ਆਜ਼ਾਦੀ ਦਿਹਾੜੇ ''ਤੇ ਮੁੱਖ ਮੰਤਰੀ ਨੇ ਦਿੱਤਾ ਸੰਦੇਸ਼ (ਵੀਡੀਓ)

08/15/2019 4:49:09 PM

ਜਲੰਧਰ - ਜਿੱਥੇ ਅੱਜ ਪੂਰੇ ਦੇਸ਼ 'ਚ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਫੇਸਬੁੱਕ ਪੇਜ਼ 'ਤੇ ਲੋਕਾਂ ਨੂੰ ਸੰਦੇਸ਼ ਦੇ ਰਹੇ ਹਨ। ਸੰਦੇਸ਼ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਅਸੀਂ ਆਪਣੀ ਆਜ਼ਾਦੀ ਦਾ 73ਵਾਂ ਸਾਲ ਮਨਾ ਰਹੇ ਹਾਂ ਤੇ ਅਸੀਂ ਉਨ੍ਹਾਂ ਸਾਰੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਹੁਣ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਸ਼ਹੀਦਾਂ ਦੀ, ਜੋ ਭਾਰਤ ਦੇਸ਼ ਪ੍ਰਤੀ ਸੋਚ ਸੀ, ਉਸ ਨੂੰ ਪੂਰਾ ਕਰੀਏ। ਉਹ ਚਾਹੁੰਦੇ ਸੀ ਇਕ ਅਜਿਹਾ ਨਵਾਂ ਹਿੰਦੁਸਤਾਨ ਬਣੇ, ਜਿੱਥੇ ਹਰ ਇਕ ਨੂੰ ਸਿੱਖਿਆ ਮਿਲੇ, ਆਰਥਿਕ ਪੱਖੋਂ ਲੋਕ ਮਜ਼ਬੂਤ ਹੋਣ। ਇਸੇ ਸੋਚ ਨੂੰ ਪੂਰਾ ਕਰਨ ਦੇ ਮਕਸਦ ਨਾਲ ਅਸੀਂ ਪੰਜਾਬ 'ਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਅੱਗੇ ਵੀ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ ਅਤੇ ਕਈਆਂ ਦੇ ਉਨ੍ਹਾਂ ਨੇ ਕਰ ਵੀ ਦਿੱਤੇ ਹਨ। ਹਰ ਵਰਗ ਦਾ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਵਲੋਂ ਠੋਸ ਕਦਮ ਚੁੱਕ ਰਹੇ ਹਾਂ। 

ਉਨ੍ਹਾਂ ਕਿਹਾ ਕਿ ਪੰਜਾਬ 'ਚ ਅਗਲੇ ਮਹੀਨੇ ਰੋਜ਼ਗਾਰ ਮੇਲਾ ਲੱਗਣ ਜਾ ਰਿਹਾ ਹੈ, ਜਿੱਥੇ ਵੱਡੇ ਪੱਧਰ 'ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਆਪਣੇ ਦੇਸ਼ ਆਪਣੇ ਪੰਜਾਬ ਨੂੰ ਚਾਨਣ ਦੇ ਰਸਤੇ ਲੈ ਕੇ ਜਾਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਕ-ਦੂਜੇ ਦਾ ਸਾਥ ਦੇਣਾ ਪਵੇਗਾ, ਆਓ ਰੱਲ ਕੇ ਕੰਮ ਕਰੀਏ ਤੇ ਆਪਣੇ ਸ਼ਹੀਦਾਂ ਦੀ ਸੋਚ ਨੂੰ ਸਾਕਾਰ ਕਰੀਏ। ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ, ਜੈ ਹਿੰਦ।


rajwinder kaur

Content Editor

Related News