ਪੰਜਾਬ ਦੇ ਸਭ ਤੋਂ ਗੰਦੇ ਸ਼ਹਿਰਾਂ 'ਚ ਸ਼ੁਮਾਰ ਹੋਈ 'ਸਮਾਰਟ ਸਿਟੀ' ਜਲੰਧਰ, ਸਵੱਛਤਾ ਸਰਵੇਖਣ 'ਚ ਆਇਆ 239ਵਾਂ ਰੈਂਕ

Friday, Jan 12, 2024 - 08:05 AM (IST)

ਜਲੰਧਰ (ਖੁਰਾਣਾ)– ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲੇ ਨੇ ਅੱਜ ਸਵੱਛ ਭਾਰਤ ਮਿਸ਼ਨ ਤਹਿਤ ਚੱਲ ਰਹੇ ਸਵੱਛਤਾ ਸਰਵੇਖਣ 2023 ਦੇ ਨਤੀਜੇ ਐਲਾਨ ਕਰ ਦਿੱਤੇ, ਜਿਸ ਦੌਰਾਨ ਜਲੰਧਰ ਸ਼ਹਿਰ ਦੇਸ਼ ਪੱਧਰੀ ਸਵੱਛਤਾ ਰੈਂਕਿੰਗ ਵਿਚ 239ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਜਲੰਧਰ ਦਾ ਰੈਂਕ ਕੁਝ ਸੰਭਲ ਕੇ 154 ’ਤੇ ਪਹੁੰਚ ਗਿਆ ਸੀ ਪਰ ਇਸ ਵਾਰ ਰੈਂਕਿੰਗ ਵਿਚ ਬਹੁਤ ਜ਼ਿਆਦਾ ਗਿਰਾਵਟ ਆਈ ਹੈ। ਰੈਂਕਿੰਗ ਸਬੰਧੀ ਅੱਜ ਆਏ ਨਤੀਜੇ ਜਲੰਧਰ ਨਿਗਮ ਦੇ ਅਧਿਕਾਰੀਆਂ ਅਤੇ ਸ਼ਹਿਰ ’ਤੇ ਰਾਜ ਕਰ ਰਹੇ ਆਗੂਆਂ ਲਈ ਸ਼ਰਮਨਾਕ ਹਨ ਕਿਉਂਕਿ ਸ਼ਹਿਰ ਦੇ ਸਾਫ-ਸਫਾਈ ਸਬੰਧੀ ਹਾਲਾਤ ਕਾਫੀ ਖਰਾਬ ਸਥਿਤੀ ਵਿਚ ਪਹੁੰਚ ਗਏ ਹਨ। ਜਲੰਧਰ ਨਿਗਮ ਦੀ ਗੱਲ ਕਰੀਏ ਤਾਂ ਇਸ ਸ਼ਹਿਰ ਵਿਚ ਸਮਾਰਟ ਸਿਟੀ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਕਰੋੜਾਂ ਨਹੀਂ, ਸਗੋਂ ਅਰਬਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸਦੇ ਬਾਵਜੂਦ ਸ਼ਹਿਰ ਦੀ ਹਾਲਤ ਅੱਜ ਇਹ ਹੈ। ਕੇਂਦਰ ਤੋਂ ਆਏ ਪੈਸਿਆਂ ਨੂੰ ਖੁਰਦ-ਬੁਰਦ ਕਰਨ ਦਾ ਹੀ ਨਤੀਜਾ ਹੈ ਕਿ ਅੱਜ ਜਲੰਧਰ ਵਿਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੋਕਾਂ ਦਾ ਸਵਾਗਤ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਗੈਂਗ ਤੇ ਬੱਬਰ ਖ਼ਾਲਸਾ ਖ਼ਿਲਾਫ਼ NIA ਦਾ ਐਕਸ਼ਨ, ਪੰਜਾਬ ਸਣੇ 6 ਸੂਬਿਆਂ 'ਚ ਕੀਤੀ ਕਾਰਵਾਈ

ਲੁਧਿਆਣਾ ਤੇ ਅੰਮ੍ਰਿਤਸਰ ਤੋਂ ਵੀ ਪਿੱਛੇ ਰਹਿ ਗਿਆ ਜਲੰਧਰ, ਪੰਜਾਬ ’ਚ 13ਵੇਂ ਸਥਾਨ ’ਤੇ ਪੁੱਜਾ

ਸਾਫ-ਸਫਾਈ ਦੇ ਮਾਮਲੇ ਵਿਚ ਪਟਿਆਲਾ, ਮੋਹਾਲੀ, ਬਠਿੰਡਾ, ਬਰਨਾਲਾ, ਪਠਾਨਕੋਟ, ਅਬੋਹਰ ਅਤੇ ਹੁਸ਼ਿਆਰਪੁਰ ਵਰਗੇ ਛੋਟੇ ਸ਼ਹਿਰ ਵੀ ਜਲੰਧਰ ਤੋਂ ਅੱਗੇ ਰਹੇ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਕ ਵਾਰ ਸ਼ਹਿਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜਲੰਧਰ ਪੰਜਾਬ ਦਾ ਸਭ ਤੋਂ ਸੁੰਦਰ ਅਤੇ ਵਿਵਸਥਿਤ ਸ਼ਹਿਰ ਹੈ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਉਹ ਜਲੰਧਰ ਵਿਚ ਹੀ ਰਹਿਣ। ਹੁਣ ਸ਼ਾਇਦ ਇਸ ਮਾਮਲੇ ਵਿਚ ਜਲੰਧਰ ਨੂੰ ਨਜ਼ਰ ਲੱਗ ਗਈ ਜਾਪਦੀ ਹੈ ਕਿਉਕਿ ਹੁਣ ਜਲੰਧਰ ਨੂੰ ਪੰਜਾਬ ਦੇ ਸਭ ਤੋਂ ਗੰਦੇ ਸ਼ਹਿਰ ਵਜੋਂ ਜਾਣਿਆ ਜਾਣ ਲੱਗਾ ਹੈ। ਸਾਫ-ਸਫਾਈ ਦੇ ਮਾਮਲੇ ਵਿਚ ਜਲੰਧਰ ਸ਼ਹਿਰ ਹੁਣ ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਵੀ ਪਿਛੜ ਗਿਆ ਹੈ। ਇਸ ਵਾਰ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਸਵੱਛਤਾ ਸਰਵੇਖਣ ਰੈਂਕਿੰਗ ਵਿਚ ਪੂਰੇ ਪੰਜਾਬ ਦੇ ਸ਼ਹਿਰਾਂ ਦੀ ਸਥਿਤੀ ’ਤੇ ਨਜ਼ਰ ਮਾਰੀ ਜਾਵੇ ਤਾਂ ਸਾਫ ਹੈ ਕਿ ਜਲੰਧਰ ਸ਼ਹਿਰ ਦੀ ਹਾਲਤ ਹੁਣ ਪੰਜਾਬ ਦੇ ਪਟਿਆਲਾ, ਮੋਹਾਲੀ, ਬਠਿੰਡਾ, ਬਰਨਾਲਾ, ਪਠਾਨਕੋਟ, ਅਬੋਹਰ ਅਤੇ ਹੁਸ਼ਿਆਰਪੁਰ ਵਰਗੇ ਛੋਟੇ ਸ਼ਹਿਰਾਂ ਤੋਂ ਵੀ ਖਰਾਬ ਹੈ।

ਇਹ ਖ਼ਬਰ ਵੀ ਪੜ੍ਹੋ - ਅੱਜ ਹੋਵੇਗੀ 'ਆਪ' ਤੇ ਕਾਂਗਰਸੀ ਲੀਡਰਾਂ ਦੀ ਮੀਟਿੰਗ, ਪੰਜਾਬ ਸਣੇ 5 ਸੂਬਿਆਂ 'ਚ ਸੀਟ ਸ਼ੇਅਰਿੰਗ 'ਤੇ ਕਰਨਗੇ ਚਰਚਾ

ਸਿਰਫ ਕਾਗਜ਼ੀ ਤੌਰ ’ਤੇ ਹੀ ਬਚੀ ਨਿਗਮ ਦੀ ਕੁਝ ਸਾਖ

ਨਿਗਮ ਦੀ ਗੱਲ ਕਰੀਏ ਤਾਂ ਕਾਗਜ਼ੀ ਰੂਪ ਨਾਲ ਇਹ ਕਾਫੀ ਮਜ਼ਬੂਤ ਮੰਨਿਆ ਜਾਂਦਾ ਹੈ, ਜਿਸ ਕਾਰਨ ਇਸ ਨੂੰ ਥੋੜ੍ਹੀ-ਬਹੁਤ ਰੈਂਕਿੰਗ ਮਿਲ ਜਾਂਦੀ ਹੈ, ਨਹੀਂ ਤਾਂ ਜਲੰਧਰ ਦੇਸ਼ ਦੇ ਸਭ ਤੋਂ ਗੰਦੇ ਸ਼ਹਿਰਾਂ ਦੀ ਸ਼੍ਰੇਣੀ ਵਿਚ ਵੀ ਆ ਸਕਦਾ ਹੈ। ਕਾਗਜ਼ਾਂ ਵਿਚ ਜਲੰਧਰ 100 ਫੀਸਦੀ ਸ਼ੌਚ-ਮੁਕਤ ਸ਼ਹਿਰ ਬਣ ਚੁੱਕਾ ਹੈ। ਕੁਝ ਮੁਹਿੰਮ ਚਲਾ ਕੇ ਵੀ ਨਿਗਮ ਕੁਝ ਅੰਕ ਹਾਸਲ ਕਰ ਲੈਂਦਾ ਹੈ, ਨਹੀਂ ਤਾਂ ਅਸਲੀਅਤ ਇਹ ਹੈ ਕਿ ਸ਼ਹਿਰ ਦੇ ਡੰਪ ਸਥਾਨ ਸਾਰਾ-ਸਾਰਾ ਦਿਨ ਕੂੜੇ ਨਾਲ ਭਰੇ ਰਹਿੰਦੇ ਹਨ। ਸ਼ਹਿਰ ਵਿਚ ਨਾਜਾਇਜ਼ ਢੰਗ ਨਾਲ ਕੂੜੇ ਦੇ ਕਈ ਡੰਪ ਵਿਕਸਿਤ ਹੋ ਚੁੱਕੇ ਹਨ, ਜੋ ਹੌਲੀ-ਹੌਲੀ ਪੱਕੇ ਡੰਪ ਦਾ ਰੂਪ ਧਾਰਨ ਕਰ ਰਹੇ ਹਨ। ਬੀਤੇ ਦਿਨੀਂ ਆਏ ਨਤੀਜਿਆਂ ਵਿਚ ਜਲੰਧਰ ਦੇ ਘਰ-ਘਰ ਵਿਚੋਂ ਨਿਕਲੇ ਕੂੜੇ ਦੀ ਸੈਗਰੀਗੇਸ਼ਨ (ਭਾਵ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦੀ ਪ੍ਰਕਿਰਿਆ) 60 ਫੀਸਦੀ ਅਾਂਕੀ ਗਈ ਹੈ, ਜਦੋਂ ਕਿ ਹਾਲਾਤ ਇਹ ਹਨ ਕਿ ਇਹ ਅੰਕੜਾ 6 ਫੀਸਦੀ ਵੀ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਝਾਕੀ ਦੇ ਮੁੱਦੇ ’ਤੇ ਝੁਕੀ ਮੋਦੀ ਸਰਕਾਰ! ਅਗਲੇ ਤਿੰਨ ਸਾਲਾਂ ਲਈ ਕੀਤਾ ਇਹ ਫ਼ੈਸਲਾ

ਕੂੜੇ ਦੀ ਮੈਨੇਜਮੈਂਟ ਕੀਤੀ ਅਤੇ ਕਿਸੇ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ

ਅਕਾਲੀ-ਭਾਜਪਾ ਦੇ 10 ਸਾਲ ਦੇ ਕਾਰਜਕਾਲ ਦੇ ਬਾਅਦ ਕਾਂਗਰਸ ਪਾਰਟੀ 5 ਸਾਲ ਪੰਜਾਬ ਅਤੇ ਜਲੰਧਰ ਨਿਗਮ ਦੀ ਸੱਤਾ ’ਤੇ ਕਾਬਜ਼ ਰਹੀ। ਅੱਜ ਆਮ ਆਦਮੀ ਪਾਰਟੀ ਨੂੰ ਆਇਆਂ ਵੀ 2 ਸਾਲ ਹੋਣ ਵਾਲੇ ਹਨ ਪਰ ਇਸ ਕਾਰਜਕਾਲ ਦੌਰਾਨ ਹਰ ਸਿਆਸਤਦਾਨ ਤੇ ਹਰ ਅਫਸਰ ਨੇ ਸਾਫ-ਸਫਾਈ ਦੇ ਮਾਮਲੇ ਵਿਚ ਬਿਨਾਂ ਵਿਜ਼ਨ ਦੇ ਹੀ ਕੰਮ ਕੀਤਾ ਅਤੇ ਕੂੜੇ ਦੀ ਮੈਨੇਜਮੈਂਟ ਤੇ ਡਿਸਪੋਜ਼ਲ ਵੱਲ ਕੋਈ ਧਿਆਨ ਨਹੀਂ ਦਿੱਤਾ ਿਗਆ। ਇਨ੍ਹਾਂ ਸਾਲਾਂ ਦੌਰਾਨ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਕੂੜਾ ਖੁੱਲ੍ਹੇ ਵਿਚ ਪਿਆ ਰਿਹਾ। ਕਈ-ਕਈ ਦਿਨ ਕੂੜੇ ਦੀ ਲਿਫਟਿੰਗ ਨਹੀਂ ਹੋਈ। ਅੱਜ ਵੀ ਪਲਾਜ਼ਾ ਚੌਕ ਡੰਪ, ਚੌਗਿੱਟੀ, ਰੇਡੀਓ ਕਾਲੋਨੀ, ਫਿਸ਼ ਮਾਰਕੀਟ ਡੰਪ, ਫੋਕਲ ਪੁਆਇੰਟ, ਖਾਲਸਾ ਸਕੂਲ, ਪ੍ਰਤਾਪ ਬਾਗ ਡੰਪ ਅਤੇ ਟੀ. ਵੀ. ਸੈਂਟਰ ਡੰਪ ਦਾ ਇੰਨਾ ਬੁਰਾ ਹਾਲ ਹੈ ਕਿ ਉਥੋਂ ਨੇੜਿਓਂ ਲੰਘਣਾ ਤਕ ਮੁਸ਼ਕਲ ਹੈ ਪਰ ਅਫਸਰਾਂ ਅਤੇ ਆਗੂਆਂ ਨੂੰ ਇਸਦੀ ਕੋਈ ਫਿਕਰ ਨਹੀਂ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News