ਕਰਫਿਊ ਦਾ ਕਹਿਰ : ਜ਼ਰੂਰੀ ਚੀਜ਼ਾਂ ਦੀ ਸਪਲਾਈ ਨਾ ਹੋਣ ਕਾਰਨ ਵਧ ਰਹੀ ਪ੍ਰੇਸ਼ਾਨੀ

Sunday, Mar 29, 2020 - 11:04 AM (IST)

ਕਰਫਿਊ ਦਾ ਕਹਿਰ : ਜ਼ਰੂਰੀ ਚੀਜ਼ਾਂ ਦੀ ਸਪਲਾਈ ਨਾ ਹੋਣ ਕਾਰਨ ਵਧ ਰਹੀ ਪ੍ਰੇਸ਼ਾਨੀ

ਜਲੰਧਰ (ਪੁਨੀਤ)— ਕਰਫਿਊ ਦਾ ਕਹਿਰ ਘਟਣ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਜਨਤਾ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਕਰਨ 'ਚ ਅਸਮਰੱਥ ਹੈ। ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੱਡੀ ਗਿਣਤੀ 'ਚ ਅਜਿਹੇ ਇਲਾਕੇ ਹਨ, ਜਿੱਥੇ ਸਾਮਾਨ ਨਹੀਂ ਪਹੁੰਚ ਰਿਹਾ ਹੈ, ਕਈ ਲੋਕਾਂ ਦੇ ਘਰਾਂ ਦੀ ਰਸੋਈ 'ਚ ਦੁੱਧ, ਸਬਜ਼ੀਆਂ, ਆਟੇ ਸਮੇਤ ਜ਼ਰੂਰੀ ਸਾਮਾਨ ਖਤਮ ਹੋ ਚੁੱਕਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕੋਰੋਨਾ ਤੋਂ ਬਚਣ ਲਈ ਕਰਫਿਊ ਲਾਇਆ ਗਿਆ ਹੈ, ਜਿਸ ਦੀ ਪਾਲਣਾ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਅਜਿਹੇ ਹਾਲਾਤ 'ਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਪ੍ਰਤੀ ਉਚਿਤ ਕਦਮ ਚੁੱਕਣਾ ਚਾਹੀਦਾ ਹੈ।

PunjabKesari

ਪ੍ਰਸ਼ਾਸਨ ਰੋਜ਼ਾਨਾ ਵੱਖ-ਵੱਖ ਇਲਾਕਿਆਂ 'ਚ ਜਾ ਕੇ ਇਸ ਗੱਲ ਦੀ ਚੈਕਿੰਗ ਕਰੇ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਤਾਂ ਨਹੀਂ ਆ ਰਹੀ ਹੈ ਜੇਕਰ ਆ ਰਹੀ ਹੈ ਤਾਂ ਉਸ ਦਾ ਪੱਕਾ ਹੱਲ ਕੱਢਿਆ ਜਾਵੇ। ਕਰਫਿਊ ਦੇ ਇਨ੍ਹਾਂ ਹਾਲਾਤ 'ਚ ਸਭ ਤੋਂ ਵੱਡੀ ਪ੍ਰੇਸ਼ਾਨੀ ਬੈਂਕ ਨਾ ਖੁੱਲ੍ਹਣ ਹੈ। ਦਰਮਿਆਨਾ ਅਤੇ ਲੇਬਰ ਵਰਗ ਕੈਸ਼ ਦੀ ਮਾਰ ਝੱਲ ਰਿਹਾ ਹੈ। ਫੈਕਟਰੀਆਂ 'ਚ ਕੰਮ ਕਰਨ ਵਾਲੀ ਲੇਬਰ ਅਤੇ ਦਿਹਾੜੀਦਾਰ ਮਜ਼ਦੂਰਾਂ ਕੋਲ ਨਕਦੀ ਨਾ ਹੋਣ ਕਾਰਣ ਉਹ ਖਰੀਦਦਾਰੀ ਨਹੀਂ ਕਰ ਪਾ ਰਹੇ ਹਨ। ਜਿਨ੍ਹਾਂ ਦੁਕਾਨਾਂ ਤੋਂ ਲੇਬਰ ਉਧਾਰ 'ਚ ਸਾਮਾਨ ਲੈਂਦੀ ਸੀ ਉਥੇ ਵੀ ਨਕਦੀ ਦੀ ਮੰਗ ਕੀਤੀ ਜਾ ਰਹੀ ਹੈ। ਕਰਫਿਊ ਕਾਰਣ ਉਨ੍ਹਾਂ ਕੋਲ ਰੋਜ਼ਗਾਰ ਨਹੀਂ ਰਿਹਾ, ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ।

ਨਿਯਮਾਂ ਦੀ ਨਹੀਂ ਹੋ ਰਹੀ ਪੂਰੀ ਪਾਲਣਾ
ਕੋਰੋਨਾ ਅਜਿਹੀ ਬੀਮਾਰੀ ਹੈ ਜੋ ਕਿਸੇ ਦੂਜੇ ਵਿਅਕਤੀ ਦੇ ਸੰਪਰਕ 'ਚ ਆ ਕੇ ਹੋ ਸਕਦੀ ਹੈ, ਇਸ ਲਈ ਪ੍ਰਸ਼ਾਸਨ ਵੱਲੋਂ ਆਪਸ 'ਚ ਦੂਰੀ ਬਣਾ ਕੇ ਰੱਖਣ ਦੀ ਹਦਾਇਤ ਦਿੱਤੀ ਗਈ ਹੈ ਪਰ ਜੋ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਹੋ ਰਹੀ। ਬਾਜ਼ਾਰਾਂ 'ਚ ਦੇਖਣ 'ਚ ਆਇਆ ਕਿ ਕੁਝ ਦੁਕਾਨਦਾਰ ਲੋਕਾਂ ਨੂੰ ਦੂਰੀ ਬਣਾ ਕੇ ਖੜ੍ਹੇ ਕਰ ਰਹੇ ਹਨ ਪਰ ਜ਼ਿਆਦਾਤਰ ਦੁਕਾਨਾਂ 'ਚ ਲੋਕ ਭੀੜ ਲਾ ਕੇ ਖੜ੍ਹੇ ਨਜ਼ਰ ਆ ਰਹੇ ਹਨ।

ਬਾਜ਼ਾਰਾਂ 'ਚ ਘੁੰਮਦੇ ਦਿਸੇ ਲੋਕ
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰਾਂ 'ਚ ਰਹਿ ਕੇ ਫੋਨ ਕਰ ਕੇ ਸਾਮਾਨ ਆਦਿ ਮੰਗਵਾਉਣ ਲਈ ਨੰਬਰ ਜਾਰੀ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਦੁਕਾਨਾਂ 'ਚ ਲੋਕ ਖਰੀਦਦਾਰੀ ਕਰ ਰਹੇ ਹਨ। ਬਾਜ਼ਾਰਾਂ 'ਚ ਦੇਖ ਕੇ ਅਜਿਹਾ ਲੱਗ ਹੀ ਨਹੀਂ ਰਿਹਾ ਸੀ ਕਿ ਲੋਕਾਂ ਨੂੰ ਕਰਫਿਊ ਦਾ ਡਰ ਹੋਵੇ। ਕਈ ਜਗ੍ਹਾ 'ਤੇ ਨਾਕੇ ਵੀ ਖਾਲੀ ਦਿਖਾਈ ਦੇ ਰਹੇ ਹਨ।


author

shivani attri

Content Editor

Related News