ਜਲੰਧਰ ਦੇ ਸਿਵਲ ਹਸਪਤਾਲ ’ਚ ਨਵੇਂ ਸਾਲ ਤੋਂ ਮਾਰਕਿਟ ਨਾਲੋਂ ਅੱਧੇ ਰੇਟ ’ਤੇ ਹੋਣਗੇ MRI ਤੇ ਲੈਬ ਟੈਸਟ
Monday, Dec 13, 2021 - 05:26 PM (IST)
ਜਲੰਧਰ— ਜਲੰਧਰ ਦੇ ਸਿਵਲ ਹਸਪਤਾਲ ’ਚ ਜਨਵਰੀ 2022 ਤੋਂ ਮਾਰਕਿਟ ਨਾਲੋਂ ਅੱਧੇ ਰੇਟ ’ਤੇ ਐੱਮ. ਆਰ. ਆਈ. ਅਤੇ ਲੈਬਾਰਟਰੀ ਟੈਸਟ ਦੀ ਸਹੂਲਤ ਮਿਲਣ ਲੱਗੇਗੀ। ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮੋਡ ਦੇ ਤਹਿਤ ਪਹਿਲੇ ਵੱਡੇ ਪ੍ਰਾਜੈਕਟ ’ਚ ਐੱਮ. ਆਈ. ਆਰ. ਸੈਂਟਰ ਦੇ ਨਾਲ ਐਡਵਾਂਸ ਲੈਬਾਰਟਰੀ ਸ਼ੁਰੂ ਹੋਣ ਜਾ ਰਹੀ ਹੈ। ਸਿਵਲ ਹਸਪਤਾਲ ਦੇ ਅਧੀਨ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਵੱਲੋਂ ਪ੍ਰਾਜੈਕਟ ਚਲਾਇਆ ਜਾਵੇਗਾ।
ਹਸਤਾਲ ’ਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਅਤੇ ਬਾਹਰ ਤੋਂ ਆਉਣ ਵਾਲੇ ਪ੍ਰਾਈਵੇਟ ਹਸਪਤਾਲ ਦੇ ਮਰੀਜ਼ਾਂ ਨੂੰ ਸੁਵਿਧਾ ਦਾ ਲਾਭ ਮਿਲੇਗਾ। ਸਿਵਲ ਦੇ ਰੇਡੀਓਲਾਜੀ ਮਹਿਕਮਾ ਹੁਣ ਨਵੀਂ ਤਕਨੀਕ ਦੇ ਨਾਲ ਮਰੀਜ਼ਾਂ ਦੀ ਜਾਂਚ ਕਰ ਸਕੇਗਾ। ਦੱਸਣਯੋਗ ਹੈ ਕਿ ਹਸਪਤਾਲ ’ਚ ਪਹਿਲਾਂ ਤੋਂ ਹੀ ਤਿੰਨ ਤੋਂ ਵੱਧ ਐਕਸਰਾ ਮਸ਼ੀਨਾਂ ਹਨ। ਇਨ੍ਹਾਂ ’ਚ ਪੋਰਟੇਬਲ ਮਸ਼ੀਨ ਵੀ ਹੈ। ਇਸ ਦੇ ਨਾਲ ਹੀ ਹਸਪਤਾਲ ’ਚ ਪਹਿਲਾਂ ਤੋਂ ਹੀ ਸੀਟੀ ਸਕੈਨ ਵੀ ਕੀਤੀ ਜਾ ਰਹੀ ਹੈ ਪਰ ਉਹ ਅਜੇ ਬੰਦ ਹੈ। ਮਹਿਕਮੇ ਨੇ ਇਸ ਦੀ ਮੁਰੰਮਤ ਕਰਵਾਉਣ ਲਈ ਕਿਹਾ ਹੈ। ਪ੍ਰਾਈਵੇਟ ਕੰਪਨੀ ਦੇ ਬੁਲਾਰੇ ਅਨੁਸਾਰ ਅਲਟ੍ਰਾ ਮਾਡਰਨ ਲੈਬਾਰਟਰੀ ’ਚ ਹੋਣ ਵਾਲੇ ਟੈਸਟ ਅਤੇ ਉਨ੍ਹਾਂ ਦੇ ਰੇਟ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ। ਸਿਵਲ ਹਸਪਾਲ ਦੀ ਵਿਭਾਗੀ ਲੈਬ ਵੀ ਨਾਲ-ਨਾਲ ਚੱਲੇਗੀ।
ਇਹ ਵੀ ਪੜ੍ਹੋ: ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਪੁਲਸ ਮੁਲਾਜ਼ਮ ਤੇ ਪਤਨੀ ਦੀ ਮੌਤ
ਗੰਭੀਰ ਕੇਸਾਂ ਨੂੰ ਬਾਹਰ ਭੇਜਣ ’ਚ ਲੱਗਦਾ ਸੀ ਸਮਾਂ
ਸਿਵਲ ਹਸਪਤਾਲ ’ਚ ਹਰ ਰੋਜ਼ 24 ਘੰਟਿਆਂ ’ਚ 10 ਤੋਂ ਵੱਧ ਮਾਮਲੇ ਮੈਡੀਕੋ ਲੀਗਲ ਰਿਪੋਰਟ (ਐੱਮ. ਐੱਲ. ਆਰ) ਦੇ ਆਉਂਦੇ ਹਨ। ਇਸ ਦੇ ਇਲਾਵਾ ਹਸਪਤਾਲ ’ਚ ਟਰੋਮਾ ਸੈਂਟਰ ਹੋਣ ਦੇ ਕਾਰਨ ਇਥੇ ਹਾਦਸਿਆਂ ਦੇ ਮਾਮਲੇ ਆਉਂਦੇ ਹਨ। ਹੈੱਡ ਇੰਜਰੀ ਦੇ ਵੀ ਮਾਮਲੇ ਅਕਸਰ ਆਉਂਦੇ ਹਨ। ਅਜਿਹੇ ਮਾਮਲਿਆਂ ’ਚ ਐੱਮ. ਐੱਲ. ਆਰ. ਕਰਵਾਉਣ ਦੀ ਲੋੜ ਪੈਂਦੀ ਹੈ। ਹਸਪਤਾਲ ’ਚ ਸੁਵਿਧਾ ਨਾ ਹੋਣ ਕਾਰਨ ਦੇਰ ਰਾਤ ਵੀ ਮਰੀਜ਼ਾਂ ਨੂੰ ਮਹਿੰਗੇ ਹਸਪਤਾਲਾਂ ਅਤੇ ਸਕੈਨਿੰਗ ਸੈਂਟਰਾਂ ’ਚ ਲਿਜਾਣਾ ਪੈਂਦਾ ਹੈ। ਪੀ. ਪੀ. ਡੀ. ਮੋਡ ’ਤੇ ਹਸਪਤਾਲ ’ਚ ਪ੍ਰਾਜੈਕਟ ਸ਼ੁਰੂ ਹੋਣ ’ਤੇ ਹੈੱਡ ਇੰਜਰੀ ਦੇ ਇਲਾਵਾ ਬਾਕੀ ਮਰੀਜ਼ਾਂ ਨੂੰ ਸਿਵਲ ਹਸਪਤਾਲ ’ਚ ਇਹ ਸਹੂਲਤ ਮਿਲੇਗੀ।
ਦਸੰਬਰ ਦੇ ਅੰਤ ਤੱਕ ਤਿਆਰ ਹੋ ਜਾਵੇਗਾ ਡਾਇਗਨੋਸਟਿਕ ਸੈਂਟਰ
ਪ੍ਰਾਈਵੇਟ ਕੰਪਨੀ ਦੇ ਬੁਲਾਰੇ ਰਤਨ ਮੁਤਾਬਕ ਸਿਵਲ ਹਸਪਤਾਲ ’ਚ ਜੋ ਵੀ ਡਾਇਗਨੋਸਟਿਕ ਸੈਂਟਰ ਕੰਪਨੀ ਵੱਲੋਂ ਬਣਾਇਆ ਜਾ ਰਿਹਾ ਹੈ, ਉਸ ਨੂੰ ਦਸੰਬਰ ਆਖੀਰ ਤੱਕ ਪੂਰਾ ਕਰ ਲਿਆ ਜਾਵੇਗਾ। ਮੌਜੂਦਾ ਸਮੇਂ ’ਚ ਐੱਮ. ਆਰ. ਆਈ. ਲਈ ਕਾਪਰ ਰੂਮ ਦਾ ਨਿਰਮਾਣ ਹੋਣ ਜਾ ਰਿਹਾ ਹੈ। ਇਸ ਦੇ ਬਾਅਦ ਇਸ ਨੂੰ ਚਾਲੂ ਹਾਲਤ ਟ ਲਿਆਂਦਾ ਜਾਵੇਗਾ। ਇਸ ਦੇ ਇਲਾਵਾ ਸੈਂਟਰ ’ਚ ਲੈਬਾਰਟਰੀ ਦੇ ਵੀ ਕਈ ਤਰ੍ਹਾਂ ਜੇ ਐਡਵਾਂਸ ਟੈਸਟ ਘੱਟ ਰੇਟ ’ਤੇ ਕੀਤੇ ਜਾਣਗੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਨੀਆ ਤੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ
ਉਥੇ ਹੀ ਸਿਵਲ ’ਚ ਆਉਣ ਵਾਲੇ ਦਿਨਾਂ ’ਚ ਕੇਂਦਰ ਦੀ ਸਕੀਮ ਦੇ ਤਹਿਤ ਹਸਪਤਾਲ ’ਚ ਆਰ. ਟੀ. ਪੀ. ਸੀ. ਆਰ. ਦੀ ਟੈਸਟਿੰਗ ਲਈ ਪ੍ਰੋਸੈਸ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਦੇ ਲਈ ਅਜੇ ਮੌਜੂਦਾ ਸਮੇਂ ’ਚ ਜਗ੍ਹਾ ਨੂੰ ਵੀ ਫਾਈਨਲ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਉਸ ਨੂੰ ਬਾਬਾ ਫਰੀਦ ਯੂਨੀਵਰਸਿਟੀ ਦੀ ਦੇਖਭਾਲ ’ਚ ਤਿਆਰ ਕੀਤਾ ਜਾਵੇਗਾ। ਤਾਂਕਿ ਕੋਰੋਨਾ ਦੇ ਪੀੜਤ ਮਰੀਜ਼ਾਂ ਦੇ ਟੈਸਟ ਹਸਪਤਾਲ ਜੇ ਅੰਦਰ ਹੀ ਜਾਂਚੇ ਜਾਣ।
ਇਹ ਵੀ ਪੜ੍ਹੋ: ਬੱਸਾਂ ਰਾਹੀਂ ਹਿਮਾਚਲ ਸਮੇਤ ਹੋਰ ਪਹਾੜੀ ਸੂਬਿਆਂ ਨੂੰ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ