ਜਲੰਧਰ ’ਚ ਫੇਲ ਸਾਬਤ ਹੋਈ ਕੈਪਟਨ ਸਾਬ੍ਹ ਦੀ ਅਪੀਲ, ਤਸਵੀਰਾਂ ’ਚ ਵੇਖੋ ਕਿਵੇਂ ਉੱਡੀਆਂ ਧੱਜੀਆਂ

Saturday, Mar 27, 2021 - 12:38 PM (IST)

ਜਲੰਧਰ ’ਚ ਫੇਲ ਸਾਬਤ ਹੋਈ ਕੈਪਟਨ ਸਾਬ੍ਹ ਦੀ ਅਪੀਲ, ਤਸਵੀਰਾਂ ’ਚ ਵੇਖੋ ਕਿਵੇਂ ਉੱਡੀਆਂ ਧੱਜੀਆਂ

ਜਲੰਧਰ (ਸੋਨੂੰ)— ਪੰਜਾਬ ’ਚ ਕੋਰੋਨਾ ਕਾਰਨ ਦਮ ਤੋੜਨ ਵਾਲੇ ਮਰੀਜ਼ਾਂ ਲਈ ਕੈਪਟਨ ਸਰਕਾਰ ਨੇ ਅੱਜ ਯਾਨੀ ਸ਼ਨੀਵਾਰ ਨੂੰ 11 ਵਜੇ ਤੋਂ ਲੈ ਕੇ 12 ਵਜੇ ਤੱਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ 1 ਘੰਟੇ ਦਾ ਮੌਨ ਵਰਤ ਅਤੇ ਆਵਾਜਾਈ ਠੱਪ ਰੱਖਣ ਦੀ ਅਪੀਲ ਕੀਤੀ ਸੀ। ਜਲੰਧਰ ’ਚ ਕੈਪਟਨ ਸਰਕਾਰ ਵੱਲੋਂ ਕੀਤੀ ਗਈ ਇਸ ਅਪੀਲ ਦੀਆਂ ਧੱਜੀਆਂ ਸ਼ਰੇਆਮ ਉੱਡਦੀਆਂ ਦਿੱਸੀਆਂ।

PunjabKesari

ਦਰਅਸਲ ਜਲੰਧਰ ’ਚ ਇਕ ਘੰਟੇ ਦੌਰਾਨ ਆਵਾਜਾਈ ’ਚ ਕੋਈ ਖ਼ਾਸ ਬਦਲਾਅ ਵੇਖਣ ਨੂੰ ਨਹੀਂ ਮਿਲਿਆ। ਸੜਕਾਂ ’ਤੇ ਲੋਕ ਆਪਣੇ ਵਾਹਨਾਂ ਦੇ ਨਾਲ ਆਪਣੇ-ਆਪਣੇ ਕੰਮਾਂ ’ਤੇ ਜਾਂਦੇ ਵਿਖਾਈ ਦਿੱਤੇ।  ਜਲੰਧਰ ਸ਼ਹਿਰ ਦੀਆਂ ਇਹ ਤਸਵੀਰਾਂ ਕੈਪਟਨ ਸਾਬ੍ਹ ਦੀ ਅਪੀਲ ਅੱਗੇ ਫੇਲ ਸਾਬਤ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਜਲੰਧਰ ਦੇ ਨਾਈਟ ਕਰਫ਼ਿਊ ਸਬੰਧੀ ਫੈਲੀ ਇਸ ਅਫ਼ਵਾਹ ਨੂੰ ਲੈ ਕੇ ਪ੍ਰਸ਼ਾਸਨ ਨੇ ਦਿੱਤੀ ਸਫ਼ਾਈ

PunjabKesari

ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਸ਼ਨੀਵਾਰ ਸਵੇਰੇ 11 ਤੋਂ 12 ਵਜੇ ਤੱਕ ਮੌਨ ਵਰਤ ਧਾਰ ਕੇ ਕੋਰੋਨਾ ਦੌਰਾਨ ਜਾਨਾਂ ਗਵਾ ਰਹੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਗਈ ਹੈ। 

ਇਹ ਵੀ ਪੜ੍ਹੋ :  ਮੱਲ੍ਹੀਆਂ ਕਲਾਂ ਵਿਖੇ ਸਵੇਰੇ ਧਰਨੇ ’ਤੇ ਬੈਠਾ ਕਿਸਾਨ, ਸ਼ਾਮੀਂ ਘਰ ਪਰਤਦਿਆਂ ਹੀ ਹੋ ਗਈ ਮੌਤ

PunjabKesari

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News