ਜਲੰਧਰ ''ਚ ਈ-ਰਿਕਸ਼ਾ ਚਾਲਕ ''ਤੇ ਹਮਲਾ! ਪੁਲਸ ਜਾਂਚ ''ਚ ਸਾਹਮਣੇ ਆਈ ਪੂਰੀ ਕਹਾਣੀ (ਵੀਡੀਓ)

Saturday, Jun 06, 2026 - 05:47 PM (IST)

ਜਲੰਧਰ ''ਚ ਈ-ਰਿਕਸ਼ਾ ਚਾਲਕ ''ਤੇ ਹਮਲਾ! ਪੁਲਸ ਜਾਂਚ ''ਚ ਸਾਹਮਣੇ ਆਈ ਪੂਰੀ ਕਹਾਣੀ (ਵੀਡੀਓ)

ਜਲੰਧਰ (ਸੋਨੂੰ ਮਹਾਜਨ): ਮਹਾਨਗਰ ਵਿਚ ਜੁਰਮ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਕਿਸ਼ਨਪੁਰਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਈ-ਰਿਕਸ਼ਾ ਚਾਲਕ 'ਤੇ ਹਮਲਾ ਕਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪਰ ਬਾਅਦ ਵਿਚ ਪੁਲਸ ਜਾਂਚ ਦੌਰਾਨ ਇਹ ਮਾਮਲਾ ਆਪਸੀ ਰੰਜਿਸ਼ ਦਾ ਨਿਕਲਿਆ। ਜ਼ਖ਼ਮੀ ਈ-ਰਿਕਸ਼ਾ ਚਾਲਕ ਦੀ ਪਛਾਣ ਕਮਲ ਕੁਮਾਰ ਵਜੋਂ ਹੋਈ ਹੈ, ਜਿਸ ਦੀ ਉਮਰ 65 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਉਸ ਨੂੰ ਜ਼ਖ਼ਮੀ ਹਾਲਤ ਵਿਚ ਜਲੰਧਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। 

ਕਮਲ ਕੁਮਾਰ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਜਿਵੇਂ ਹੀ ਘਟਨਾ ਦਾ ਪਤਾ ਲੱਗਿਆ ਤਾਂ ਉਹ ਤੁਰੰਤ ਹਸਪਤਾਲ ਪਹੁੰਚ ਗਏ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਾਲਾਂਕਿ ਇਸ ਨੂੰ ਲੁੱਟ ਦੀ ਘਟਨਾ ਦੱਸਿਆ ਜਾ ਰਿਹਾ ਸੀ, ਪਰ ਬਾਅਦ ਵਿਚ ਪੁਲਸ ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਲੁੱਟ ਨਹੀਂ, ਸਗੋਂ ਆਪਸੀ ਝਗੜੇ ਦਾ ਮਾਮਲਾ ਹੈ। ਇਸ ਘਟਨਾ ਵਿਚ ਈ-ਰਿਕਸ਼ਾ ਚਾਲਕ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਤੇ ਉਸ ਦੇ ਈ-ਰਿਕਸ਼ਾ ਦਾ ਸ਼ੀਸ਼ਾ ਵੀ ਤੋੜ ਦਿੱਤਾ ਗਿਆ। 

ਸ਼ੁਰੂਆਤੀ ਜਾਣਕਾਰੀ ਮੁਤਾਬਕ, ਕਿਸ਼ਨਪੁਰਾ ਚੌਕ ਨੇੜੇ ਈ-ਰਿਕਸ਼ਾ ਚਾਲਕ ਦੇ ਨਾਲ ਕੁਝ ਲੋਕਾਂ ਨੇ ਅਚਾਨਕ ਕੁੱਟਮਾਰ ਸ਼ੁਰੂ ਕਰ ਦਿੱਤੀ। ਹਮਲਾਵਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਨੂੰ ਕਾਨੂੰਨ ਜਾਂ ਪੁਲਸ ਦਾ ਕੋਈ ਖੌਫ ਨਹੀਂ ਸੀ। ਉਨ੍ਹਾਂ ਨੇ ਈ-ਰਿਕਸ਼ਾ 'ਤੇ ਹਮਲਾ ਕਰ ਕੇ ਉਸ ਦਾ ਸ਼ੀਸਾ ਪੂਰੀ ਤਰ੍ਹਾਂ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਰਾਹਗੀਰਾਂ ਤੇ ਸਥਾਨਕ ਲੋਕਾਂ ਵਿਚ ਇਹ ਚਰਚਾ ਸ਼ੁਰੂ ਹੋ ਗਈ ਕਿ ਈ-ਰਿਕਸ਼ਾ ਚਾਲਕ ਤੋਂ ਤਿੰਨ-ਚਾਰ ਹਜ਼ਾਰ ਰੁਪਏ ਦੀ ਲੁੱਟ ਹੋ ਗਈ ਹੈ। ਲੋਕਾਂ ਦਾ ਕਹਿਣਾ ਸੀ ਕਿ ਬਦਮਾਸ਼ਾਂ ਨੇ ਗਰੀਬ ਰਿਕਸ਼ਾ ਚਾਲਕ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਤੋਂ ਪੈਸੇ ਖੋਹ ਕੇ ਫ਼ਰਾਰ ਹੋ ਗਏ। 

ਉੱਥੇ ਹੀ ਪੁਲਸ ਦੀ ਸ਼ੁਰੂਆਤੀ ਜਾਂਚ ਅਤੇ ਪੁੱਛਗਿੱਛ ਵਿਚ ਇਕ ਅਲੱਗ ਹੀ ਕਹਾਣੀ ਸਾਹਮਣੇ ਆਈ। ਪੁਲਸ ਅਫ਼ਸਰਾਂ ਮੁਤਾਬਕ ਇਹ ਮਾਮਲਾ ਲੁੱਟਖੋਹ ਦਾ ਨਹੀਂ ਸਗੋਂ ਦੋ ਧਿਰਾਂ ਵਿਚਾਲੇ ਹੋਈ ਲੜਾਈ ਦਾ ਹੈ। ਫਿਲਹਾਲ ਪੀੜਤ ਈ-ਰਿਕਸ਼ਾ ਚਾਲਕ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। 
 


author

Anmol Tagra

Content Editor

Related News