ਜੂਨ-ਜੁਲਾਈ ਫਿਰ ਗ੍ਰਹਿਣਾਂ ਦੀ ਲਪੇਟ 'ਚ, ਹੋਰ ਵਧੇਗਾ ਕੋਰੋਨਾ ਦਾ ਕਹਿਰ

05/26/2020 9:59:30 AM

ਜਲੰਧਰ (ਧਵਨ) : ਸਾਲ 2020 ਦੀ ਸ਼ੁਰੂਆਤ ਗ੍ਰਹਿਣ ਦੇ ਅਸਰ ਤੋਂ ਪੀੜਤ ਰਹੀ। 26 ਦਸੰਬਰ ਦੇ ਸੂਰਜ ਗ੍ਰਹਿਣ ਦਾ ਅਸਰ ਸਾਲ ਦੇ ਸ਼ੁਰੂਆਤ 'ਚ ਰਿਹਾ । ਨਾਲ ਹੀ 6 ਗ੍ਰਹਿ ਇਸ ਗ੍ਰਹਿਣ ਤੋਂ ਪੀੜਤ ਰਹੇ ਜੋ ਸਾਲ ਦੀ ਸ਼ੁਰੂਆਤ 'ਚ ਵੀ ਆਪਣਾ ਅਸਰ ਦਿਖਾ ਰਹੇ ਸਨ। ਹਾਲੇ ਇਸ ਗ੍ਰਹਿਣ ਕਾਲ ਦੇ 15 ਦਿਨ ਦੇ ਗ੍ਰਾਸ ਤੋਂ ਸਾਲ ਨਿਕਲ ਹੀ ਰਿਹਾ ਸੀ ਕਿ ਦੂਜਾ ਚੰਦਰ ਗ੍ਰਹਿਣ 11 ਜਨਵਰੀ ਨੂੰ ਪੈ ਗਿਆ। ਇਹ ਦੋਵੇਂ ਹੀ ਗ੍ਰਹਿਣ ਵਿਸ਼ਵ ਦੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕਰ ਰਹੇ ਸਨ। ਮੁੱਖ ਤੌਰ 'ਤੇ ਚੀਨ, ਯੂਰਪ, ਏਸ਼ੀਆ, ਆਸਟ੍ਰੀਆ, ਅਮਰੀਕਾ, ਖਾੜ੍ਹੀ ਦੇਸ਼, ਸਾਊਦੀ ਅਰਬ ਅਤੇ ਦੁਬਈ ਆਦਿ ਕੋਰੋਨਾ ਵਾਇਰਸ ਦਾ ਮਹਾਪ੍ਰਕੋਪ ਵਿਸ਼ੇਸ਼ ਕਰ ਕੇ ਇਨ੍ਹਾਂ ਦੇਸ਼ਾਂ 'ਚ ਹੀ ਵੱਧ ਨਜ਼ਰ ਆਇਆ। ਇਨ੍ਹਾਂ ਦੇਸ਼ਾਂ 'ਚ ਸਾਲ ਦਾ ਪਹਿਲਾ ਹਿੱਸਾ ਅਰਥਾਤ ਪਹਿਲੇ 7 ਮਹੀਨੇ ਗ੍ਰਹਿਣ ਜਾਂ ਫਿਰ ਸੁਪਰ ਮੂਨ ਤੋਂ ਪੀੜਤ ਹਨ। ਸੁਪਰ ਮੂਨ ਦਾ ਅਸਰ ਵੀ ਲਗਭਗ ਗ੍ਰਹਿਣ ਵਰਗਾ ਹੀ ਹੁੰਦਾ ਹੈ। ਦੇਸ਼ ਦੀ ਪ੍ਰਮੁੱਖ ਜੋਤਿਸ਼ੀ ਨੰਦਿਤਾ ਪਾਂਡੇ ਮੁਤਾਬਕ ਗ੍ਰਹਿਣ ਮੁਤਾਬਕ ਸਮਾਜ 'ਚ ਭਾਵਨਾਤਮਕ ਅਤੇ ਮਾਨਸਿਕ ਅਸ਼ਾਂਤੀ ਵੱਧਦੀ ਹੈ। ਕੁਦਰਤੀ ਆਫਤਾਂ ਜਿਵੇਂ ਭੂਚਾਲ ਆਉਂਦੇ ਹਨ। ਯੁੱਧ ਦੀ ਸਥਿਤੀ ਬਣਦੀ ਹੈ। ਸ਼ੇਅਰ ਮਾਰਕੀਟ 'ਚ ਉਤਾਰ-ਚੜਾਅ ਆਉਂਦੇ ਹਨ। ਬਾਰਡਰ 'ਤੇ ਤਣਾਅ ਅਤੇ ਯੁੱਧ ਵਰਗੇ ਹਾਲਾਤ ਬਣਦੇ ਹਨ।

ਇਹ ਵੀ ਪੜ੍ਹੋ : ਕੈਦੀ ਨੂੰ ਜੇਲ 'ਚ ਮੋਬਾਇਲ ਅਤੇ ਨਸ਼ੀਲੀਆਂ ਗੋਲੀਆਂ ਮੁਹੱਈਆ ਕਰਵਾਉਣ ਵਾਲੇ ਦੋ ਪੇਸਕੋ ਕਾਮੇ ਗ੍ਰਿਫਤਾਰ

ਉਨ੍ਹਾਂ ਕਿਹਾ ਕਿ 5/6 ਜੂਨ ਦਾ ਗ੍ਰਹਿਣ ਬ੍ਰਿਸ਼ਚਕ ਰਾਸ਼ੀ 'ਚ ਪਵੇਗਾ। ਬ੍ਰਿਸ਼ਚਕ ਰਾਸ਼ੀ ਜਲ ਤੱਤ ਦੀ ਰਾਸ਼ੀ ਅਤੇ ਉਸ ਦਾ ਸਵਾਮੀ ਮੰਗਲ ਹੁੰਦਾ ਹੈ ਜੋ ਭੂਮੀ, ਯੁੱਧ ਅਤੇ ਅਗਨੀ ਦਾ ਕਾਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਗ੍ਰਹਿਣ ਕਾਰਨ ਮਈ ਦੇ ਆਖਰੀ ਹਫਤੇ ਤੋਂ ਲੈ ਕੇ 20 ਜੁਲਾਈ ਤੱਕ ਦੀ ਮਿਆਦ ਬਹੁਤ ਕਠਿਨਾਈਆਂ ਲੈ ਕੇ ਆਵੇਗੀ। ਇਸ ਸਮੇਂ ਪ੍ਰਤੀਕੂਲ ਮਾਹੌਲ ਰਹੇਗਾ ਅਤੇ ਕੁਦਰਤੀ ਆਫਤਾਂ ਦੇ ਸੰਜੋਗ ਜ਼ਿਆਦਾ ਬਣਨਗੇ। ਜਲ ਅਤੇ ਭੂਮੀ ਸਬੰਧੀ ਆਫਤਾਂ ਜਿਵੇਂ ਹੜ੍ਹ, ਮੀਂਹ, ਜ਼ਮੀਨ ਦਾ ਧੱਸਣਾ, ਭੂਚਾਲ, ਅੱਗ ਲੱਗਣ ਦੀਆਂ ਘਟਨਾਵਾਂ ਦੀਆਂ ਜ਼ਿਆਦਾ ਸੰਭਾਵਨਾਵਾਂ ਰਹਿਣਗੀਆਂ। ਮੰਗਲ ਦੇ ਸ਼ਨੀ ਦੀ ਰਾਸ਼ੀ 'ਚ ਹੋਣ ਕਾਰਣ ਸ਼ਨੀ ਨਾਲ ਸਬੰਧਤ ਪ੍ਰਕੋਪ ਵੀ ਹੋਣਗੇ ਜਿਵੇਂ ਕਿ ਕੋਲਾ ਖਾਨਾਂ 'ਚ ਅੱਗ ਲੱਗ ਜਾਣਾ, ਜ਼ਮੀਨ ਧਸ ਜਾਣਾ, ਤੇਲ, ਕੈਮੀਕਲ, ਪਟਾਕਿਆਂ ਜਾਂ ਫਿਰ ਹਥਿਆਰਾਂ ਦੀ ਫੈਕਟਰੀ 'ਚ ਅੱਗ ਲੱਗ ਜਾਣਾ। ਕਿਸੇ ਟ੍ਰਾਂਸਪੋਰਟ ਨਾਲ ਸਬੰਧਤ ਵਾਹਨ 'ਚ ਅੱਗ ਲੱਗਣਾ। ਹਵਾਈ ਯਾਤਰਾਵਾਂ 'ਚ ਕਸ਼ਟ, ਹਵਾਈ ਜਹਾਜ਼ਾਂ ਦਾ ਕ੍ਰੈਸ਼ ਹੋ ਜਾਣਾ, ਇਹ ਸਭ ਘਟਨਾਵਾਂ ਜੂਨ-ਜੁਲਾਈ ਮਹੀਨਿਆਂ 'ਚ ਵੱਧ ਹੋਣਗੀਆਂ।

ਇਹ ਵੀ ਪੜ੍ਹੋ :  ਚੰਡੀਗੜ੍ਹ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, ਡੇਢ ਸਾਲਾ ਬੱਚੇ ਸਮੇਤ 3 ਲੋਕਾਂ ਦੀ ਰਿਪੋਰਟ ਪਾਜ਼ੇਟਿਵ

ਜਲ ਤੱਤ ਰਾਸ਼ੀ ਹੋਣ ਕਾਰਨ ਪਾਣੀ ਨਾਲ ਸੰਬਧਤ ਆਫਤਾਂ ਵਧਣਗੀਆਂ ਜਿਵੇਂ ਹੜ੍ਹ ਦਾ ਆਉਣਾ, ਚੱਕਰਵਾਤ ਜਾਂ ਸੁਨਾਮੀ, ਜੂਨ 'ਚ ਦੋ ਗ੍ਰਹਿਣ ਅਤੇ ਇਕ ਗ੍ਰਹਿਣ 5 ਜੁਲਾਈ ਨੂੰ ਪੈਣ ਵਾਲਾ। ਜੂਨ ਅਤੇ ਜੁਲਾਈ ਦੇ ਮਹੀਨਿਆਂ 'ਚ ਸਮਾਂ ਕਾਫੀ ਨਾਜ਼ੁਕ ਰਹੇਗਾ। ਕਿਸੇ ਸਿਆਸਤਦਾਨ, ਸੈਲੀਬ੍ਰਿਟੀ ਜਾਂ ਕਿਸੇ ਅਹਿਮ ਵਿਅਕਤੀ ਦੀ ਮੌਤ ਇਸ ਸਮੇਂ ਨਿਸ਼ਚਿਤ ਹੈ। ਕੋਰੋਨਾ ਬੀਮਾਰੀ ਇਕ ਦਮ ਵਧੇਗੀ। ਮਜ਼ਦੂਰ ਅਤੇ ਸਰਕਾਰ ਦਰਮਿਆਨ ਮਤਭੇਦ ਵੱਧ ਸਕਦੇ ਹਨ। ਸੰਤ ਸਮਾਜ ਨੂੰ ਦੋਸ਼-ਪ੍ਰਤੀਦੋਸ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੁਰੂ ਦੇ ਨੀਚ 'ਚ ਹੋਣ ਕਾਰਣ ਧਰਮ ਗੁਰੂਆਂ ਲਈ ਵੀ 30 ਜੂਨ ਤੱਕ ਦਾ ਸਮਾਂ ਨਾਜ਼ੁਕ ਹੈ ਅਤੇ ਉਨ੍ਹਾਂ ਦੇ ਉੱਪਰ ਵੀ ਦੋਸ਼ ਲੱਗਣਗੇ।

ਇਹ ਵੀ ਪੜ੍ਹੋ : ਜਲੰਧਰ 'ਚ ਕੋਰੋਨਾ ਦਾ ਧਮਾਕਾ, 10 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ

ਨੰਦਿਤਾ ਪਾਂਡੇ ਨੇ ਕਿਹਾ ਕਿ ਸਾਲ ਦੇ ਅਖੀਰ 'ਚ ਵੀ ਦੋ ਗ੍ਰਹਿਣ ਪੈਣੇ ਹਨ। 30 ਨਵੰਬਰ ਨੂੰ ਅੰਸ਼ਿਕ ਚੰਦਰ ਗ੍ਰਹਿਣ ਅਤੇ 14 ਦਸੰਬਰ ਨੂੰ ਬ੍ਰਿਸ਼ਚਕ ਰਾਸ਼ੀ ਨੂੰ ਪੂਰਣ ਸੂਰਜ ਗ੍ਰਹਿਣ ਪਵੇਗਾ। 20 ਨਵੰਬਰ ਨੂੰ ਗੁਰੂ ਮੁੜ ਨੀਚ ਰਾਸ਼ੀ 'ਚ ਪ੍ਰਵੇਸ਼ ਕਰਨਗੇ ਅਤੇ 1 ਅਪ੍ਰੈਲ 2020 ਤੱਕ ਉਥੇ ਰਹਿਣਗੇ। ਬ੍ਰਿਸ਼ਚਕ ਰਾਸ਼ੀ 'ਚ ਪੈਣ ਵਾਲੇ ਚੰਦਰ ਗ੍ਰਹਿਣ ਭੂਮੀ, ਸੁੱਖ-ਸਮਰਿਧੀ ਨਾਲ ਸੰਬੰਧਤ ਆਫਤਾਂ ਵੱਧ ਲੈ ਕੇ ਆਵੇਗਾ। ਬ੍ਰਿਸ਼ਚਕ ਰਾਸ਼ੀ ਨਾਲ ਜਲ ਪ੍ਰਲਯ ਅਤੇ ਤੂਫਾਨੀ ਚੱਕਰਵਾਤ ਵੱਧ ਆਉਣਗੇ। ਇਸ ਦਾ ਅਸਰ ਨਵੇਂ ਸਾਲ 2021 'ਚ ਵੀ ਫਰਵਰੀ ਦੇ ਮਹੀਨੇ ਤੱਕ ਦਿਖਾਈ ਦੇਵੇਗਾ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੀ ਦਹਿਸ਼ਤ : ਸਿਹਤ ਵਿਭਾਗ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਬਦਲੀ ਨੀਤੀ


Baljeet Kaur

Content Editor

Related News