ਜਲੰਧਰ ਜ਼ਿਲ੍ਹੇ ਕਹਿਰ ਵਰਾਉਣ ਲੱਗਾ ਕੋਰੋਨਾ, 11 ਪੀੜਤਾਂ ਦੀ ਮੌਤ, 450 ਦੇ ਕਰੀਬ ਮਿਲੇ ਪਾਜ਼ੇਟਿਵ ਕੇਸ

Thursday, Mar 25, 2021 - 04:57 PM (IST)

ਜਲੰਧਰ ਜ਼ਿਲ੍ਹੇ ਕਹਿਰ ਵਰਾਉਣ ਲੱਗਾ ਕੋਰੋਨਾ, 11 ਪੀੜਤਾਂ ਦੀ ਮੌਤ, 450 ਦੇ ਕਰੀਬ ਮਿਲੇ ਪਾਜ਼ੇਟਿਵ ਕੇਸ

ਜਲੰਧਰ (ਰੱਤਾ)- ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਜਿੱਥੇ ਕੋਰੋਨਾ ਦੇ ਕਾਰਨ 11 ਮਰੀਜ਼ਾਂ ਨੇ ਦਮ ਤੋੜ ਦਿੱਤਾ, ਉਥੇ ਹੀ 450 ਦੇ ਕਰੀਬ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਨੂੰ ਵੀਰਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕਰੀਬ 450 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਕੁਝ ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ।

ਇਹ ਵੀ ਪੜ੍ਹੋ : ਰਾਤ ਦੇ ਕਰਫ਼ਿਊ ਦੌਰਾਨ ਜਲੰਧਰ ’ਚ ਵੱਡੀ ਵਾਰਦਾਤ, ਜਸ਼ਨ ਮਨਾਉਂਦਿਆਂ ਨੌਜਵਾਨਾਂ ਨੇ ਦਾਗੇ ਫਾਇਰ

5205 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 382 ਨੂੰ ਮਿਲੀ ਛੁੱਟੀ
ਓਧਰ ਸਿਹਤ ਮਹਿਕਮੇ ਨੂੰ ਬੁੱਧਵਾਰ 5205 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚ 382 ਨੂੰ ਛੁੱਟੀ ਵੀ ਦੇ ਦਿੱਤੀ ਗਈ ਗਈ। ਮਹਿਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5349 ਹੋਰ ਲੋਕਾਂ ਦੇ ਸੈਂਪਲ ਲਏ।

ਇਹ ਵੀ ਪੜ੍ਹੋ : ਨੰਗਲ ’ਚ ਖ਼ੌਫ਼ਨਾਕ ਵਾਰਦਾਤ, ਜਾਦੂ-ਟੂਣੇ ਦੇ ਸ਼ੱਕ ’ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗੁਆਂਢੀ ਦੁਕਾਨਦਾਰ

ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-722960
ਨੈਗੇਟਿਵ ਆਏ-663571
ਪਾਜ਼ੇਟਿਵ ਆਏ-26956
ਡਿਸਚਾਰਜ ਹੋਏ ਮਰੀਜ਼-23520
ਮੌਤਾਂ ਹੋਈਆਂ-849
ਐਕਟਿਵ ਕੇਸ-2587

ਇਹ ਵੀ ਪੜ੍ਹੋ : ਹੁਸ਼ਿਆਰਪੁਰ ਤੋਂ ਵੱਡੀ ਖ਼ਬਰ: ਭੱਠੇ ’ਤੇ ਮਜ਼ਦੂਰੀ ਕਰਨ ਵਾਲੀ ਬੀਬੀ 6 ਬੱਚਿਆਂ ਸਣੇ ਸ਼ੱਕੀ ਹਾਲਾਤ ’ਚ ਲਾਪਤਾ

ਕੋਰੋਨਾ ਵੈਕਸੀਨੇਸ਼ਨ : 1503 ਸੀਨੀਅਰ ਨਾਗਰਿਕਾਂ ਸਮੇਤ 3249 ਨੇ ਲੁਆਇਆ ਟੀਕਾ
ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ 3249 ਲੋਕਾਂ ਨੇ ਟੀਕਾ ਲੁਆਇਆ। ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਨ੍ਹਾਂ 3249 ਲੋਕਾਂ ਨੇ ਟੀਕਾ ਲੁਆਇਆ, ਉਨ੍ਹਾਂ ਵਿਚ 1503 ਸੀਨੀਅਰ ਨਾਗਰਿਕ, 256 ਹੈਲਥ ਕੇਅਰ ਵਰਕਰਜ਼, 939 ਫਰੰਟਲਾਈਨ ਵਰਕਰਜ਼ ਅਤੇ 45 ਤੋਂ 59 ਸਾਲ ਦੀ ਉਮਰ ਦੇ 551 ਉਹ ਲੋਕ ਸਨ, ਜੋ ਸ਼ੂਗਰ, ਬਲੱਡ ਪ੍ਰੈਸ਼ਰ ਵਰਗੀ ਕੋਈ ਹੋਰ ਬੀਮਾਰੀ ਨਾਲ ਗ੍ਰਸਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੁਲ ਲੋਕਾਂ ਵਿਚੋਂ 144 ਨੇ ਵੈਕਸੀਨ ਦੀ ਦੂਜੀ ਡੋਜ਼ ਲੁਆਈ।

ਇਹ ਵੀ ਪੜ੍ਹੋ : ਜਲੰਧਰ ਵਿਖੇ ਭਾਜਪਾ ਆਗੂ ਦੇ ਮੁੰਡੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ


author

shivani attri

Content Editor

Related News