ਜਿਮਖਾਨਾ ਉਮੀਦਵਾਰਾਂ ਦਾ ਬੀ. ਪੀ.ਹੋਇਆ ਅਪ-ਡਾਊਨ, ਵਧਣ-ਘਟਣ ਲੱਗੀ ਹਾਰਟ ਬੀਟ

07/12/2019 9:51:59 AM

ਜਲੰਧਰ (ਅਸ਼ਵਨੀ ਖੁਰਾਣਾ) – 14 ਜੁਲਾਈ ਨੂੰ ਹੋਣ ਜਾ ਰਹੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ 'ਚ ਉਤਰੇ ਸਾਰੇ ਉਮੀਦਵਾਰ ਇਨ੍ਹੀਂ ਦਿਨੀਂ ਆਸ ਅਤੇ ਨਿਰਾਸ਼ਾ ਦੇ ਚੱਕਰਵਿਊ 'ਚ ਫਸੇ ਦਿਸ ਰਹੇ ਹਨ। ਜਿਸ ਦਿਨ ਉਨ੍ਹਾਂ ਨੂੰ ਭਰਪੂਰ ਸਮਰਥਨ ਮਿਲਦਾ ਦਿਸਦਾ, ਉਸ ਦਿਨ ਉਹ ਆਪਣੀ ਜਿੱਤ ਪੱਕੀ ਮੰਨ ਲੈਂਦੇ ਹਨ ਅਤੇ ਜਦੋਂ ਪਾਸਾ ਥੋੜ੍ਹਾ ਜਿਹਾ ਵਿਰੋਧੀ ਉਮੀਦਵਾਰ ਵਲ ਹੁੰਦਾ ਹੈ ਉਸ ਦਿਨ ਨਿਰਾਸ਼ਾ 'ਚ ਡੁੱਬ ਜਾਂਦੇ ਹਨ। ਅਜਿਹੀਆਂ ਹਾਲਤਾਂ 'ਚ ਜਿਮਖਾਨਾ ਚੋਣਾਂ 'ਚ ਉਤਰੇ ਕਈ ਉਮੀਦਵਾਰਾਂ ਦਾ ਬੀ. ਪੀ.ਅਪ-ਡਾਊਨ ਹੋਣ ਲੱਗਾ ਹੈ ਅਤੇ ਉਨ੍ਹਾਂ ਦੀ ਹਾਰਟ ਬੀਟ ਵੀ ਘਟਣ ਤੇ ਕਦੇ ਵਧਣ ਲੱਗੀ ਹੈ। ਕਈ ਉਮੀਦਵਾਰ ਤਾਂ ਦਵਾਈਆਂ ਦੀ ਐਕਸਟ੍ਰਾ ਡੋਜ਼ ਤੱਕ ਲੈਣ ਲੱਗੇ ਹਨ, ਜਦੋਂਕਿ ਕਈਆਂ ਨੂੰ ਤਾਂ ਨੀਂਦ ਵੀ ਗੋਲੀਆਂ ਦੇ ਸਹਾਰੇ ਆ ਰਹੀ ਹੈ।

ਵੋਟਿੰਗ ਦੀ ਵਿਉਂਤਬੰਦੀ ਬਣਾਉਣ ਲੱਗੇ ਉਮੀਦਵਾਰ
ਜਿਮਖਾਨਾ ਚੋਣਾਂ ਦੀ ਵੋਟਿੰਗ ਨੂੰ ਕੁਝ ਹੀ ਘੰਟੇ ਬਚੇ ਹਨ। ਇਕ ਪਾਸੇ ਜਿਥੇ ਪ੍ਰਸ਼ਾਸਨ ਨੇ ਸਾਰੀਆਂ ਚੋਣ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ 100 ਤੋਂ ਵੱਧ ਪ੍ਰਸ਼ਾਸਨਿਕ ਸਟਾਫ ਨੂੰ ਰਿਹਰਸਲ ਤੋਂ ਬਾਅਦ ਤਿਆਰ ਕਰ ਲਿਆ ਗਿਆ ਹੈ, ਉਥੇ ਉਮੀਦਵਾਰਾਂ ਨੇ ਵੀ ਵੋਟਿੰਗ ਦੀ ਵਿਉਂਤਬੰਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਦੋਵਾਂ ਗਰੁੱਪਾਂ ਦੀ ਕੋਸ਼ਿਸ਼ ਹੈ ਕਿ ਸਵੇਰੇ ਵੋਟਿੰਗ ਸ਼ੁਰੂ ਹੁੰਦਿਆਂ ਆਪਣੇ-ਆਪਣੇ ਸਮਰਥਕਾਂ ਦੀਆਂ ਵੋਟਾਂ ਪੁਆ ਲਈਆਂ ਜਾਣ, ਇਸ ਲਈ ਡਿਊਟੀਆਂ ਤੱਕ ਲਾਈਆਂ ਜਾ ਰਹੀਆਂ ਹਨ। ਵੋਟਿੰਗ ਵਾਲੇ ਦਿਨ ਲਈ ਖਾਣ-ਪੀਣ ਅਤੇ ਹੋਰ ਇੰਤਜ਼ਾਮ ਕੀਤੇ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕਲੱਬ 'ਚ ਡਰਾਈ ਡੇਅ ਰਹੇਗਾ ਅਤੇ ਐਤਵਾਰ ਨੂੰ ਕਲੱਬ 'ਚ ਸਿਰਫ ਵੋਟਰਾਂ ਦੀ ਐਂਟਰਰੀ ਹੋਵੇਗੀ। ਚੋਣ ਅਧਿਕਾਰੀਆਂ ਨੇ ਕਲੱਬ ਦੇ ਕਿਸੇ ਵੀ ਤਰੀਕ ਵਾਲੇ ਆਈਕਾਰਡ 'ਤੇ ਵੋਟ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸ਼ਰਤ ਨਾਲ ਕਿ ਇਸਦੇ ਨਾਲ ਆਧਾਰ ਕਾਰਡ ਜਾਂ ਕੋਈ ਪਰੂਫ ਵਿਖਾਇਆ ਜਾਵੇ।

ਕਲੱਬ 'ਚ ਨਿਸ਼ਠਾ ਅਤੇ ਈਮਾਨਦਾਰੀ ਜ਼ਰੂਰੀ : ਗੁਲਸ਼ਨ ਸ਼ਰਮਾ
ਪ੍ਰੋਗਰੈਸਿਵ ਗਰੁੱਪ ਤੋਂ ਸੈਕਰੇਟਰੀ ਅਹੁਦੇ ਦੇ ਉਮੀਦਵਾਰ ਐਡਵੋਕੇਟ ਗੁਲਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਜਿਮਖਾਨਾ ਕਲੱਬ ਮੈਂਬਰਾਂ ਦਾ ਹੈ ਅਤੇ ਚੁਣੇ ਹੋਏ ਨੁਮਾਇੰਦੇ ਸਿਰਫ ਇਸਦੇ ਕਸਟੋਡੀਅਨ ਹਨ। ਇਨ੍ਹਾਂ ਚੁਣੇ ਨੁਮਾਇੰਦਿਆਂ 'ਚ ਕਲੱਬ ਪ੍ਰਤੀ ਨਿਸ਼ਠਾ ਅਤੇ ਈਮਾਨਦਾਰ ਹੋਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜਿਸ ਸੰਸਥਾ 'ਚ ਫਰਜ਼ ਸ਼ਨਾਸੀ, ਜ਼ਿੰਮੇਵਾਰੀ ਦਾ ਅਹਿਸਾਸ ਅਤੇ ਪਾਰਦਰਸ਼ਤਾ ਹੁੰਦੀ ਹੈ, ਉਹ ਸੰਸਥਾ ਤਰੱਕੀ ਕਰਦੀ ਹੈ। ਜਿਮਖਾਨਾ ਦੇ ਚੁਣੇ ਨੁਮਾਇੰਦੇ ਬੇਹੱਦ ਉਚ ਆਦਰਸ਼ਾਂ ਵਾਲੇ ਰਹੇ ਹਨ, ਇਸ ਲਈ ਇਨ੍ਹਾਂ ਰਵਾਇਤਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਲੱਬ ਮੈਂਬਰ ਪਿਛਲੇ ਸਮਿਆਂ ਦੌਰਾਨ ਉਨ੍ਹਾਂ ਦੀ ਵਰਕਿੰਗ ਤੋਂ ਜਾਣੂ ਹਨ, ਇਸ ਲਈ ਉਹ ਦੁਬਾਰਾ ਕਲੱਬ ਮੈਂਬਰਾਂ ਦਾ ਸਮਰਥਨ ਮੰਗ ਰਹੇ ਹਨ।
ਕਲੱਬ ਦੀ ਮੇਨਟੀਨੈਂਸ ਜ਼ਰੂਰੀ : ਕੋਕੀ ਸ਼ਰਮਾ
ਪ੍ਰੋਗਰੈਸਿਵ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਅਹੁਦੇ ਦੇ ਉਮੀਦਵਾਰ ਕਮਲ ਸ਼ਰਮਾ ਕੋਕੀ ਦਾ ਕਹਿਣਾ ਹੈ ਕਿ ਕਲੱਬ ਪਿਛਲੇ ਸਮਿਆਂ ਦੌਰਾਨ ਵਿਕਾਸ ਦੀ ਰਫਤਾਰ ਫੜ ਚੁੱਕਾ ਹੈ ਅਤੇ ਹੁਣ ਲੋੜ ਇਸ ਗੱਲ ਦੀ ਹੈ ਕਿ ਜੋ ਵਿਕਾਸ ਹੋ ਚੁੱਕਾ ਹੈ, ਉਸਨੂੰ ਸਹੀ ਢੰਗ ਨਾਲ ਮੇਨਟੇਨ ਕੀਤਾ ਜਾਵੇ। ਘੱਟ ਪੈਸਿਆਂ 'ਚ ਕਲੱਬ ਨੂੰ ਸਹੀ ਢੰਗ ਨਾਲ ਚਲਾਇਆ ਜਾਵੇ। ਹਰ ਸਕੀਮ ਅਤੇ ਹਰ ਸਹੂਲਤ ਦਾ ਲਾਭ ਕਲੱਬ ਦੇ ਹਰ ਮੈਂਬਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਪ੍ਰੋਗਰੈਸਿਵ ਗਰੁੱਪ ਕਲੱਬ ਦੇ ਪੁਰਾਣੇ ਅਹੁਦੇਦਾਰਾਂ ਅਤੇ ਸਾਰੇ ਮੈਂਬਰਾਂ ਕੋਲੋਂ ਸਲਾਹ ਲੈ ਕੇ ਕਲੱਬ ਸੰਚਾਲਨ ਲਈ ਨਵੇਂ ਸਿਰੇ ਤੋਂ ਰੋਡਮੈਪ ਤਿਆਰ ਕਰੇਗਾ।
ਕਲੱਬ ਦਾ ਫੈਮਿਲੀ ਮਾਹੌਲ ਹੋਰ ਵਧਾਉਣਾ ਹੋਵੇਗਾ : ਸੌਰਵ ਖੁੱਲਰ
ਪ੍ਰੋਗਰੈਸਿਵ ਦੇ ਜੁਆਇੰਟ ਸੈਕਰੇਟਰੀ ਅਹੁਦੇ ਦੇ ਉਮੀਦਵਾਰ ਸੌਰਵ ਖੁੱਲਰ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੀ ਮਿਹਨਤ ਨਾਲ ਕਲੱਬ 'ਚ ਫੁੱਟਫਾਲ ਕਾਫੀ ਵਧਿਆ ਅਤੇ ਫੈਮਿਲੀ ਮਾਹੌਲ ਬਣਿਆ ਹੈ। ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਇਸ ਫੈਮਿਲੀ ਮਾਹੌਲ ਨੂੰ ਹੋਰ ਅੱਗੇ ਵਧਾਇਆ ਜਾਵੇ ਤਾਂ ਜੋ ਕਲੱਬ ਮੈਂਬਰਾਂ ਦੇ ਪਰਿਵਾਰਾਂ ਨੂੰ ਮਿਲ ਜੁਲ ਕੇ ਬਿਤਾਉਣ ਦੇ ਮੌਕੇ ਮਿਲਣ। ਕੈਟਰਿੰਗ ਅਤੇ ਸਰਵਿਸ ਵਿਵਸਥਾ ਨੂੰ ਅਪ ਟੂ ਦਿ ਮਾਰਕ ਕਰਨਾ ਹੋਵੇਗਾ ਤਾਂ ਜੋ ਮੈਂਬਰ ਹੋਟਲਾਂ ਦਾ ਰੁਖ਼ ਨਾ ਕਰਨ।

ਕਲੱਬ ਮੈਂਬਰਾਂ ਦਾ ਹੈ, ਅਸੀਂ ਸਿਰਫ ਕਸਟੋਡੀਅਨ :ਰਾਜੂ ਸਿੱਧੂ
ਪ੍ਰੋਗਰੈਸਿਵ ਗਰੁੱਪ ਦੇ ਕੈਸ਼ੀਅਰ ਅਹੁਦੇ ਦੇ ਉਮੀਦਵਾਰ ਰਾਜੂ ਸਿੱਧੂ ਮੰਨਦੇ ਹਨ ਕਿ ਜਿਮਖਾਨਾ ਕਲੱਬ ਮੈਂਬਰਾਂ ਦਾ ਸੈਕਿੰਡ ਹੋਮ ਹੈ, ਜਦੋਂਕਿ ਚੁਣੇ ਹੋਏ ਨੁਮਾਇੰਦੇ ਇਸਦੇ ਕਸਟੋਡੀਅਨ ਹਨ। ਜਿਸ ਤਰ੍ਹਾਂ ਅਸੀਂ ਆਪਣੇ ਘਰ ਵਿਚ ਹਰ ਸਹੂਲਤ ਅਤੇ ਛੋਟੀ ਤੋਂ ਛੋਟੀ ਚੀਜ਼ ਦਾ ਖਿਆਲ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਬਤੌਰ ਐਗਜ਼ੀਕਿਊਟਿਵ ਉਹ ਕਲੱਬ 'ਚ ਸੁਧਾਰ ਲਿਆਉਣ ਲਈ ਛੋਟਾ ਤੋਂ ਛੋਟਾ ਕੰਮ ਕਰਨ 'ਚ ਪਿੱਛੇ ਨਹੀਂ ਹਟੇ, ਭਾਵੇਂ ਵਾਸ਼ਰੂਮ ਦਾ ਸੁਧਾਰ ਹੋਵੇ ਜਾਂ ਕਲੱਬ ਵਿਚ ਨਜ਼ਰਅੰਦਾਜ਼ ਥਾਵਾਂ 'ਤੇ ਟਾਇਲਾਂ ਲਾ ਕੇ ਉਨ੍ਹਾਂ ਨੂੰ ਸੰਵਾਰਨ ਦਾ ਕੰਮ ਹੋਵੇ।  

ਕਲੱਬ ਨੂੰ ਮਾਡਰਨ ਵਿਜ਼ਨ ਅਤੇ ਨਵੀਂ ਸੋਚ ਦੀ ਲੋੜ :ਤਰੁਣ ਸਿੱਕਾ
ਅਚੀਵਰਸ ਗਰੁੱਪ ਵਲੋਂ ਸੈਕਰੇਟਰੀ ਅਹੁਦੇ ਦੇ ਉਮੀਦਵਾਰ ਤਰੁਣ ਸਿੱਕਾ ਦਾ ਕਹਿਣਾ ਹੈ ਕਿ ਅਚੀਵਰਸ ਗਰੁੱਪ ਦੇ 4 ਸਾਲਾਂ ਦੀ ਟਰਮ ਦੌਰਾਨ ਜਿਮਖਾਨਾ ਇੰਨੀ ਤਰੱਕੀ ਕਰ ਚੁੱਕਾ ਹੈ ਕਿ ਇਹ ਕਲੱਬ ਉੱਤਰ ਭਾਰਤ ਦੇ ਵੱਡੇ ਕਲੱਬਾਂ 'ਚ ਸ਼ਾਮਲ ਹੋ ਚੁੱਕਾ ਹੈ। ਵਿਕਾਸ ਦੀ ਰਫਤਾਰ ਨੂੰ ਬਰਕਰਾਰ ਰੱਖਣ ਅਤੇ ਬਾਕੀ ਕਮੀਆਂ ਨੂੰ ਦੂਰ ਕਰਕੇ ਕਲੱਬ ਨੂੰ ਮੇਨਟੇਨ ਕਰਨ ਲਈ ਜਿਥੇ ਮਾਡਰਨ ਸੋਚ ਵਾਲਿਆਂ ਨੂੰ ਅੱਗੇ ਲਿਆਉਣਾ ਜ਼ਰੂਰੀ ਹੈ, ਉਥੇ ਕਲੱਬ ਨੂੰ ਅਜਿਹੀ ਨਵੀਂ ਸੋਚ ਦੀ ਵੀ ਲੋੜ ਹੈ ਜੋ ਪੁਰਾਣੇ ਅਤੇ ਤਜਰਬੇਕਾਰ ਕਲੱਬ ਮੈਂਬਰਾਂ ਕੋਲੋਂ ਸਲਾਹ ਲੈ ਕੇ ਨੌਜਵਾਨ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਅਤੇ ਨਵੇਂ ਜ਼ਮਾਨੇ ਦੀਆਂ ਸਾਰੀਆਂ ਅਲਟਰਾ ਮਾਡਰਨ ਸਹੂਲਤਾਂ ਕਲੱਬ 'ਚ ਲਿਆ ਸਕਣ।  

ਅਚੀਵਰਸ ਨੇ ਹਰ ਵਰਗ ਤੱਕ ਬਣਾਈ ਪਹੁੰਚ
ਕਲੱਬ ਚੋਣਾਂ 'ਚ ਖੜ੍ਹਾ ਅਚੀਵਰਸ ਗਰੁੱਪ ਜਿਥੇ ਇਸ ਸਮੇਂ ਤੂਫਾਨੀ ਪ੍ਰਚਾਰ 'ਚ ਲੱਗਾ ਹੈ, ਉਥੇ ਇਸ ਗਰੁੱਪ ਦੇ ਵਾਈਸ ਪ੍ਰੈਜ਼ੀਡੈਂਟ ਅਹੁਦੇ ਦੇ ਉਮੀਦਵਾਰ ਰਾਜੂ ਵਿਰਕ, ਜੁਆਇੰਟ ਸੈਕਰੇਟਰੀ ਅਹੁਦੇ ਦੇ ਉਮੀਦਵਾਰ ਸਲਿਲ ਗੁਪਤਾ ਅਤੇ ਕੈਸ਼ੀਅਰ ਅਹੁਦੇ ਦੇ ਉਮੀਦਵਾਰ ਅਮਿਤ ਕੁਕਰੇਜਾ ਹਰ ਵਰਗ ਤੱਕ ਪਹੁੰਚ ਬਣਾ ਕੇ ਅਚੀਵਰਸ ਦਾ ਵਿਜ਼ਨ ਪਹੁੰਚਾ ਰਹੇ ਹਨ। ਇੰਡਸਟਰੀ, ਪ੍ਰੋਫੈਸ਼ਨਲ ਅਤੇ ਸਮਾਜ ਦੇ ਹਰ ਵਰਗ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ 'ਚ ਅਚੀਵਰਸ ਗਰੁੱਪ ਦੇ ਵਿਜ਼ਨ ਨੂੰ ਸਲਾਹਿਆ ਜਾ ਰਿਹਾ ਹੈ, ਜੋ ਮਾਡਰਨ ਸੋਚ ਅਤੇ ਕਲੱਬ ਦੀ ਤਰੱਕੀ ਨੂੰ ਲੈ ਕੇ ਨਵੇਂ-ਨਵੇਂ ਪ੍ਰਾਜੈਕਟਾਂ 'ਤੇ ਆਧਾਰਿਤ ਹੈ।  

ਐਗਜ਼ੀਕਿਊਟਿਵ ਦਾ ਵਿਜ਼ਨ
ਅਨੂ ਮਾਟਾ ਅਨੁਸਾਰ ਕਲੱਬ ਮੈਂਬਰਾਂ ਦੇ ਪਰਿਵਾਰਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਹੋਰ ਇੰਤਜ਼ਾਮ ਹੋਣੇ ਚਾਹੀਦੇ ਹਨ। ਹਰ ਹਫਤੇ ਲਾਈਵ ਸਿੰਗਿੰਗ ਅਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕਲਚਰਲ ਪ੍ਰੋਗਰਾਮ ਹੋਣੇ ਚਾਹੀਦੇ ਹਨ ਜਿਸ ਵਿਚ ਕਲੱਬ ਮੈਂਬਰਾਂ ਦੀ ਸ਼ਮੂਲੀਅਤ ਵਧਾਈ ਜਾਵੇ। ਕਲੱਬ ਦਾ ਹਰ ਅਕਾਊਂਟ ਨੋਟਿਸ ਬੋਰਡ ਅਤੇ ਵੈੱਬਸਾਈਟ 'ਤੇ ਡਿਸਪਲੇਅ ਕੀਤਾ ਜਾਵੇਗਾ। ਕਲੱਬ ਦੀ ਗਰੀਨਰੀ ਅਤੇ ਹਾਊਸਕੀਪਿੰਗ ਵਿਚ ਹੋਰ ਸੁਧਾਰ ਲਿਆਂਦਾ ਜਾਵੇਗਾ। ਸ਼ਾਲਿਨ ਜੋਸ਼ੀ ਅਨੁਸਾਰ ਕਲੱਬ ਦੇ ਸਾਰੇ ਮੈਂਬਰਾਂ ਨੂੰ ਹਾਈਜਿਨਿੰਗ ਖਾਣਾ ਮਿਲੇ ਅਤੇ ਕਲੱਬ ਦੇ ਸਾਫ-ਸੁਥਰੇ ਮਾਹੌਲ ਨੂੰ ਬਣਾਉਣਾ ਪਹਿਲਾ ਕੰਮ ਹੋਵੇਗਾ। ਸਪੋਰਟਸ ਸਹੂਲਤਾਂ ਨੂੰ ਵਰਲਡ ਕਲਾਸ ਲੈਵਲ 'ਤੇ ਲਿਆ ਕੇ ਉਨ੍ਹਾਂ ਵਿਚ ਵਾਧਾ ਕਰਨਾ ਜ਼ਰੂਰੀ ਹੈ। ਕਲੱਬ ਵਿਚ ਮੈਡੀਕਲ ਸਹੂਲਤ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਹਰ ਸਹੂਲਤ ਦੀ ਵਧੀਆ ਮੇਨਟੀਨੈਂਸ ਹੋਣੀ ਜ਼ਰੂਰੀ ਹੈ। ਧਨੀ ਰਾਮ ਗੁਪਤਾ ਮੁਤਾਬਕ ਐਗਜ਼ੀਕਿਊਟਿਵ 'ਚ ਅਜਿਹੇ ਲੋਕਾਂ ਨੂੰ ਆਉਣਾ ਚਾਹੀਦਾ ਹੈ, ਜਿਨ੍ਹਾਂ ਕੋਲ ਪ੍ਰਸ਼ਾਸਨਿਕ ਅਤੇ ਕੰਮ ਕਰਨ ਦਾ ਤਜਰਬਾ ਅਤੇ ਉਹ ਮੈਂਬਰਾਂ ਦੀ ਆਵਾਜ਼ ਬਣ ਸਕਣ। ਕਲੱਬ ਵਿਚ ਸਰਵਿਸ ਦੀ ਸਮੱਸਿਆ ਦੂਰ ਕਰਨ ਦੀ ਲੋੜ ਹੈ। ਕੈਟਰਿੰਗ ਵਿਚ ਸੁਧਾਰ, ਚੰਗੀ ਕਟਲਰੀ ਅਤੇ ਕਲੱਬ ਦੀ ਸਾਫ-ਸੁਥਰੀ ਕਿਚਨ ਤਰਜੀਹ ਹੋਣੀ ਚਾਹੀਦੀ ਹੈ। ਵਪਾਰ ਜਗਤ ਦਾ 30 ਸਾਲ ਦਾ ਤਜਰਬਾ ਕਲੱਬ ਨੂੰ ਸੁਧਾਰਨ ਵਿਚ ਵਰਤਿਆ ਜਾਵੇਗਾ।


rajwinder kaur

Content Editor

Related News