ਦਮੋਰੀਆ ਪੁਲ ਰਾਹੀਂ ਜਾਣ ਵਾਲੇ ਰਾਹਗੀਰਾਂ ਲਈ ਅਹਿਮ ਖਬਰ

Monday, Nov 05, 2018 - 02:10 PM (IST)

ਦਮੋਰੀਆ ਪੁਲ ਰਾਹੀਂ ਜਾਣ ਵਾਲੇ ਰਾਹਗੀਰਾਂ ਲਈ ਅਹਿਮ ਖਬਰ

ਜਲੰਧਰ (ਰਾਜ ਸ਼ਰਮਾ)— ਜਲੰਧਰ ਦੇ ਮਸ਼ਹੂਰ ਦਮੋਰੀਆ ਪੁਲ ਰਾਹੀਂ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖਬਰ ਹੈ। ਇਸ ਪੁਲ ਨੂੰ ਨਗਰ-ਨਿਗਮ ਵੱਲੋਂ ਅੱਜ ਦੇ ਦਿਨ ਲਈ ਬੰਦ ਰੱਖਿਆ ਗਿਆ ਹੈ। ਇਸ ਦਾ ਕਾਰਨ ਦਮੋਰੀਆ ਪੁਲ ਦੀਆਂ ਖਰਾਬ ਹੋਈਆਂ ਸੜਕਾਂ ਦੀ ਮੁਰੰਮਤ ਕਰਨਾ ਹੈ।

PunjabKesari

ਮਿਲੀ ਜਾਣਕਾਰੀ ਮੁਕਤਾਬਕ ਪਿਛਲੇ 12 ਸਾਲਾਂ ਤੋਂ ਇਥੇ ਸੜਕਾਂ ਦਾ ਨਿਰਮਾਣ ਨਹੀਂ ਕੀਤਾ ਗਿਆ, ਜਿਸ ਕਰਕੇ ਸੜਕਾਂ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ ਅਤੇ ਆਏ ਦਿਨ ਐਕਟਿਵਾ ਚਾਲਕ ਸਮੇਤ ਕਈ ਵਾਹਨ ਹਾਦਸੇ ਦੇ ਸ਼ਿਕਾਰ ਹੁੰਦੇ ਹਨ।

PunjabKesari

ਸੜਕਾਂ ਦੀ ਹਾਲਤ ਨੂੰ ਸੁਧਾਰਣ ਲਈ ਅੱਜ ਨਗਰ-ਨਿਗਮ ਵੱਲੋਂ ਦਮੋਰੀਆ ਪੁਲ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ, ਜਿਸ ਕਰਕੇ ਅੱਜ ਦਾ ਦਿਨ ਦਮੋਰੀਆ ਪੁਲ ਰਾਹੀਂ ਸਫਰ ਕਰਨ ਵਾਲੇ ਲੋਕਾਂ ਨੂੰ ਥੋੜ੍ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

PunjabKesari


Related News