ਖੂਫੀਆ ਇਨਪੁਟ ਤੋਂ ਬਾਅਦ ਜਲੰਧਰ ਕੈਂਟ ਸੀਲ

Saturday, Aug 17, 2019 - 12:58 AM (IST)

ਖੂਫੀਆ ਇਨਪੁਟ ਤੋਂ ਬਾਅਦ ਜਲੰਧਰ ਕੈਂਟ ਸੀਲ

ਜਲੰਧਰ: ਸ਼ਹਿਰ ਦੇ ਜਲੰਧਰ ਕੈਂਟ ਇਲਾਕੇ ਨੂੰ ਦੇਰ ਰਾਤ ਸੀਲ ਕਰ ਦਿੱਤਾ ਗਿਆ ਹੈ। ਆਰਮੀ ਵਲੋਂ ਸਿਰਫ ਕੈਂਟ ਵਾਸੀਆਂ ਨੂੰ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਪਰ ਬਾਹਰੀ ਕੋਈ ਵੀ ਵਿਅਕਤੀ ਇਲਾਕੇ 'ਚ ਦਾਖਲ ਨਹੀਂ ਹੋ ਸਕਦਾ ਹੈ। ਉਚ ਅਧਿਕਾਰੀਆਂ ਮੁਤਾਬਕ ਖੂਫੀਆ ਇਨਪੁਟ ਮਿਲਣ ਤੋਂ ਬਾਅਦ ਇਲਾਕੇ ਨੂੰ ਸੀਲ ਕੀਤਾ ਗਿਆ ਹੈ।ਇਸ ਸਬੰਧੀ ਵਟਸਐਪ 'ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਕੈਂਟ 'ਚ ਕੁੱਝ ਅੱਤਵਾਦੀ ਦਾਖਲ ਹੋ ਗਏ ਹਨ, ਜਿਸ ਕਾਰਨ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਵਾਇਰਲ ਹੋ ਰਹੇ ਇਸ ਮੈਸੇਜ ਦਾ ਉਚ ਅਧਿਕਾਰੀਆਂ ਵਲੋਂ ਪੂਰੀ ਤਰ੍ਹਾਂ ਖੰਡਨ ਕੀਤਾ ਗਿਆ ਹੈ।

PunjabKesari


Related News