ਵੱਡੀ ਖ਼ਬਰ: ਜਲੰਧਰ ਇੰਪਰੂਵਮੈਂਟ ਟਰੱਸਟ ਦੀ ਬਿਲਡਿੰਗ ਸੀਲ ਕਰਨ ਦੇ ਆਦੇਸ਼

Friday, Jul 02, 2021 - 04:45 PM (IST)

ਵੱਡੀ ਖ਼ਬਰ: ਜਲੰਧਰ ਇੰਪਰੂਵਮੈਂਟ ਟਰੱਸਟ ਦੀ ਬਿਲਡਿੰਗ ਸੀਲ ਕਰਨ ਦੇ ਆਦੇਸ਼

ਜਲੰਧਰ (ਚੋਪੜਾ)— ਜਲੰਧਰ ’ਚ ਅਲਾਟੀਆਂ ਅਤੇ ਇੰਪਰੂਵਮੈਂਟ ਟਰੱਸਟ ਵਿਚਾਲੇ ਵਿਵਾਦ ਵੱਧਦਾ ਜਾ ਰਿਹਾ ਹੈ। ਇੰਨਾ ਹੀ ਨਹੀਂ ਹੁਣ ਸਟੇਟ ਕੰਜ਼ਿਊਮਰ ਕਮਿਸ਼ਨ ਨੇ ਸੂਰਿਆ ਇਨਕਲੇਵ ਐਕਸਟੈਨਸ਼ਨ 94.7 ਸਕੀਮ ਦੇ ਅਲਾਟੀਆਂ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਣ ਕਰਕੇ ਇੰਪਰੂਵਮੈਂਟ ਟਰੱਸਟ ਦੀ ਬਿਲਡਿੰਗ ਨੂੰ ਸੀਲ ਕਰਨ ਲਈ ਡਿਪਟੀ ਕਮਿਸ਼ਨਰ ਜਲੰਧਰ ਨੂੰ ਆਦੇਸ਼ ਦਿੱਤੇ ਹਨ। ਫਿਲਹਾਲ ਇਸ ਮਾਮਲੇ ਵਿਚ 16 ਜੁਲਾਈ ਨੂੰ ਰਿਪੋਰਟ ਪੇਸ਼ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਰੋਪੜ: ਬਿਜਲੀ ਦੇ ਕੱਟਾਂ ਤੋਂ ਪੰਜਾਬ ਪਰੇਸ਼ਾਨ, ਅਕਾਲੀ ਦਲ ਤੇ ਬਸਪਾ ਵੱਲੋਂ 'ਮੁਫ਼ਤ ਪੱਖੀ ਸੇਵਾ' ਦੀ ਸ਼ੁਰੂਆਤ

ਗੈਰ-ਜ਼ਮਾਨਤੀ ਵਾਰੰਟ ਵੀ ਹੋ ਚੁੱਕੇ ਨੇ ਜਾਰੀ 
ਸੂਰਿਆ ਇਨਕਲੇਵ ਐਕਸਟੈਨਸ਼ਨ ਦੇ 15 ਐਗਜ਼ੀਕਿਊਟਿਵ ਦੇ ਕੇਸਾਂ ’ਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਬਾਵਜੂਦ ਵਾਰੰਟਾਂ ’ਤੇ ਕੋਈ ਕਾਰਵਾਈ ਨਾ ਹੋਣ ਦੇ ਚਲਦਿਆਂ ਸਟੇਟ ਕਮਿਸ਼ਨ ਨੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਨਵੇਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਕਮਿਸ਼ਨ ਨੇ ਆਦੇਸ਼ਾਂ ’ਚ ਕਿਹਾ ਹੈ ਕਿ ਟਰੱਸਟ ਦੇ ਆਦੇਸ਼ਾਂ ਦੇ ਬਾਵਜੂਦ ਕਮਿਸ਼ਨ ਨੂੰ ਕੈਲਕੁਲੇਸ਼ਨ ਸ਼ੀਟ ਨਹੀਂ ਦਿੱਤੀ। 

ਇਹ ਵੀ ਪੜ੍ਹੋ: ਜਲੰਧਰ ਦੇ ਸੁਖਮੀਤ ਡਿਪਟੀ ਕਤਲ ਕਾਂਡ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਮੁੜ ਪਾਈ ਪੋਸਟ, ਪੁਲਸ ਲਈ ਆਖੀ ਵੱਡੀ ਗੱਲ

ਪੁਲਸ ਕਮਿਸ਼ਨਰ ਨੂੰ 7 ਜੂਨ 2021 ਤੱਕ ਲਈ ਜਾਰੀ ਗੈਰ-ਜ਼ਮਾਨਤੀ ਵਾਰੰਟ ਨੂੰ ਲੈ ਕੇ ਡੀ. ਓ. ਲੈਟਰ ਲਿਖੇ ਜਾਣ ਦੇ ਬਾਵਜੂਦ ਵਾਰੰਟ ਦੇ ਆਦੇਸ਼ ਹੋਣ ਅਤੇ ਨਾ ਹੋਣ ਸਬੰਧੀ ਕੋਈ ਰਿਪੋਰਟ ਕਮਿਸ਼ਨ ਨੂੰ ਨਹੀਂ ਮਿਲੀ ਹੈ। ਕਮਿਸ਼ਨ ਨੇ ਕੇਸਾਂ ਨੂੰ ਅਗਲੀ ਤਾਰੀਖ਼ 17 ਜੁਲਾਈ ਦੱਸਦੇ ਹੋਏ ਪੁਲਸ ਕਮਿਸ਼ਨਰ ਨੂੰ ਨਵਾਂ ਡੀ. ਓ. ਲਿਖ ਕੇ ਕਿਹਾ ਹੈ ਕਿ ਉਹ ਚੇਅਰਮੈਨ ਦੇ ਗੈਰ-ਜ਼ਮਾਨਤੀ ਵਾਰੰਟ ਦੇ ਮਾਮਲੇ ਨੂੰ ਨਿੱਜੀ ਤੌਰ ’ਤੇ ਵੇਖਣ ਅਤੇ ਵਾਰੰਟ ਦੇ ਹੁਕਮ ਨੂੰ ਯਕੀਨੀ ਬਣਾਇਆ ਜਾਵੇ।  ਕਮਿਸ਼ਨ ਨੇ ਕਿਹਾ ਕਿ ਚੇਅਰਮੈਨ ਦੇ ਕਈ ਗੈਰ-ਜ਼ਮਾਨਤੀ ਵਾਰੰਟ ਕੱਢ ਕੇ ਪੁਲਸ ਮਹਿਕਮੇ ਨੂੰ ਕਈ ਮੌਕੇ ਦਿੱਤੇ ਗਏ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸੇ ਕਰਕੇ ਸਖ਼ਤੀ ਨਾਲ ਹੁਕਮ ਜਾਰੀ ਕਰਨੇ ਪਏ ਹਨ। ਕਮਿਸ਼ਨ ਨੇ ਸਖ਼ਤ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਟਰੱਸਟ ਨੇ ਸਟੇਟ ਕਮਿਸ਼ਨ ਦੇ ਆਦੇਸ਼ਾਂ ਮੁਤਾਬਕ 16 ਜੁਲਾਈ ਤੱਕ ਅਲਾਟੀਆਂ ਦੇ ਪੈਸੇ ਨਾ ਜਮ੍ਹਾ ਕਰਵਾਏ ਤਾਂ ਇਸ ਦੇ ਬਾਅਦ ਇੰਪਰੂਵਮੈਂਟ ਦਫ਼ਤਰ ਨੂੰ ਸੀਲ ਕਰਨ ਦੇ ਆਦੇਸ਼ ਦਿੱਤੇ ਜਾਣਗੇ ਅਤੇ ਚੇਅਰਮੈਨ ਦੇ ਖ਼ਿਲਾਫ਼ ਪੀ. ਓ. ਦੀ ਪ੍ਰੋਸੀਡਿੰਗ ਸ਼ੁਰੂ ਕੀਤੀ ਜਾਵੇਗੀ। ਉਥੇ ਹੀ ਟਰੱਸਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਕੇਸਾਂ ’ਚੋਂ ਹੋਰ ਕੇਸਾਂ ਵਿਚ ਟਰੱਸਟ ਪਹਿਲਾਂ ਹੀ ਕਮਿਸ਼ਨ ’ਚ ਪਾਰਟ ਪੈਅਮੈਂਟ ਜਮ੍ਹਾ ਕਰਵਾ ਚੁੁੱਕਾ ਹੈ।

ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਤਾਇਨਾਤ ਨੂਰਪੁਰਬੇਦੀ ਦੇ ਸੈਨਿਕ ਦੀ ਡਿਊਟੀ ਦੌਰਾਨ ਮੌਤ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ 

 ਸਟੇਟ ਕਮਿਸ਼ਨ ’ਚ ਕੇਸ ਦਾਇਰ ਕਰਨ ਵਾਲੇ ਇਨ੍ਹਾਂ ਅਲਾਟੀਆਂ ਨੂੰ ਟਰੱਸਟ ਨੇ ਅਲਾਟ ਕੀਤੇ ਸਨ ਪਲਾਟ 
ਸੂਰਿਆ ਇਨਕਲੇਵ ਐਕਸਟੈਨਸ਼ਨ ਦੇ ਅਲਾਟੀਆਂ ਨੇ ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਵੱਲੋਂ ਅਲਾਟ ਕੀਤੇ ਪਲਾਟਾਂ ਦੇ ਬਦਲੇ ਟਰੱਸਟ ਨੂੰ ਪੈਸੇ ਜਮ੍ਹਾ ਕਰਵਾਏ ਸਨ ਪਰ ਸਾਲਾਂ ਤੱਕ ਪਲਾਟਾਂ ਦਾ ਕਬਜ਼ਾ ਨਾ ਮਿਲ ਪਾਉਣ ਦੇ ਕਾਰਨ ਅਲਾਟੀਆਂ ਨੇ ਟਰੱਸਟ ਖ਼ਿਲਾਫ਼ ਸਟੇਟ ਕਮਿਸ਼ਨ ਦਾ ਰੁਖ ਕੀਤਾ ਸੀ। ਇਨ੍ਹਾਂ ਅਲਾਟੀਆਂ ’ਚ ਜਸਵਿੰਦਰ ਸਿੰਘ ਵਿਰਦੀ ਵਾਸੀ ਜਲੰਧਰ ਪਲਾਟ ਨੰਬਰ 182 ਡੀ 200 ਗਜ, ਟੇਕਚੰਦ ਵਾਸੀ ਬਠਿੰਡਾ ਨੂੰ ਪਲਾਟ ਨੰਬਰ 28 ਡੀ 356 ਗਜ, ਅਰਚਿਤ ਗੁਪਤਾ ਨੂੰ ਪਲਾਟ ਨੰਬਰ 110 ਡੀ 250 ਗਜ, ਪੂਜਾ ਗਰਗ ਸੰਗਰੂਰ 250 ਗਜ, ਮਿੰਟੂ ਸੂਦ ਲੁਧਿਆਣਾ ਨੂੰ ਪਲਾਟ ਨੰਬਰ 279 ਡੀ 200 ਗਜ, ਮਨੋਜ ਬਾਂਸਲ ਵਾਸੀ ਕੈਥਲ ਨੂੰ ਪਲਾਟ ਨੰਬਰ 85 ਡੀ 356 ਗਜ, ਪਰਮਪਾਲ ਸਿੰਘ ਵਾਸੀ ਜਲੰਧਰ ਨੂੰ ਪਲਾਟ ਨੰਬਰ 181 ਡੀ 200 ਗਜ, ਹਰਪਾਲ ਸਿੰਘ ਵਾਸੀ ਪਟਿਆਲਾ ਨੂੰ ਪਲਾਟ ਨੰਬਰ 278 ਡੀ 200 ਗਜ, ਅਲਕਾ ਜਿੰਦਲ ਵਾਸੀ ਪਟਿਆਲਾ ਨੂੰ ਪਲਾਟ ਨੰਬਰ 74 ਡੀ 357 ਗਜ, ਕੁਸੂਮ ਕੁਮਾਰ ਵਾਸੀ ਜਤਿੰਦਰ ਫਾਜ਼ਿਲਕਾ ਨੂੰ ਪਲਾਟ ਨੰਬਰ 15 ਡੀ 356 ਗਜ, ਨਵਨੀਤ ਗੋਇਲ ਵਾਸੀ ਸੰਗਰੂਰ ਨੂੰ ਪਲਾਟ ਨੰਬਰ 280 ਡੀ 200 ਗਜ, ਜਤਿੰਦਰ ਪਾਲ ਸਿੰਘ ਵਾਸੀ ਦਿੱਲੀ ਨੂੰ 500 ਗਜ ਦਾ ਪਲਾਟ, ਸੁਖਦੇਵ ਸਿੰਘ ਸਹਿਗਲ ਵਾਸੀ ਜਲੰਧਰ ਨੂੰ 356 ਗਜ ਦੇ ਪਲਾਟ ਸਮੇਤ 2 ਹੋਰਾਂ ਨੂੰ ਪਲਾਟ ਅਲਾਟ ਕੀਤਾ ਸੀ। 

ਇਹ ਵੀ ਪੜ੍ਹੋ:  ਜਲੰਧਰ: ਕਿਸਾਨਾਂ ਵੱਲੋਂ ਫਗਵਾੜਾ ਨੈਸ਼ਨਲ ਹਾਈਵੇਅ ਜਾਮ, ਟ੍ਰੈਫਿਕ ਕੀਤੀ ਡਾਇਵਰਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News