ਸਾਲ 2020 ’ਚ ਕੋਰੋਨਾ ਦੌਰਾਨ ਜਲੰਧਰ ਪੁਲਸ ਨੇ ਮਨੁੱਖਤਾਵਾਦੀ ਪੁਲਸਿੰਗ ਦੀ ਨਵੀਂ ਮਿਸਾਲ ਕੀਤੀ ਪੇਸ਼

12/28/2020 10:30:46 AM

ਜਲੰਧਰ (ਸੁਧੀਰ)— ਲੋਕਾਂ ਦੀ ਪੂਰੀ ਈਮਾਨਦਾਰੀ ਨਾਲ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦੇ ਹੋਏ ਜਲੰਧਰ ਕਮਿਸ਼ਨਰੇਟ ਪੁਲਸ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ’ਚ ਸਾਲ 2020 ਦੌਰਾਨ ਨਵੇਂ ਮੀਲ ਪੱਥਰ ਸਥਾਪਤ ਕੀਤੇ ਹਨ। ਇਹ ਸਾਲ ਜਲੰਧਰ ਕਮਿਸ਼ਨਰੇਟ ਪੁਲਸ ਲਈ ਇਕ ਨਵੀਂ ਅਤੇ ਅਸਾਧਾਰਨ ਚੁਣੌਤੀ ਲੈ ਕੇ ਆਇਆ ਕਿਉਂਕਿ ਜ਼ਿਲ੍ਹਾ ਪੁਲਸ ਨੂੰ ਕਾਨੂੰਨ ਵਿਵਸਥਾ ਦੇ ਮੁੱਦਿਆਂ ਤੋਂ ਇਲਾਵਾ ਕੋਵਿਡ-19 ਰੂਪੀ ਇਕ ਅਦਿ੍ਰਸ਼ ਦੁਸ਼ਮਣ ਨਾਲ ਨਜਿੱਠਣਾ ਪਿਆਪਰ ਗੁਰਪ੍ਰੀਤ ਭੁੱਲਰ ਦੀ ਅਗਵਾਈ ’ਚ ਪੁਲਸ ਨੇ ਕੋਰੋਨਾ ਵਾਇਰਸ ਅਤੇ ਸਮਾਜ ਵਿਰੋਧੀ ਤੱਤਾਂ ਤੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ।

ਇਹ ਵੀ ਪੜ੍ਹੋ : ਜਲੰਧਰ ਦੇ ਅਮਨ ਨਗਰ ’ਚ ਗੁੰਡਾਗਰਦੀ ਦਾ ਨੰਗਾ ਨਾਚ, ਲਲਕਾਰੇ ਮਾਰ ਭੰਨੇ ਗੱਡੀਆਂ ਦੇ ਸ਼ੀਸ਼ੇ

ਕੋਰੋਨਾ ਦੇ ਸੰਕਟਮਈ ਸਮੇਂ ’ਚ ਲੋਕਾਂ ਦੀ ਸੇਵਾ ਕਰਨ ਲਈ ਵੀ ਖ਼ਾਕੀ ਫਰੰਟ ਲਾਈਨ ’ਤੇ ਰਹੀ। ਇਕ ਸਮਾਂ ਸੀ ਜਦੋਂ ਸਮੁੱਚਾ ਵਿਸ਼ਵ ਕੋਵਿਡ-19 ਦੇ ਰੂਪ ਵਿਚ ਇਕ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਿਹਾ ਸੀ। ਪੁਲਸ ਫੋਰਸ ਨੇ ਪੂਰੇ ਆਤਮ-ਵਿਸ਼ਵਾਸ ਨਾਲ ਨਵੀਂ ਜ਼ਿੰਮੇਵਾਰੀ ਨੂੰ ਸੰਭਾਲਿਆ ਅਤੇ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਇਸ ਨਾਲ ਮੁਕਾਬਲਾ ਕੀਤਾ।

ਪੁਲਸ ਕਮਿਸ਼ਨਰ ਦਿਨ ਰਾਤ ਰਹੇ ਫੀਲਡ ’ਚ
ਜਲੰਧਰ ਕਮਿਸ਼ਨਰੇਟ ਪੁਲਸ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਨੂੰ ਬਚਾਉਣ ਲਈ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਜੀਵਨ ਨੂੰ ਜੋਖ਼ਮ ’ਚ ਪਾ ਕੇ ਤਾਲਾਬੰਦੀ ਲਾਗੂ ਕਰਨ ’ਚ ਸਭ ਤੋਂ ਮੋਹਰੀ ਰਹੀ। ਪੁਲਸ ਕਮਿਸ਼ਨਰ ਜੋ ਖੁਦ ਸਵੇਰ ਤੋਂ ਲੈ ਕੇ ਰਾਤ ਤੱਕ ਫੀਲਡ ’ਚ ਰਹੇ, ਨੇ ਭਰੋਸਾ ਦਿਵਾਇਆ ਕਿ ਪੁਲਸ ਮੁਲਾਜ਼ਮ ਲੋਕਾਂ ਦੇ ਜੀਵਨ ਨੂੰ ਬਚਾਉਣ ਲਈ ਉਚਿਤ ਢੰਗ ਨਾਲ ਆਪਣੀ ਡਿੳੂਟੀ ਨਿਭਾਉਣ। ਜਲੰਧਰ ਕਮਿਸ਼ਨਰੇਟ ਪੁਲਸ ਨੇ ਪੂਰੇ ਜੋਸ਼ ਅਤੇ ਸਮਰਪਣ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ ਦੀ ਪੁਲਸ ਦੀ ਸ਼ਾਨਦਾਰ ਪ੍ਰੰਪਰਾ ਨੂੰ ਕਾਇਮ ਰੱਖਣ ਤੋਂ ਇਲਾਵਾ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ/ਤਾਲਾਬੰਦੀ ਦੌਰਾਨ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਲਗਨ ਨਾਲ ਆਪਣੀ ਡਿੳੂਟੀ ਨਿਭਾਈ।

ਇਹ ਵੀ ਪੜ੍ਹੋ : ਦੁੱਖ ਭਰੀ ਖ਼ਬਰ: ਦਿੱਲੀ ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ

2020 ’ਚ ਲੁੱਟ ਦੇ ਮਾਮਲਿਆਂ ’ਚ ਰਹੀ ਗਿਰਾਵਟ
ਦੂਜੇ ਪਾਸੇ ਅਮਨ-ਕਾਨੂੰਨ ਦੀ ਸਥਿਤੀ ’ਚ ਜਲੰਧਰ ਕਮਿਸ਼ਨਰੇਟ ਪੁਲਸ ਨੇ ਪਿਛਲੇ ਦੋ ਸਾਲਾਂ ਦੀ ਤੁਲਨਾ ’ਚ ਲੁੱਟ ਦੇ ਮਾਮਲਿਆਂ ’ਚ ਭਾਰੀ ਗਿਰਾਵਟ ਦਰਜ ਕੀਤੀ। ਸਾਲ 2018 ’ਚ ਚੇਨ ਸਨੈਚਿੰਗ ਦੇ 39 ਮਾਮਲਿਆਂ ਦੇ ਮੁਕਾਬਲੇ ਇਸ ਸਾਲ ਸਿਰਫ 9 ਕੇਸ ਹੀ ਦਰਜ ਹੋਏ। ਇਸੇ ਤਰ੍ਹਾਂ ਸਾਲ 2018 ’ਚ ਮੋਬਾਇਲ ਖੋਹਣ ਦੇ 101 ਕੇਸ ਦਰਜ ਕੀਤੇ ਗਏ ਸਨ ਅਤੇ ਇਸ ਸਾਲ ਸਿਰਫ 33 ਕੇਸ ਦਰਜ ਕੀਤੇ ਗਏ। 2018 ’ਚ ਨਕਦੀ/ਪਰਸ ਖੋਹਣ ਦੇ ਕੁੱਲ 169 ਮਾਮਲੇ ਦਰਜ ਕੀਤੇ ਗਏ ਸਨ, ਜੋ ਇਸ ਸਾਲ ਘਟ ਕੇ 36 ਰਹਿ ਗਏ ਹਨ ਅਤੇ ਵਾਹਨ ਖੋਹਣ ਦੇ ਇਸ ਸਾਲ ਸਿਰਫ 6 ਮਾਮਲੇ ਹੀ ਦਰਜ ਕੀਤੇ ਗਏ ਹਨ। ਕਮਿਸ਼ਨਰੇਟ ਪੁਲਸ ਇਸ ਸਾਲ ਦਰਜ ਕੁੱਲ ਮਾਮਲਿਆਂ ’ਚੋਂ 73 ਫ਼ੀਸਦੀ ਨੂੰ ਹੱਲ ਕਰਨ ਿਵਚ ਸਫਲ ਰਹੀ, ਜੋਕਿ ਸਾਲ 2018 ’ਚ ਸਿਰਫ 41 ਫ਼ੀਸਦੀ ਸੀ।

ਜਲੰਧਰ ਕਮਿਸ਼ਨਰੇਟ ਪੁਲਸ ਨੇ ਆਪਣੇ ਅਧਿਕਾਰ ਖੇਤਰ ’ਚ ਨਾਜਾਇਜ਼ ਸ਼ਰਾਬ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ 754 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਕੇ 63750 ਮਿਲੀਲਟਰ ਨਾਜਾਇਜ਼ ਸ਼ਰਾਬ, 2.70 ਲੱਖ ਮਿਲੀਲਿਟਰ ਸ਼ਰਾਬ, 1.90 ਕਰੋੜ ਮਿਲੀਲਿਟਰ ਅੰਗਰੇਜ਼ੀ ਸ਼ਰਾਬ ਅਤੇ 1448 ਕਿਲੋਗ੍ਰਾਮ ਲਾਹਣ ਬਰਾਮਦ ਕਰਕੇ 679 ਮਾਮਲੇ ਦਰਜ ਕੀਤੇ ਹਨ। ਕਮਿਸ਼ਨਰੇਟ ਪੁਲਸ ਨੇ ਅਗਵਾ ਕਰਨ, ਜਬਰ-ਜ਼ਿਨਾਹ, ਚੋਰੀ, ਝਪਟਮਾਰੀ, ਡਕੈਤੀ, ਧੋਖਾਦੇਹੀ ਅਤੇ ਹੋਰ ਵੱਖ-ਵੱਖ ਮਾਮਲਿਆਂ ’ਚ ਸ਼ਾਮਲ ਲੋਕਾਂ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 3841 ਮਾਮਲੇ ਵੀ ਦਰਜ ਕੀਤੇ।

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News