ਦੀਵਾਲੀ ਤੋਂ ਪਹਿਲਾਂ ਅਧਿਕਾਰੀਆਂ ਦੀ ਫ਼ੌਜ ਨਾਲ ‘ਫੀਲਡ ’ਚ ਉਤਰੇ’ ਨਿਗਮ ਕਮਿਸ਼ਨਰ, ਦਿੱਤੀਆਂ ਸਖ਼ਤ ਹਦਾਇਤਾਂ

Saturday, Nov 04, 2023 - 12:02 PM (IST)

ਦੀਵਾਲੀ ਤੋਂ ਪਹਿਲਾਂ ਅਧਿਕਾਰੀਆਂ ਦੀ ਫ਼ੌਜ ਨਾਲ ‘ਫੀਲਡ ’ਚ ਉਤਰੇ’ ਨਿਗਮ ਕਮਿਸ਼ਨਰ, ਦਿੱਤੀਆਂ ਸਖ਼ਤ ਹਦਾਇਤਾਂ

ਜਲੰਧਰ (ਪੁਨੀਤ)–ਦੀਵਾਲੀ ਤੋਂ ਪਹਿਲਾਂ ਨਿਗਮ ਕਮਿਸ਼ਨਰ ਆਈ. ਏ. ਐੱਸ. ਰਿਸ਼ੀਪਾਲ ਸਿੰਘ ਅਧਿਕਾਰੀਆਂ ਦੀ ਫ਼ੌਜ ਨਾਲ ਫੀਲਡ ਵਿਚ ਉਤਰੇ ਅਤੇ ਸਫ਼ਾਈ ਵਿਵਸਥਾ ਨੂੰ ਸੁਚਾਰੂ ਕਰਨ ਦੀਆਂ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਲਾਪਰਵਾਹੀ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰੇਕ ਕੰਮ ਦੀ ਸਮੀਖਿਆ ਕਰਦੇ ਹੋਏ ਜ਼ਰੂਰੀ ਪੁਆਇੰਟ ਨੋਟ ਕੀਤੇ ਗਏ ਅਤੇ ਕਈ ਕੰਮਾਂ ਸਬੰਧੀ ਲਿਖਤੀ ਵਿਚ ਰਿਪੋਰਟ ਮੰਗੀ ਗਈ ਹੈ। ਸਵੇਰੇ 7 ਤੋਂ ਲੈ ਕੇ 11 ਵਜੇ ਤਕ ਵੱਖ-ਵੱਖ ਥਾਵਾਂ ਦਾ ਦੌਰਾ ਕਰਦੇ ਹੋਏ ਕਮਿਸ਼ਨਰ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਅਤੇ ਸਾਫ਼-ਸਫ਼ਾਈ ਦੀ ਜ਼ਮੀਨੀ ਹਕੀਕਤ ਵੇਖੀ। ਸੜਕਾਂ, ਕੂੜੇ ਦੇ ਡੰਪਾਂ ਅਤੇ ਸਟਰੀਟ ਲਾਈਟਾਂ ਸਮੇਤ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ ਜਨਤਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ 'ਕੁੱਲੜ੍ਹ ਪਿੱਜ਼ਾ ਕੱਪਲ' ਦੀ ਨਵੀਂ ਵੀਡੀਓ, ਕੈਮਰੇ ਸਾਹਮਣੇ ਆਈ ਪਤਨੀ

PunjabKesari

ਨਿਗਮ ਕਮਿਸ਼ਨਰ ਨਾਲ ਚਾਰੋਂ ਜੁਆਇੰਟ ਕਮਿਸ਼ਨਰ, ਸੁਪਰਿੰਟੈਂਡੈਂਟ, ਐਕਸੀਅਨ, ਇੰਸਪੈਕਟਰਾਂ ਅਤੇ ਸਹਿਯੋਗੀ ਸਟਾਫ਼ ਹਰੇਕ ਸਥਾਨ ’ਤੇ ਮੌਜੂਦ ਰਿਹਾ। ਇਨ੍ਹਾਂ ਵਿਚ ਵਿਸ਼ੇਸ਼ ਤੌਰ ’ਤੇ ਨਾਰਥ ਤੋਂ ਜ਼ੋਨਲ ਕਮਿਸ਼ਨਰ ਵਿਕ੍ਰਾਂਤ ਵਰਮਾ, ਕੈਂਟ ਹਲਕੇ ਤੋਂ ਪੁਨੀਤ ਸ਼ਰਮਾ, ਸੈਂਟਰਲ ਤੋਂ ਰਾਜੇਸ਼ ਖੋਖਰ, ਵੈਸਟ ਤੋਂ ਸ਼ਿਖਾ ਭਗਤ, ਸੁਪਰਿੰਟੈਂਡੈਂਟ ਹਰਪ੍ਰੀਤ ਸਿੰਘ, ਇੰਸ. ਰਿੰਪੀ ਕਲਿਆਣ ਸਮੇਤ ਅਧਿਕਾਰੀਆਂ ਦੀ ਟੀਮ ਹਾਜ਼ਰ ਰਹੀ। ਨਿਗਮ ਕਮਿਸ਼ਨਰ ਦਾ ਐਕਸ਼ਨ ਸ਼ੁੱਕਰਵਾਰ ਸਵੇਰੇ 7 ਵਜੇ ਮਾਡਲ ਟਾਊਨ ਦੇ ਕੂੜੇ ਦੇ ਡੰਪ ਤੋਂ ਸ਼ੁਰੂ ਹੋਇਆ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਕੂੜੇ ਦੀ ਲਿਫਟਿੰਗ ਵਿਚ ਦੇਰੀ ਨਹੀਂ ਹੋਣੀ ਚਾਹੀਦੀ, ਉਥੇ ਹੀ ਸੜਕਾਂ, ਸਟਰੀਟ ਲਾਈਟਾਂ, ਸਾਫ਼-ਸਫ਼ਾਈ ਅਤੇ ਹੋਰ ਸਹੂਲਤਾਂ ’ਤੇ ਫੋਕਸ ਕੀਤਾ ਗਿਆ। ਇਸ ਮੌਕੇ ਚੌਗਿੱਟੀ, ਵਿਕਾਸਪੁਰੀ ਸਮੇਤ ਵੱਖ-ਵੱਖ ਕੂੜੇ ਦੇ ਡੰਪਾਂ ਦਾ ਮੁਆਇਨਾ ਕੀਤਾ ਗਿਆ। ਨਿਗਮ ਕਮਿਸ਼ਨਰ ਵੱਲੋਂ ਸੜਕਾਂ ’ਤੇ ਕੂੜਾ ਫੈਲਣ ਨੂੰ ਲੈ ਕੇ ਗੰਭੀਰਤਾ ਜਤਾਈ ਗਈ।

PunjabKesari

ਬਰਲਟਨ ਪਾਰਕ ਵਿਚ ਟਰਾਲੀਆਂ ਦੀ ਗਿਣਤੀ ਨਾਲ ਚੈੱਕ ਹੋਈ ਅਟੈਂਡੈਂਸ
7.30 ਵਜੇ ਨਿਗਮ ਕਮਿਸ਼ਨਰ ਰਿਸ਼ੀਪਾਲ ਸਿੰਘ ਅਧਿਕਾਰੀਆਂ ਦੇ ਨਾਲ ਬਰਲਟਨ ਪਾਰਕ ਪਹੁੰਚੇ ਅਤੇ ਗੱਡੀਆਂ ਦੇ ਰਵਾਨਾ ਹੋਣ ਤੋਂ ਪਹਿਲਾਂ ਪੂਰਾ ਮੁਆਇਨਾ ਕੀਤਾ। ਕੂੜਾ ਚੁੱਕਣ ਲਈ ਨਿਕਲਣ ਵਾਲੀਆਂ ਟਰਾਲੀਆਂ ਦੀ ਗਿਣਤੀ ਕਰਦੇ ਹੋਏ ਡਰਾਈਵਰਾਂ ਦੀ ਅਟੈਂਡੈਂਸ ਚੈੱਕ ਕੀਤੀ ਗਈ ਅਤੇ ਹਰੇਕ ਟਰਾਲੀ ਦਾ ਰੂਟ ਆਦਿ ਚੈੱਕ ਕੀਤਾ ਗਿਆ। ਦੂਜੇ ਪਾਸੇ ਸਬੰਧਤ ਅਧਿਕਾਰੀ ਤੋਂ ਹਰੇਕ ਜਾਣਕਾਰੀ ਨੂੰ ਕਰਾਸ ਚੈੱਕ ਕੀਤਾ ਗਿਆ ਤਾਂ ਕਿ ਕੋਈ ਤਰੁੱਟੀ ਨਾ ਰਹੇ। ਬਰਲਟਨ ਪਾਰਕ ਦੇ ਬਾਹਰ ਵੱਖ-ਵੱਖ ਇਲਾਕਿਆਂ ਵਿਚ ਸਾਫ਼-ਸਫ਼ਾਈ ਦਾ ਮੁਆਇਨਾ ਕਰਦਿਆਂ ਜ਼ੋਨਲ ਕਮਿਸ਼ਨਰਾਂ ਨੂੰ ਰੁਟੀਨ ਜਾਂਚ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸਫ਼ਾਈ ਵਿਵਸਥਾ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਹੋਣੀ ਚਾਹੀਦੀ। ਇਲਾਕਾ ਨਿਵਾਸੀਆਂ ਦਾ ਸੰਤੁਸ਼ਟ ਹੋਣਾ ਲਾਜ਼ਮੀ ਹੈ।

ਇਹ ਵੀ ਪੜ੍ਹੋ: ਭਰਾ ਦੇ ਵਿਆਹ ਗਏ ਪਤੀ ਨੂੰ ਮਿਲੀ ਖ਼ਬਰ ਨੇ ਖਿਸਕਾਈ ਪੈਰਾਂ ਹੇਠੋਂ ਜ਼ਮੀਨ, ਕਰਵਾਚੌਥ 'ਤੇ ਪਤਨੀ ਨੇ ਕੀਤਾ ਵੱਡਾ ਕਾਂਡ

ਸਟਰੀਟ ਲਾਈਟਾਂ ਦੀ ਮੁਰੰਮਤ ਇਕ ਦਿਨ ਵਿਚ ਯਕੀਨੀ ਬਣਾਈ ਜਾਵੇ
ਸਟਰੀਟ ਲਾਈਟਾਂ ਦੀ ਮੁਰੰਮਤ ਦਾ ਕੰਮ ਰੁਕਿਆ ਹੋਇਆ ਹੈ, ਜੋ ਕਿ ਪਬਲਿਕ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਰਾਤ ਦੇ ਸਮੇਂ ਲੋਕ ਬਾਹਰ ਜਾਣ ਤੋਂ ਡਰਨ ਲੱਗੇ ਹਨ ਕਿਉਂਕਿ ਸਨੈਚਿੰਗ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਤਿਉਹਾਰਾਂ ’ਤੇ ਲੋਕ ਦੇਰ ਰਾਤ ਘਰਾਂ ਵਿਚ ਵਾਪਸ ਮੁੜਦੇ ਹਨ ਅਤੇ ਅਜਿਹੇ ਵਿਚ ਸਟਰੀਟ ਲਾਈਟਾਂ ਦਾ ਠੀਕ ਹੋਣਾ ਜ਼ਰੂਰੀ ਹੈ। ਇਸੇ ਕਾਰਨ ਨਿਗਮ ਕਮਿਸ਼ਨਰ ਨੇ ਕਿਹਾ ਕਿ ਸਟਰੀਟ ਵਿਚ ਇਕ ਦਿਨ ਅੰਦਰ ਖਰਾਬ ਲਾਈਟਾਂ ਨੂੰ ਠੀਕ ਕਰਨਾ ਯਕੀਨੀ ਬਣਾਇਆ ਜਾਵੇ।

PunjabKesari

ਤਿਉਹਾਰਾਂ ’ਚ ਕੂੜਾ ਚੁੱਕਣ ’ਚ ਦੇਰੀ ਨਹੀਂ ਹੋਣੀ ਚਾਹੀਦੀ
ਦੀਵਾਲੀ ਕਾਰਨ ਸਾਫ਼-ਸਫ਼ਾਈ ਵਿਚ ਤੇਜ਼ੀ ਆਉਂਦੀ ਹੈ, ਜਿਸ ਨਾਲ ਕੂੜਾ ਵੀ ਵਧ ਜਾਂਦਾ ਹੈ। ਅਜਿਹੇ ਹਾਲਾਤ ਵਿਚ ਜੇਕਰ ਕੂੜੇ ਨੂੰ ਚੁੱਕਣ ਦੇ ਕੰਮ ਵਿਚ ਦੇਰੀ ਹੋਵੇਗੀ ਤਾਂ ਜਨਤਾ ਨੂੰ ਪ੍ਰੇਸ਼ਾਨੀਆਂ ਆਉਣਗੀਆਂ। ਨਿਗਮ ਕਮਿਸ਼ਨਰ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਹਰੇਕ ਇਲਾਕੇ ਵਿਚ ਖ਼ਾਸ ਧਿਆਨ ਰੱਖਿਆ ਜਾਵੇ ਅਤੇ ਡੰਪਾਂ ਤੋਂ ਕੂੜਾ ਚੁੱਕਣ ਦਾ ਕੰਮ ਤੇਜ਼ ਕਰਵਾਇਆ ਜਾਵੇ।

ਇਹ ਵੀ ਪੜ੍ਹੋ: ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਧੜ ਨਾਲੋਂ ਵੱਖ ਹੋਇਆ MBBS ਵਿਦਿਆਰਥੀ ਦਾ ਸਿਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News