ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਮਾਮਲੇ ’ਚ ਆਇਆ ਨਵਾਂ ਮੋੜ, ਜਾਂਚ ਕਰ ਰਹੀ SIT 'ਚ ਬਦਲਾਅ

Friday, May 28, 2021 - 11:30 AM (IST)

ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਮਾਮਲੇ ’ਚ ਆਇਆ ਨਵਾਂ ਮੋੜ, ਜਾਂਚ ਕਰ ਰਹੀ SIT 'ਚ ਬਦਲਾਅ

ਜਲੰਧਰ (ਜ. ਬ.)- ਥਾਣਾ ਮਾਡਲ ਟਾਊਨ ਅਧੀਨ ਆਉਂਦੇ ਕਲਾਊਡ ਸਪਾ ਸੈਂਟਰ ਵਿਚ ਇਕ ਨਾਬਾਲਗ ਕੁੜੀ ਨਾਲ ਗੈਂਗਰੇਪ ਕਰਨ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਦਰਅਸਲ ਇਸ ਮਾਮਲੇ ਵਿਚ ਜਿੱਥੇ ਇਕ ਪਾਸੇ ਸ਼ਹਿਰ ਦੇ ਕਈ ਹਾਈ ਪ੍ਰੋਫਾਈਲ ਸ਼ੌਕੀਨ ਲਾਬੀ ਨਾਲ ਸਬੰਧ ਰੱਖਣ ਵਾਲੇ ਖ਼ੌਫ਼ਜ਼ਦਾ ਹਨ, ਉਥੇ ਹੀ ਦੂਜੇ ਪਾਸੇ ਜਲੰਧਰ ਕਮਿਸ਼ਨਰੇਟ ਪੁਲਸ ਵੱਲੋਂ ਇਸ ਸਾਰੇ ਮਾਮਲੇ ਦੀ ਕਮਾਂਡ ਹੁਣ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ, ਏ. ਸੀ. ਪੀ. ਇਨਵੈਸਟੀਗੇਸ਼ਨ ਕੰਵਲਜੀਤ ਸਿੰਘ ਅਤੇ ਏ. ਸੀ. ਪੀ. ਕਮਾਂਡ ਸੈਂਟਰ ਰਾਜਵਿੰਦਰ ਕੌਰ ਨੂੰ ਸੌਂਪ ਦਿੱਤੀ ਗਈ ਹੈ। ਮਾਮਲੇ ਨੂੰ ਲੈ ਕੇ ਹੁਣ ਐੱਸ. ਆਈ. ਟੀ. ਇਸ ਕੇਸ ਦਾ ਹਰ ਪਹਿਲੂ ਚੈੱਕ ਕਰੇਗੀ ਤਾਂ ਕਿ ਕਿਸੇ ਵੀ ਤਰੀਕੇ ਦਾ ਦਬਾਅ ਨਾ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ: ਸ਼ਨੀ ਨੇ ਬਦਲੀ ਚਾਲ, ਅਕਤੂਬਰ 2021 ’ਚ ਕੋਰੋਨਾ ਦੀ ਤੀਜੀ ਲਹਿਰ ਤੋਂ ਸਾਵਧਾਨ ਰਹਿਣ ਦੀ ਲੋੜ

PunjabKesari

ਉਥੇ ਹੀ ਪੁਲਸ ਅਧਿਕਾਰੀਆਂ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਇਸ ਕੇਸ ਵਿਚ ਵੱਡੇ ਪੱਧਰ ’ਤੇ ਕਈ ਇੰਡਸਟਰੀਅਲਿਸਟ, ਸਿਆਸਤਦਾਨ ਅਤੇ ਕਈ ਕਥਿਤ ਮੀਡੀਆ ਕਰਮਚਾਰੀਆਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਐੱਸ. ਆਈ. ਟੀ. ਦੇ ਅਫ਼ਸਰਾਂ ਵਿਚ ਬਦਲਾਅ ਦਾ ਫ਼ੈਸਲਾ ਕੀਤਾ ਗਿਆ ਹੈ ਕਿਉਂਕਿ ਪੁਲਸ ਇਸ ਐਂਗਲ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਕਿ ਇਸ ਕੇਸ ਵਿਚ ਪਰਦੇ ਦੇ ਪਿੱਛੇ ਆਸ਼ੀਸ਼ ਨਾਲ ਕਿੰਨੇ ਲੋਕ ਜੁੜੇ ਹੋਏ ਸਨ, ਤਾਂਕਿ ਉਨ੍ਹਾਂ ਨੂੰ ਇਸ ਕੇਸ ਵਿਚ ਨਾਮਜ਼ਦ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਇਸ ਕੇਸ ਵਿਚ ਭੂਮਿਕਾ ਨੂੰ ਵੀ ਚੈੱਕ ਕੀਤਾ ਜਾ ਸਕੇ।

ਐੱਸ. ਆਈ. ਟੀ. ਦੀਆਂ ਅੱਖਾਂ ਆਸ਼ੀਸ਼ ਦੀ ਕਾਲ ਡਿਟੇਲ ’ਤੇ
ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਐੱਸ. ਆਈ. ਟੀ. ਦੇ ਨਵੇਂ ਹੈੱਡ ਡੀ. ਸੀ. ਪੀ. ਗੁਰਮੀਤ ਸਿੰਘ ਦੀਆਂ ਅੱਖਾਂ ਕੇਸ ਵਿਚ ਨਾਮਜ਼ਦ ਮਾਸਟਰਮਾਈਂਡ ਆਸ਼ੀਸ਼, ਮੈਨੇਜਰ ਇੰਦਰ, ਸੋਹਿਤ, ਅਰਸ਼ਦ (ਫ਼ਰਾਰ) ਅਤੇ ਮਹਿਲਾ ਮੁਲਜ਼ਮ ਜੋਤੀ ਦੀ ਕਾਲ ਡਿਟੇਲ ਵਿਚ ਸਾਹਮਣੇ ਆਏ ਸਫੈਦਪੋਸ਼ਾਂ ਦੇ ਨੰਬਰਾਂ ’ਤੇ ਟਿਕੀਆਂ ਹਨ। ਉਨ੍ਹਾਂ ਨੂੰ ਹੁਣ ਪੁਲਸ ਜਲਦ ਹੀ ਕੇਸ ਵਿਚ ਨਾਮਜ਼ਦ ਕਰੇਗੀ। ਪੁਲਸ ਇਸ ਮਾਮਲੇ ਵਿਚ ਪਹਿਲਾਂ ਹੀ ਸਾਜ਼ਿਸ਼ ਦੀ ਧਾਰਾ 120-ਬੀ ਲਾ ਚੁੱਕੀ ਹੈ, ਜਿਸ ਦੇ ਤਹਿਤ ਹੁਣ ਕਈ ਹੋਰ ਲੋਕਾਂ ਦੇ ਨਾਂ ਸਾਹਮਣੇ ਆ ਸਕਦੇ ਹਨ, ਜਿਨ੍ਹਾਂ ਨੂੰ ਪੁਲਸ ਜਾਂਚ ਵਿਚ ਸ਼ਾਮਲ ਕਰ ਸਕਦੀ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਕੋਰੋਨਾ ਦੇ ਮੱਦੇਨਜ਼ਰ ਵਧਾਈ ਪਾਬੰਦੀਆਂ ਦੀ ਮਿਆਦ

ਕਈ ਅਧਿਕਾਰੀਆਂ ਨੂੰ ਲੰਬੀ ਛੁੱਟੀ ’ਤੇ ਭੇਜਣ ਦੀ ਤਿਆਰੀ
ਉੱਥੇ ਹੀ ਪੁਲਸ ਕਮਿਸ਼ਨਰੇਟ ਦੇ ਸੀਨੀਅਰ ਅਧਿਕਾਰੀ ਇਸ ਕੇਸ ਵਿਚ ਜੁੜੇ ਕਈ ਅਧਿਕਾਰੀਆਂ ਨੂੰ ਲੰਬੀ ਛੁੱਟੀ ’ਤੇ ਭੇਜਣ ਦੀ ਤਿਆਰੀ ਕਰ ਰਹੇ ਹਨ। ਪਤਾ ਲੱਗਾ ਹੈ ਕਿ ਜਿਨ੍ਹਾਂ ਅਧਿਕਾਰੀਆਂ ਦਾ ਨਾਂ ਸ਼ੁਰੂ ਤੋਂ ਹੀ ਇਸ ਕੇਸ ਵਿਚ ਉਛਲਦਾ ਹੈ, ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਭੇਜਿਆ ਜਾ ਰਿਹਾ ਹੈ ਤਾਂ ਕਿ ਪੁਲਸ ਦੇ ਧੁੰਦਲੇ ਹੋਏ ਅਕਸ ਨੂੰ ਡੈਮੇਜ ਕੰਟਰੋਲ ਕੀਤਾ ਜਾ ਸਕੇ। ਇਸ ਸਬੰਧ ਵਿਚ ਕਮਿਸ਼ਨਰੇਟ ਪੁਲਸ ਦੇ ਸੀਨੀਅਰ ਅਧਿਕਾਰੀ ਫ਼ੈਸਲੇ ਲੈਣ ਦੀ ਤਿਆਰੀ ਵਿਚ ਲੱਗੇ ਹੋਏ ਹਨ। ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਸੀਨੀਅਰ ਅਧਿਕਾਰੀ ਇਸ ’ਤੇ ਮੰਥਨ ਕਰ ਰਹੇ ਹਨ ਅਤੇ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਉਨ੍ਹਾਂ ਅਧਿਕਾਰੀਆਂ ਨੂੰ ਲੰਬੀ ਛੁੱਟੀ ’ਤੇ ਭੇਜਿਆ ਜਾਵੇ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਇਕ ਵਾਰ ਫਿਰ ਸ਼ਰਮਸਾਰ ਘਟਨਾ, ਵੀਡੀਓ ਬਣਾ ਕੇ 26 ਸਾਲਾ ਵਿਆਹੁਤਾ ਨਾਲ ਕੀਤਾ ਗੈਂਗਰੇਪ

ਰੈਸਟੋਰੈਂਟ ਮਾਲਕ ਤੇ ਉਸ ਦੇ ਡਰਾਈਵਰ ਨੂੰ ਜਲਦੀ ਕੇਸ ਵਿਚ ਨਾਮਜ਼ਦ ਕਰ ਸਕਦੀ ਹੈ ਪੁਲਸ
ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਰੈਸਟੋਰੈਂਟ ਮਾਲਕ ਅਤੇ ਉਸ ਦੇ ਡਰਾਈਵਰ ਨੂੰ ਜਲਦ ਹੀ ਕੇਸ ਵਿਚ ਨਾਮਜ਼ਦ ਕੀਤਾ ਜਾ ਸਕਦਾ ਹੈ ਕਿਉਂਕਿ ਉਕਤ ਸਾਰੇ ਮਾਮਲੇ ਵਿਚ ਪੀ. ਪੀ. ਆਰ. ਮਾਲ ਸਥਿਤ ਰੈਸਟੋਰੈਂਟ ਮਾਲਕ ਅਤੇ ਅਰਬਨ ਅਸਟੇਟ ਕੂਲ ਰੋਡ ਸਥਿਤ ਰੈਸਟੋਰੈਂਟ ਮਾਲਕ ਦੀ ਭੂਮਿਕਾ ਸ਼ੱਕੀ ਮੰਨੀ ਜਾ ਰਹੀ ਹੈ ਕਿਉਂਕਿ ਉਸ ਦਾ ਪੁਲਸ ਅਧਿਕਾਰੀਆਂ ਵਿਚ ਉੱਠਣਾ-ਬੈਠਣਾ ਹੋਣ ਕਾਰਨ ਸਾਰਾ ਗੰਦਾ ਧੰਦਾ ਚੱਲਦਾ ਰਿਹਾ। ਇਸ ਰੈਸਟੋਰੈਂਟ ਮਾਲਕ ਦੇ ਨਾਲ ਕੁਝ ਅਜਿਹੇ ਲੋਕਾਂ ਦੇ ਵੀ ਸੰਬੰਧ ਹਨ, ਜੋ ਹੁਣ ਇਸ ਕੇਸ ਵਿਚੋਂ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿਉਂਕਿ ਅਜਿਹਾ ਸੰਭਵ ਹੁੰਦਾ ਦਿਸ ਨਹੀਂ ਰਿਹਾ, ਇਸ ਲਈ ਪੁਲਸ ਇਸ ਮਾਮਲੇ ਵਿਚ ਕੋਈ ਵੀ ਐਂਗਲ ਛੱਡਣਾ ਨਹੀਂ ਚਾਹੁੰਦੀ।

ਇਹ ਵੀ ਪੜ੍ਹੋ: ਜਲੰਧਰ: ਧੀ ਨੂੰ ਜਨਮ ਦੇਣ ਦੇ ਬਾਅਦ ਦੁਨੀਆ ਨੂੰ ਛੱਡ ਗਈ ਮਾਂ, ਪਰਿਵਾਰ ਨੇ ਡਾਕਟਰਾਂ 'ਤੇ ਲਾਏ ਵੱਡੇ ਦੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News