰ ਮੌਜੂਦ ਸਨ, ਜਿਨ੍ਹਾਂ 'ਚੋਂ ਇਕ ਬੱਚੇ ਮੌਕੇ 'ਤੇ ਮੌਤ ਹੋ ਗਈ। ਬਾਕੀ 6 ਜ਼ਖਮੀਆਂ ਨੂੰ ਉੱਥੋਂ ਨਿਕਲ ਰਹੇ ਨਗਰ ਨਿਗਮ ਕੌਂਸਲਰ ਬਲਜੀਤ ਸਿੰਘ ਪ੍ਰਿੰਸ ਨੇ ਸੱਤਿਅਮ ਹਸਪਤਾਲ ਜਲੰਧਰ 'ਚ ਦਾਖਲ ਕਰਵਾਇਆ ਹੈ। ਮੌਕੇ 'ਤੇ ਪਹੁੰਚ ਕੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।