ਜਾਰੀ ਰੈੱਡ ਅਲਰਟ ਵਿਚਾਲੇ ਧੁੰਦ ਦੀ ਚਾਦਰ ’ਚ ਲਿਪਟਿਆ ਰਹੇਗਾ ਮਹਾਨਗਰ ਜਲੰਧਰ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

Wednesday, Dec 21, 2022 - 03:39 PM (IST)

ਜਾਰੀ ਰੈੱਡ ਅਲਰਟ ਵਿਚਾਲੇ ਧੁੰਦ ਦੀ ਚਾਦਰ ’ਚ ਲਿਪਟਿਆ ਰਹੇਗਾ ਮਹਾਨਗਰ ਜਲੰਧਰ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਜਲੰਧਰ(ਸੁਰਿੰਦਰ)- ਆਉਣ ਵਾਲੇ ਦਿਨਾਂ ’ਚ ਧੁੰਦ ਹੋਰ ਗਹਿਰੀ ਹੋ ਜਾਵੇਗੀ, ਕਿਉਂਕਿ ਮੌਸਮ ਮਹਿਕਮੇ ਨੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ, ਜਿਸ ਕਾਰਨ ਅਗਲੇ 5 ਦਿਨਾਂ ਤੱਕ ਜਲੰਧਰ ਧੁੰਦ ਦੀ ਚਾਦਰ ’ਚ ਲਿਪਟਿਆ ਰਹੇਗਾ। ਦੋ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਅਤੇ ਸੀਤ ਲਹਿਰ ਕਾਰਨ ਤਾਪਮਾਨ ’ਚ ਭਾਰੀ ਗਿਰਾਵਟ ਆਈ ਹੈ। ਮੈਦਾਨੀ ਇਲਾਕਿਆਂ ’ਚ ਸ਼ਾਮ 6 ਵਜੇ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਵੇਰੇ 11 ਵਜੇ ਤੱਕ ਸਾਫ਼ ਨਹੀਂ ਹੁੰਦੀ। ਮੌਸਮ ਮਹਿਕਮੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਸੀਤ ਲਹਿਰ ਅਤੇ ਸੰਘਣੀ ਧੁੰਦ ਕਾਰਨ ਪੰਜਾਬ ਦਾ ਘੱਟੋ-ਘੱਟ ਤਾਪਮਾਨ ਬਠਿੰਡਾ ’ਚ 3.4 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਨਾਰਨੌਲ ’ਚ 4.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਅਗਲੇ 4-5 ਦਿਨਾਂ ਦੌਰਾਨ ਵੱਖ-ਵੱਖ ਥਾਵਾਂ ’ਤੇ ਗੰਭੀਰ ਸੀਤ ਲਹਿਰ ਦੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ ਅਤੇ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਸਥਾਨਾਂ ’ਤੇ ਸੰਘਣੀ ਤੋਂ ਸੰਘਣੀ ਧੁੰਦ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਜਲੰਧਰ ਵਿਖੇ ਵਿਧਾਇਕ ਰਮਨ ਅਰੋੜਾ ਦੇ ਘਰ ਪੁੱਜੇ, ਵੇਖੋ ਤਸਵੀਰਾਂ

PunjabKesari

ਸੀਤ ਲਹਿਰ ਕਾਰਨ ਠਿਠੁਰਨ ਵਧੀ
ਮੰਗਲਵਾਰ ਨੂੰ ਦਿਨ ਭਰ ਹਲਕੀ ਸੀਤ ਲਹਿਰ ਚੱਲਦੀ ਰਹੀ, ਜਿਸ ਕਾਰਨ ਠਿਠੁਰਨ ਵੀ ਵਧ ਗਈ ਹੈ। ਲੋਕ ਠੰਡ ਤੋਂ ਬਚਣ ਲਈ ਅੱਗ ਬਾਲ ਰਹੇ ਹਨ। ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕਰਦਿਆਂ ਕਿਹਾ ਕਿ ਧੁੰਦ ਇੰਨੀ ਸੰਘਣੀ ਹੋਵੇਗੀ ਕਿ 5 ਮੀਟਰ ਦੀ ਦੂਰੀ ਤੋਂ ਕੁਝ ਵੀ ਦਿਖਾਈ ਨਹੀਂ ਦੇਵੇਗਾ। ਧੁੰਦ ਦਾ ਅਸਰ ਸਵੇਰੇ 10 ਵਜੇ ਤੱਕ ਰਹੇਗਾ। ਤਾਪਮਾਨ ’ਚ ਗਿਰਾਵਟ ਕਾਰਨ 5 ਦਿਨਾਂ ਤੱਕ ਦਿਨ ਵੇਲੇ ਤਾਪਮਾਨ 20 ਡਿਗਰੀ ਤੇ ਸਵੇਰੇ 6 ਡਿਗਰੀ ਦੇ ਆਸ-ਪਾਸ ਰਹੇਗਾ, ਜੇਕਰ ਧੁੰਦ ਦਾ ਪ੍ਰਭਾਵ ਜ਼ਿਆਦਾ ਦਿਨਾਂ ਤੱਕ ਬਣਿਆ ਰਿਹਾ ਤਾਂ ਤਾਪਮਾਨ ’ਚ ਹੋਰ ਵੀ ਭਾਰੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਉੱਥੇ ਹੀ ਅਜੇ ਤੱਕ ਮੀਂਹ ਦੇ ਕੋਈ ਸੰਕੇਤ ਨਹੀਂ ਹਨ। 31 ਦਸੰਬਰ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਨੈਸ਼ਨਲ ਹਾਈਵੇਅ ਅਥਾਰਿਟੀ ਨੇ ਲਗਾਉਣੇ ਸ਼ੁਰੂ ਕੀਤਾ ਰਿਫਲੈਕਟਰ
ਸੰਘਣੀ ਧੁੰਦ ਦੇ ਮੱਦੇਨਜ਼ਰ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਰਿਫਲੈਕਟਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਜਿਸ ਥਾਂ ਲਾਈਟਾਂ ਬੰਦ ਹਨ, ਉੱਥੇ ਉਨ੍ਹਾਂ ਨੂੰ ਠੀਕ ਕਰਵਾਇਆ ਜਾ ਰਿਹਾ ਹੈ। ਸਾਈਨ ਬੋਰਡ ਲਾਏ ਜਾ ਰਹੇ ਹਨ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ। ਧੁੰਦ ਕਾਰਨ ਕਾਲਾ ਸੰਘਿਆਂ ਰੋਡ ’ਤੇ ਸਵੇਰੇ ਕਾਰ ਚਾਲਕ ਨੂੰ ਸੜਕ ਦਿਖਾਈ ਨਹੀਂ ਦਿੱਤੀ ਤੇ ਉਹ ਨਹਿਰ ’ਚ ਜਾ ਡਿੱਗਾ ਪਰ ਨਹਿਰ ’ਚ ਪਾਣੀ ਨਾ ਹੋਣ ਕਾਰਨ ਬਚਾਅ ਹੋ ਗਿਆ। ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਅਜਿਹਾ ਹੀ ਇਕ ਮਾਮਲਾ ਸੁਲਤਾਨਪੁਰ ਰੋਡ ’ਤੇ ਦੇਖਣ ਨੂੰ ਮਿਲਿਆ। ਰਾਤ ਸਮੇਂ ਸਿੰਗਲ ਰੋਡ ਹੋਣ ਕਾਰਨ ਸੜਕ ਨਜ਼ਰ ਨਹੀਂ ਆ ਰਹੀ ਸੀ ਤੇ ਟਰੱਕ ਚਾਲਕ ਨੇ ਟਰੱਕ ਨੂੰ ਖੇਤਾਂ ’ਚ ਹੀ ਉਤਾਰ ਦਿੱਤਾ।

ਇਹ ਵੀ ਪੜ੍ਹੋ :  ਸਰਕਾਰੀ ਸਕੂਲਾਂ ਦੀ ਦਸ਼ਾ 'ਚ ਸੁਧਾਰ ਨੂੰ ਲੈ ਕੇ ਭਗਵੰਤ ਮਾਨ ਨੇ ਸ਼ੇਅਰ ਕੀਤੀਆਂ ਤਸਵੀਰਾਂ, ਆਖੀ ਇਹ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News