ਯਾਤਰੀਆਂ ਨੂੰ ਮਿਲਣ ਵਾਲਾ ਹੈ ਵੱਡਾ ਤੋਹਫ਼ਾ, ਛੇਤੀ ਹੀ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ ਕੈਂਟ ਰੇਲਵੇ ਸਟੇਸ਼ਨ

Sunday, Dec 01, 2024 - 07:51 PM (IST)

ਯਾਤਰੀਆਂ ਨੂੰ ਮਿਲਣ ਵਾਲਾ ਹੈ ਵੱਡਾ ਤੋਹਫ਼ਾ, ਛੇਤੀ ਹੀ ਲੋਕਾਂ ਨੂੰ ਕੀਤਾ ਜਾਵੇਗਾ ਸਮਰਪਿਤ ਕੈਂਟ ਰੇਲਵੇ ਸਟੇਸ਼ਨ

ਜਲੰਧਰ- ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ, 2025 ਦੀ ਪਹਿਲੀ ਤਿਮਾਹੀ ਤੱਕ ਜਨਤਾ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਚੱਲ ਰਹੇ ਪ੍ਰੋਜੈਕਟ ਦਾ ਦੌਰਾ ਕਰਨ ਤੋਂ ਬਾਅਦ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਇਹ ਮਿਆਰੀ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

ਜਲੰਧਰ ਕੈਂਟ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਵਜੋਂ ਮੁੜ ਵਿਕਸਤ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਜਲੰਧਰ ਕੈਂਟ ਰੇਲਵੇ ਸਟੇਸ਼ਨ ਵਰਤਮਾਨ ਵਿੱਚ ਪ੍ਰਤੀ ਦਿਨ ਲਗਭਗ 7,400 ਯਾਤਰੀਆਂ ਨੂੰ ਸੰਭਾਲਦਾ ਹੈ, ਔਸਤਨ 141 ਟਰੇਨਾਂ ਇੱਥੋਂ ਲੰਘਦੀਆਂ ਹਨ, ਜਿਸ ਵਿੱਚ 2 ਹਮਸਫਰ ਅਤੇ 1 ਵੰਦੇ ਭਾਰਤ ਟਰੇਨ ਸ਼ਾਮਲ ਹਨ। ਵਿੱਤੀ ਸਾਲ 2024-25 ਦੇ ਦੌਰਾਨ ਅਕਤੂਬਰ ਮਹੀਨੇ ਤੱਕ, ਪ੍ਰਤੀ ਦਿਨ ਔਸਤ ਯਾਤਰੀ ਆਮਦਨ 16.30 ਲੱਖ ਰੁਪਏ ਹੈ ਅਤੇ ਪਾਰਸਲ ਸੇਵਾ ਤੋਂ ਔਸਤ ਪ੍ਰਤੀ ਦਿਨ 0.51 ਲੱਖ ਰੁਪਏ ਦੀ ਆਮਦਨ ਹੈ।

PunjabKesari

99 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ, ਇੱਕ ਵਾਰ ਪੂਰਾ ਹੋਣ ਤੋਂ ਬਾਅਦ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਦੇ ਆਉਣ ਅਤੇ ਜਾਣ ਲਈ ਵੱਖ-ਵੱਖ ਪ੍ਰਬੰਧ ਹੋਣਗੇ। ਵਿਸ਼ਵ ਪੱਧਰੀ ਯਾਤਰੀ ਸੁਵਿਧਾਵਾਂ ਅਤੇ ਸਭਿਆਚਾਰ ਆਧਾਰਿਤ ਕਲਾਕ੍ਰਿਤੀਆਂ ਦੇ ਨਾਲ ਆਈਕੋਨਿਕ ਸਟੇਸ਼ਨ ਬਿਲਡਿੰਗ ਦਾ ਨਿਰਮਾਣ, ਸ਼ਹਿਰ ਦੇ ਦੋਵਾਂ ਪਾਸਿਆਂ ਦਾ ਏਕੀਕਰਣ ਅਤੇ ਗੋਲਡ ਰੇਟਿੰਗ ਵਾਲੀ ਗਰੀਨ ਇਮਾਰਤ, ਸਟੇਸ਼ਨ ਦੇ ਦੋਵੇਂ ਪਾਸੇ ਕੁਦਰਤੀ ਹਵਾਦਾਰੀ ਅਤੇ ਰੌਸ਼ਨੀ ਦੀ ਵੱਧ ਤੋਂ ਵੱਧ ਵਰਤੋਂ, ਸਾਰੀਆਂ ਯਾਤਰੀ ਸੁਵਿਧਾਵਾਂ ਭਾਵ ਪ੍ਰਚੂਨ, ਕੈਫੇਟੇਰੀਆ, ਮਨੋਰੰਜਨ ਸਹੂਲਤਾਂ ਇੱਕ ਥਾਂ 'ਤੇ ਵੱਡੇ ਇਕੱਠਾਂ ਲਈ ਆਲੀਸ਼ਾਨ ਖੁੱਲ੍ਹੇ ਹਾਲ ਦਾ ਨਿਰਮਾਣ, ਯਾਤਰੀਆਂ ਲਈ 10 ਲਿਫਟਾਂ ਅਤੇ 9 ਐਸਕੇਲੇਟਰ ਸੁਵਿਧਾ, ਨਿਰਵਿਘਨ ਟ੍ਰੈਫਿਕ ਪ੍ਰਵਾਹ ਲਈ ਪਿਕ ਐਂਡ ਡ੍ਰੌਪ ਦੀ ਸਹੂਲਤ ਦੇ ਨਾਲ ਕਾਫੀ ਪਾਰਕਿੰਗ, ਯਾਤਰਾ ਨਾਲ ਸਬੰਧਤ ਹਰ ਕਿਸਮ ਦੇ ਸੰਕੇਤਾਂ ਦੀ ਵਿਵਸਥਾ ਅਤੇ ਜਾਣਕਾਰੀ ਲਈ ਡਿਜੀਟਲ ਡਿਸਪਲੇ ਵਰਗੀਆਂ ਸਹੂਲਤਾਂ ਮੁਹਈਆ ਹੋਣਗੀਆਂ।

PunjabKesari

ਇਹ ਵੀ ਪੜ੍ਹੋ- ਪਿੰਨ ਖੁੱਲ੍ਹਣ ਕਾਰਨ ਪਲਟ ਗਿਆ ਟਰਾਲਾ, ਮਾਲਕ ਨੇ ਹਾਲ ਪੁੱਛਣ ਦੀ ਬਜਾਏ ਡਰਾਈਵਰ ਦਾ ਚਾੜ੍ਹ'ਤਾ ਕੁਟਾਪਾ

ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ 'ਤੇ ਜ਼ੋਰ ਦਿੰਦਿਆਂ ਰਵਨੀਤ ਸਿੰਘ ਨੇ ਕਿਹਾ ਕਿ ਲੁਧਿਆਣਾ-ਜਲੰਧਰ ਸੈਕਸ਼ਨ ਵਿਚਕਾਰ ਆਟੋਮੈਟਿਕ ਬਲਾਕ ਸਿਗਨਲ ਦੀ ਵਿਵਸਥਾ ਨੂੰ 71.25 ਕਰੋੜ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਲਈ ਟੈਂਡਰ ਮੰਗੇ ਗਏ ਹਨ। ਫ਼ਿਰੋਜ਼ਪੁਰ ਡਿਵੀਜ਼ਨ ਵੱਲੋਂ 1,513 ਕਿਲੋਮੀਟਰ ਵਿੱਚ ਕਵਚ ਲਗਾਉਣ ਦੀ ਤਜਵੀਜ਼ ਸ਼ੁਰੂ ਕੀਤੀ ਗਈ ਹੈ। ਫਿਰੋਜ਼ਪੁਰ ਡਿਵੀਜ਼ਨ (549 ਕਿਲੋਮੀਟਰ) ਦੇ ਸ੍ਰੀਨਗਰ-ਜਲੰਧਰ-ਜੰਮੂ, ਜੰਮੂ-ਅੰਮ੍ਰਿਤਸਰ, ਅੰਮ੍ਰਿਤਸਰ-ਪਠਾਨਕੋਟ ਅਤੇ ਅੰਮ੍ਰਿਤਸਰ-ਖੇਮਕਰਨ ਸੈਕਸ਼ਨਾਂ 'ਤੇ ਕਵਚ ਦਾ ਪ੍ਰਬੰਧ, ਫਿਰ ਫ਼ਿਰੋਜ਼ਪੁਰ ਡਿਵੀਜ਼ਨ (452 ਕਿਲੋਮੀਟਰ) ਦੇ ਫ਼ਿਰੋਜ਼ਪੁਰ-ਲੁਧਿਆਣਾ, ਫ਼ਿਰੋਜ਼ਪੁਰ-ਜਲੰਧਰ, ਫ਼ਿਰੋਜ਼ਪੁਰ-ਫ਼ਾਜ਼ਿਲਕਾ ਅਤੇ ਕੋਟਕਪੂਰਾ-ਫ਼ਾਜ਼ਿਲਕਾ-ਅਬੋਹਰ ਸੈਕਸ਼ਨ 'ਤੇ, ਫਿਰੋਜ਼ਪੁਰ ਡਿਵੀਜ਼ਨ (300 ਕਿਲੋਮੀਟਰ) ਦੇ ਅੰਮ੍ਰਿਤਸਰ-ਅਟਾਰੀ, ਬਿਆਸ-ਤਰਨਤਾਰਨ, ਜਲੰਧਰ-ਹੁਸ਼ਿਆਰਪੁਰ, ਫਿਲੌਰ-ਲੋਹੀਆਂ ਖਾਸ ਅਤੇ ਫਗਵਾੜਾ-ਨਵਾਂਸ਼ਹਿਰ ਸੰਤੁਲਨ ਰੂਟ (300 ਕਿਲੋਮੀਟਰ) ਅਤੇ ਜੰਮੂ-ਊਧਮਪੁਰ-ਕਟੜਾ ਅਤੇ ਬਨਿਹਾਲ-ਬਾਰਾਮੂਲਾ ਸੈਕਸ਼ਨਾਂ (ਫਿਰੋਜ਼ਪੁਰ 2ਐੱਮ ਡਵੀਜ਼ਨ) 'ਤੇ ਕਵਚ ਦੀ ਵਿਵਸਥਾ ਟਰੇਨ ਕਾਲੀਜ਼ਨ ਅਵਾਇਡੈਂਸ ਸਿਸਟਮ (ਕਵਾਚ) ਇੱਕ ਸਵਦੇਸ਼ੀ ਤੌਰ 'ਤੇ ਵਿਕਸਿਤ ਆਟੋਮੈਟਿਕ ਟ੍ਰੇਨ ਪ੍ਰੋਟੈਕਸ਼ਨ (ਏ ਟੀ ਪੀ) ਸਿਸਟਮ ਹੈ, ਜਿਸਦਾ ਮਤਲਬ ਟਰੇਨਾਂ ਨੂੰ ਖ਼ਤਰੇ 'ਤੇ ਸਿਗਨਲ ਪਾਸਿੰਗ (ਐੱਸ.ਪੀ.ਏ.ਡੀ.), ਬਹੁਤ ਜ਼ਿਆਦਾ ਗਤੀ ਅਤੇ ਟੱਕਰਾਂ ਤੋਂ ਸੁਰੱਖਿਆ ਪ੍ਰਦਾਨ ਕਰਨਾ ਹੈ।

PunjabKesari

ਫ਼ਿਰੋਜ਼ਪੁਰ ਡਿਵੀਜ਼ਨ ਦੇ ਚੱਲ ਰਹੇ ਕੰਮਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ 12 ਰੇਲਵੇ ਸਟੇਸ਼ਨਾਂ ਨੂੰ 270 ਕਰੋੜ ਦੀ ਲਾਗਤ ਨਾਲ ਅੰਮ੍ਰਿਤ ਭਾਰਤ ਸਟੇਸ਼ਨਾਂ ਵਜੋਂ ਮੁੜ ਵਿਕਸਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਢੰਡਾਰੀ ਕਲਾਂ, ਫਿਲੌਰ, ਫਗਵਾੜਾ, ਕੋਟਕਪੂਰਾ, ਮੁਕਤਸਰ, ਫ਼ਿਰੋਜ਼ਪੁਰ ਛਾਉਣੀ, ਫਾਜ਼ਿਲਕਾ, ਮੋਗਾ, ਹੁਸ਼ਿਆਰਪੁਰ, ਕਪੂਰਥਲਾ, ਗੁਰਦਾਸਪੁਰ ਅਤੇ ਪਠਾਨਕੋਟ ਸ਼ਹਿਰ ਸ਼ਾਮਲ ਹਨ। ਰਵਨੀਤ ਸਿੰਘ ਦੀ ਇਸ ਫੇਰੀ ਵੇਲੇ ਮਨੋਰੰਜਨ ਕਾਲੀਆ, ਸੁਸ਼ੀਲ ਰਿੰਕੂ, ਕੇ.ਡੀ. ਭੰਡਾਰੀ, ਸਰਬਜੀਤ ਮੱਕੜ ਅਤੇ ਡੀ.ਆਰ.ਐੱਮ. ਫ਼ਿਰੋਜ਼ਪੁਰ ਡਵੀਜ਼ਨ ਸੰਜੇ ਸਾਹੂ ਵੀ ਮੌਜੂਦ ਸਨ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News