ਜਲੰਧਰ ਸ਼ਹਿਰ ਨੂੰ ਮਿਲੀ ਨਵੀਂ ਸੀਰੀਜ਼, ਹੁਣ 90 ਨਾਲ ਵੀ ਜਾਣੇ ਜਾਣਗੇ ਪੀ. ਬੀ. 08 ਵਾਲੇ
Wednesday, Aug 29, 2018 - 07:17 PM (IST)

ਜਲੰਧਰ : 10 ਲੱਖ ਤੋਂ ਜ਼ਿਆਦਾ ਵਾਹਨਾਂ ਨੂੰ ਢੋਅ ਰਹੇ ਜਲੰਧਰ ਨੂੰ ਹੁਣ ਨਵੀਂ ਸੀਰੀਜ਼ ਮਿਲ ਗਈ ਹੈ। ਪੀ. ਬੀ. 08 ਤੋਂ ਬਾਅਦ ਹੁਣ ਜਲੰਧਰ ਪੀ. ਬੀ.-90 ਦੇ ਨਾਮ ਨਾਲ ਵੀ ਜਾਣਿਆ ਜਾਵੇਗਾ। ਮੰਗਲਵਾਰ ਨੂੰ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਸ਼ੁਰੂ ਹੋਈ। 0001 ਨੰਬਰ ਲਈ ਪਹਿਲੇ ਹੀ ਦਿਨ ਬੋਲੀ 16 ਲੱਖ ਰੁਪਏ ਤਕ ਪਹੁੰਚ ਗਈ। ਇਕ ਆਮ ਆਦਮੀ ਦਾ ਸਪਨਾ ਚਾਰ ਪਹੀਆ ਵਾਹਨ ਲੈਣ ਦਾ ਹੁੰਦਾ ਹੈ ਪਰ ਮਹਿਜ਼ ਵਾਹਨ ਦੇ ਨੰਬਰ ਦੀ ਕੀਮਤ ਹੀ ਇਕ ਚੰਗੀ ਖਾਸੀ ਲਗਜ਼ਰੀ ਗੱਡੀ ਦੀ ਕੀਮਤ ਤਕ ਪਹੁੰਚ ਗਈ।
ਜਲੰਧਰ ਸ਼ਹਿਰ ਨੂੰ ਪਹਿਲਾਂ ਪੀ. ਬੀ. -08 ਸੀਰੀਜ਼ ਅਲਾਟ ਕੀਤੀ ਗਈ ਸੀ। ਲਗਤਾਰ ਵੱਧਦੇ ਦਬਾਅ ਦੇ ਚੱਲਦੇ ਸਰਕਾਰ ਨੇ ਤਹਿਸੀਲ ਪੱਧਰ 'ਤੇ ਨਵੀਂ ਸੀਰੀਜ਼ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਦੇ ਤਹਿਤ ਜਲੰਧਰ ਦਿਹਾਤੀ ਨੂੰ ਪੀ. ਬੀ. 90 ਸੀਰੀਜ਼ ਦਿੱਤੀ ਗਈ ਪਰ ਹੁਣ ਇਸ ਨੂੰ ਪੂਰੇ ਜ਼ਿਲੇ ਲਈ ਜਾਰੀ ਕਰ ਦਿੱਤਾ ਗਿਆ ਹੈ, ਮਤਲਬ ਵਾਹਨ ਖਰੀਦਦੇ ਸਮੇਂ ਪੀ. ਬੀ. 90 ਸੀਰੀਜ਼ 'ਚ ਵੀ ਨੰਬਰ ਲਿਆ ਜਾ ਸਕਦਾ ਹੈ। ਛੋਟੇ ਨੰਬਰ ਦੀ ਸੀਰੀਜ਼ ਹੋਣ ਕਾਰਨ ਲੋਕਾਂ ਨੇ ਇਸ ਦਾ ਸਵਾਗਤ ਵੀ ਖੁੱਲ੍ਹੇ ਦਿਲ ਨਾਲ ਕੀਤਾ ਹੈ। ਇਸ ਦੇ ਕੁਝ ਖਾਸ ਨੰਬਰਾਂ ਦੀ ਬੋਲੀ ਹਾਈ ਐਂਡ 'ਤੇ ਪਹੁੰਚ ਗਈ।
ਨੰਬਰਾਂ ਦੀ ਬੋਲੀ
0001 16 ਲੱਖ, 0002 3.50 ਲੱਖ, 0003 1.59 ਲੱਖ, 0004 51500, 0005 ੋ. 62 ਲੱਖ, 0006 5. 21 ਲੱਖ, 0007 2.42 ਲੱਖ, 0008 25000, 0009 8.54 ਲੱਖ, 0010 12500, 0011 13500, 0013 10 ਲੱਖ, 0015 40500, 0099 13500, 0100 44500, 0900 73500, 1313 58500, 9090 6.70 ਲੱਖ, 0786 2.13 ਲੱਖ, 9999 2 ਲੱਖ, 7777 1.25 ਲੱਖ ਰੁਪਏ ਵਿਚ ਵਿਕੇ।