ਗੋਰਾਇਆ: 2 ਬੱਸਾਂ ਜ਼ਰੀਏ 78 ਕਸ਼ਮੀਰੀ ਸੁਰੱਖਿਆ ਪ੍ਰਬੰਧਾਂ ਹੇਠ ਭੇਜੇ ਗਏ ਕਸ਼ਮੀਰ
Monday, May 04, 2020 - 03:29 PM (IST)
ਗੋਰਾਇਆ (ਮੁਨੀਸ਼)— ਕੋਰੋਨਾ ਮਹਾਂਮਾਰੀ ਦੇ ਕਾਰਨ ਚੱਲ ਰਹੇ ਲਾਕ ਡਾਊਨ ਕਾਰਨ ਕਸ਼ਮੀਰ ਤੋਂ ਰੋਜ਼ੀ-ਰੋਟੀ ਲਈ ਪੰਜਾਬ ਆਏ ਕਸ਼ਮੀਰੀ ਪਰਿਵਾਰ ਇੱਥੇ ਫੱਸੇ ਹੋਏ ਸਨ। ਪਰਿਵਾਰ ਨਾਲ ਆਏ ਕੁਝ ਪਰਿਵਾਰਾਂ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਜਾ ਰਹੀ ਸੀ। ਐਤਵਾਰ ਦੀ ਦੇਰ ਰਾਤ ਪੰਜਾਬ ਸਰਕਾਰ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ, ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ, ਜਲੰਧਰ, ਫਿਲੌਰ ਪ੍ਰਸ਼ਾਸਨ ਦੇ ਸਹਿਯੌਗ ਨਾਲ 2 ਬੱਸਾਂ 'ਚ 78 ਕਸ਼ਮੀਰੀਆਂ ਨੂੰ ਸੁਰੱਖਿਆ ਪ੍ਰਬੰਧਾਂ 'ਚ ਕਸ਼ਮੀਰ ਲਈ ਰਵਾਨਾ ਕੀਤਾ ਗਿਆ।
ਇਸ ਮੌਕੇ ਐੱਸ. ਡੀ. ਐੱਮ ਫਿਲੌਰ ਡਾਕਟਰ ਵਿਨੀਤ ਕੁਮਾਰ,ਤਹਿਸੀਲਦਾਰ ਭਨੋਟ, ਸੰਜੇ ਅਟਵਾਲ, ਰਾਕੇਸ਼ ਦੁੱਗਲ, ਬਲਜਿੰਦਰ ਕਾਲਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਕਸ਼ਮੀਰੀ ਪਰਿਵਾਰ ਵਾਪਿਸ ਜਾਨ ਲਈ ਕਾਫੀ ਵਾਰ ਕਹਿ ਰਹੇ ਸਨ, ਜਿਸ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ 52 ਕਸ਼ਮੀਰੀ ਗੁਰਾਇਆ ਤੋਂ, 17ਫਿਲੌਰ ਤੋਂ, 9 ਜੰਡਿਆਲਾ ਤੋਂ ਗੁਰਾਇਆ ਚੌਂਕ 'ਚ ਲਿਆਂਦੇ ਗਏ ਜਿਨ੍ਹਾਂ ਦਾ ਮੈਡੀਕਲ ਟੀਮ ਡਾਕਟਰ ਮੋਨਿਕਾ, ਜਗਤਾਰ ਅਤੇ ਹੋਰ ਟੀਮ ਵਲੋਂ ਮੈਡੀਕਲ ਜਾਂਚ ਕਰਕੇ ਬੱਸਾਂ ਰਾਹੀਂ ਕਸ਼ਮੀਰ ਲਈ ਰਵਾਨਾ ਕੀਤੇ ਗਏ। ਕਸ਼ਮੀਰੀ ਪਰਿਵਾਰਾਂ ਨੇ ਪ੍ਰਸ਼ਾਸ਼ਨ,ਚੌਧਰੀ ਪਰਿਵਾਰ ਅਤੇ ਸੰਜੇ ਅਟਵਾਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।