ਗੁੰਡਾਗਰਦੀ: ਫਤਿਹ ਗੈਂਗ ਵਲੋਂ ਅਗਵਾ ਨੌਜਵਾਨ 'ਤੇ ਬੇਤਹਾਸ਼ਾ ਤਸ਼ੱਦਦ, ਵੀਡੀਓ ਬਣਾ ਕੀਤੀ ਵਾਇਰਲ

Tuesday, Sep 22, 2020 - 11:40 AM (IST)

ਗੁੰਡਾਗਰਦੀ: ਫਤਿਹ ਗੈਂਗ ਵਲੋਂ ਅਗਵਾ ਨੌਜਵਾਨ 'ਤੇ ਬੇਤਹਾਸ਼ਾ ਤਸ਼ੱਦਦ, ਵੀਡੀਓ ਬਣਾ ਕੀਤੀ ਵਾਇਰਲ

ਜਲੰਧਰ (ਜ. ਬ.): ਪੁਲਸ ਦੀ ਢਿੱਲ ਕਾਰਣ ਬਦਮਾਸ਼ ਫਤਿਹ ਗੈਂਗ ਸ਼ਹਿਰ 'ਚ ਆਪਣੇ ਪੈਰ ਪਸਾਰਨ ਵਿਚ ਲੱਗਾ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਫਤਿਹ ਗੈਂਗ 'ਤੇ ਸ਼ਹਿਰ ਦੇ ਕਈ ਥਾਣਿਆਂ 'ਚ ਕੁੱਟਮਾਰ ਅਤੇ ਗੁੰਡਾਗਰਦੀ ਦੇ ਕੇਸ ਦਰਜ ਹਨ ਪਰ ਕਿਸੇ ਵੀ ਕੇਸ 'ਚ ਉਸਦੀ ਗ੍ਰਿਫ਼ਤਾਰੀ ਨਹੀਂ ਹੋਈ। ਫਤਿਹ ਗੈਂਗ ਨੇ ਹੁਣ ਪੁਲਸ ਨੂੰ ਚੁਣੌਤੀ ਦਿੰਦਿਆਂ ਇਕ ਨੌਜਵਾਨ ਨੂੰ ਅਗਵਾ ਕਰ ਕੇ ਬਸਤੀਆਂ ਇਲਾਕੇ 'ਚ ਸਥਿਤ ਇਕ ਗੋਦਾਮ ਵਿਚ ਲਿਜਾ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਇੰਨਾ ਹੀ ਨਹੀਂ, ਕੁੱਟਮਾਰ ਤੋਂ ਬਾਅਦ ਫਤਿਹ ਗੈਂਗ ਦੇ ਲੋਕ ਜਦੋਂ ਵਾਪਸ ਆਏ ਤਾਂ ਉਨ੍ਹਾਂ ਨੂੰ ਵਰਕਸ਼ਾਪ ਚੌਕ ਵਿਚ ਉਕਤ ਨੌਜਵਾਨ ਦਾ ਇਕ ਹੋਰ ਸਾਥੀ ਮਿਲ ਗਿਆ, ਜਿਸ 'ਤੇ ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ: ਪੈਰ ਮਾਰ ਕੇ ਲਾਹੀ ਬਜ਼ੁਰਗ ਦੀ ਪੱਗ, ਵੀਡੀਓ ਵਾਇਰਲ
PunjabKesariਸੂਤਰਾਂ ਦੀ ਮੰਨੀਏ ਤਾਂ ਇਹ ਦੋਵੇਂ ਵੀਡੀਓ 2 ਦਿਨ ਪੁਰਾਣੀਆਂ ਦੱਸੀਆਂ ਜਾ ਰਹੀਆਂ ਹਨ। ਪਹਿਲਾਂ ਫਤਿਹ ਗੈਂਗ ਨੇ ਬਿੱਲੂ ਨਾਂ ਦੇ ਨੌਜਵਾਨ ਨੂੰ ਅਗਵਾ ਕੀਤਾ ਤੇ ਬਾਅਦ ਵਿਚ ਉਸ ਨੂੰ ਇਕ ਗੋਦਾਮ ਵਿਚ ਲੈ ਗਏ। ਉਥੇ ਉਕਤ ਗੈਂਗ ਨੇ ਨੌਜਵਾਨ ਦੇ ਕੱਪੜੇ ਪਾੜ ਦਿੱਤੇ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁਝ ਨੌਜਵਾਨਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਵੀ ਸਨ। ਨੌਜਵਾਨ ਨੂੰ ਜ਼ਬਰਦਸਤੀ ਜ਼ਮੀਨ 'ਤੇ ਬਿਠਾਇਆ ਗਿਆ ਅਤੇ ਉਸ ਨੂੰ ਠੁੱਡਾਂ ਅਤੇ ਘਸੁੰਨ ਮਾਰ ਕੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵਾਪਸੀ 'ਤੇ ਜਦੋਂ ਉਕਤ ਹਮਲਾਵਰ ਵਰਕਸ਼ਾਪ ਚੌਕ ਨੇੜੇ ਪਹੁੰਚੇ ਤਾਂ ਬਿੱਲੂ ਦਾ ਇਕ ਹੋਰ ਸਾਥੀ ਕਿਸ਼ਨ ਉਨ੍ਹਾਂ ਨੂੰ ਦਿਸ ਗਿਆ, ਜਿਸ ਨੂੰ ਰੋਕ ਕੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਉਨ੍ਹਾਂ ਦੇ ਖੂਨ ਵਿਚ ਲਥਪਥ ਹੋਣ ਦੀ ਉਨ੍ਹਾਂ ਵੀਡੀਓ ਵੀ ਬਣਾਈ। ਹਮਲਾਵਰਾਂ ਤੋਂ ਬਚ ਕੇ ਕਿਸ਼ਨ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉਸ ਦਾ ਪਿੱਛਾ ਕਰ ਕੇ ਦੁਬਾਰਾ ਫੜ ਲਿਆ ਅਤੇ ਉਸ ਦੀਆਂ ਲੱਤਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਕਿਸ਼ਨ ਨੇ ਇਕ ਮੋਬਾਇਲ ਸ਼ਾਪ ਵਿਚ ਲੁਕ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ :  ਅੰਪਾਇਰ ਦੇ ਗਲਤ ਫ਼ੈਸਲੇ ’ਤੇ ਭੜਕੀ ਪ੍ਰੀਟੀ ਜ਼ਿੰਟਾ, ਦਿੱਤਾ ਵੱਡਾ ਬਿਆਨ

PunjabKesariਸੂਤਰਾਂ ਦੀ ਮੰਨੀਏ ਤਾਂ ਫਤਿਹ ਗੈਂਗ ਦੀ ਉਨ੍ਹਾਂ ਦੋਵਾਂ ਨੌਜਵਾਨਾਂ ਨਾਲ ਪੁਰਾਣੀ ਰੰਜਿਸ਼ ਸੀ। ਦੂਜੇ ਪਾਸੇ ਥਾਣਾ ਨੰਬਰ 2 ਦੇ ਇੰਚਾਰਜ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਐਤਵਾਰ ਨੂੰ ਵਰਕਸ਼ਾਪ ਚੌਕ ਵਿਚ ਇਕ ਝਗੜਾ ਹੋਣ ਦੀ ਸੂਚਨਾ ਮਿਲੀ ਸੀ। ਪੁਲਸ ਜਦੋਂ ਉਥੇ ਪਹੁੰਚੀ ਤਾਂ ਉਥੇ ਕੋਈ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਫਤਿਹ ਗੈਂਗ ਕਾਲਜ ਦੀ ਪ੍ਰਧਾਨਗੀ ਲਈ ਮਕਸੂਦਾਂ ਮੰਡੀ ਦੇ ਬਾਹਰ ਵੀ ਵਿਵਾਦ ਕਰ ਚੁੱਕਾ ਹੈ। ਥਾਣਾ ਨੰਬਰ 1 ਵਿਚ ਉਸ ਖਿਲਾਫ ਕੇਸ ਦਰਜ ਹੋਇਆ ਸੀ। ਉਸ ਸਮੇਂ ਗੋਲੀਆਂ ਚੱਲਣ ਦੀ ਵੀ ਚਰਚਾ ਹੋਈ ਸੀ ਪਰ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਉਸ ਸਮੇਂ ਵੀ ਪੁਲਸ ਨੇ ਦੂਜੀ ਧਿਰ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਪਰ ਫਤਿਹ ਕਾਬੂ ਨਹੀਂ ਆਇਆ ਸੀ। ਇਸ ਤੋਂ ਕੁਝ ਸਮਾਂ ਬਾਅਦ ਹੀ ਫਤਿਹ ਗੈਂਗ ਨੇ ਸ਼ਿਵ ਸੈਨਾ ਦੀ ਮਹਿਲਾ ਆਗੂ ਦੇ ਬੇਟੇ ਦੇ ਘਰ ਵਿਚ ਦਾਖਲ ਹੋ ਕੇ ਭੰਨ-ਤੋੜ ਕੀਤੀ ਸੀ, ਉਦੋਂ ਵੀ ਫਤਿਹ 'ਤੇ ਕੇਸ ਦਰਜ ਹੋਇਆ ਸੀ ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ। ਫਤਿਹ ਕੋਲ ਨਾਜਾਇਜ਼ ਹਥਿਆਰ ਹੋਣ ਦੀ ਵੀ ਚਰਚਾ ਹੈ ਪਰ ਪੁਲਸ ਵੱਲੋਂ ਫਤਿਹ ਦੇ ਮਾਮਲੇ ਵਿਚ ਇੰਨੀ ਢਿੱਲ ਵਰਤਣਾ ਸ਼ਹਿਰ ਵਿਚ ਗੈਂਗਵਾਰ ਨੂੰ ਸੱਦਾ ਦੇਣ ਬਰਾਬਰ ਹੈ।

PunjabKesari


author

Baljeet Kaur

Content Editor

Related News